ਨਵੀਂ ਦਿੱਲੀ- ਜ਼ਿਆਦਾ ਲੂਣ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬੀਮਾਰੀ ਦਾ ਖਤਰਾ ਵਧ ਸਕਦਾ ਹੈ। ਹਾਲਾਂਕਿ ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾ ਸੋਡੀਅਮ ਦੀ ਖਪਤ ਵੀ ਤੁਹਾਡੇ ਇਮਿਊਨਿਟੀ ਸਿਸਟਮ 'ਤੇ ਅਸਰ ਪਾ ਸਕਦੀ ਹੈ। ਇਕ ਰਿਪੋਰਟ 'ਚ ਪ੍ਰਕਾਸ਼ਿਤ ਅਧਿਐਨ 'ਚ ਦੱਸਿਆ ਗਿਆ ਹੈ ਕਿ ਲੂਣ ਮੇਨ ਇਮਿਊਨਿਟੀ ਰੈਗੂਲੇਟਰੀ ਦੇ ਕੰਮਕਾਜ਼ ਨੂੰ ਬੰਦ ਕਰ ਸਕਦਾ ਹੈ, ਜਿਸ ਨੂੰ ਰੈਗੂਲੇਟਰੀ ਟੀ ਸੈਲਸ ਕਹਿੰਦੇ ਹਨ। ਇਨ੍ਹਾਂ ਨੂੰ ਟ੍ਰੇਗਸ ਵੀ ਕਿਹਾ ਜਾਂਦਾ ਹੈ, ਜੋ ਸੁਨਿਸ਼ਚਿਤ ਕਰਦੀ ਹੈ ਕਿ ਤੁਹਾਡੀ ਇਮਿਊਨ ਪ੍ਰਤੀਕਿਰਿਆ ਨਿਰੰਤਰਿਤ ਤਰੀਕੇ ਨਾਲ ਹੋਵੇ। ਜਦੋਂ ਤੁਸੀਂ ਜ਼ਿਆਦਾ ਲੂਣ ਖਾਂਦੇ ਹੋ ਤਾਂ ਇਨ੍ਹਾਂ ਸੈਲਸ ਦੀ ਐਨਰਜੀ ਦੀ ਸਪਲਾਈ ਬੰਦ ਹੋ ਜਾਂਦੀ ਹੈ, ਜਿਸ ਨਾਲ ਉਹ ਥੋੜ੍ਹੀ ਦੇਰ ਲਈ ਬੇਕਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ-FPI ਦੀ ਭਾਰਤੀ ਬਾਜ਼ਾਰ ਤੋਂ ਨਿਕਾਸੀ ਜਾਰੀ, ਫਰਵਰੀ 'ਚ ਹੁਣ ਤੱਕ 9,600 ਕਰੋੜ ਰੁਪਏ ਕੱਢੇ
ਜ਼ਿਆਦਾ ਲੂਣ ਖਾਣ ਨਾਲ ਤੁਹਾਡੇ ਸਰੀਰ 'ਚ ਕੀ ਹੁੰਦਾ ਹੈ?
ਜ਼ਿਆਦਾ ਲੂਣ ਵਾਲਾ ਭੋਜਨ ਖਾਣ ਨਾਲ ਕੁਝ ਪ੍ਰਕਾਰ ਦੀ ਸਹਿਜ ਇਮਿਊਨ ਸੈਲਸ 'ਚ ਮੈਟਾਬੋਲੀਜ਼ਮ ਅਤੇ ਐਨਰਜੀ ਸੰਤੁਲਨ ਰੁਕ ਸਕਦਾ ਹੈ। ਇਸ ਤੋਂ ਇਲਾਵਾ ਲੂਣ ਸਾਡੇ ਸੈਲਸ ਦੇ ਬਿਜਲੀ ਪਲਾਂਟ ਮਾਈਟੋਕਾਨਡਰੀਆ 'ਚ ਖਰਾਬੀ ਦਾ ਕਾਰਨ ਬਣਦਾ ਹੈ। ਲੂਣ ਦਾ ਜ਼ਿਆਦਾ ਸੇਵਨ ਤੁਹਾਡੀ ਸਿਹਤ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣੀਏ ਕਿਵੇਂ...
-ਜ਼ਿਆਦਾ ਲੂਣ ਖਾਣ ਨਾਲ ਵਾਟਰ ਰਿਟੇਂਸ਼ਨ (ਸਰੀਰ ਦੇ ਅੰਤਰਿਕ ਹਿੱਸਿਆਂ 'ਚ ਪਾਣੀ ਭਰ ਜਾਣਾ) ਦਾ ਕਾਰਨ ਬਣ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਬਲੋਟਿੰਗ ਅਤੇ ਸੋਜ ਹੋ ਸਕਦੀ ਹੈ।
- ਜ਼ਿਆਦਾ ਲੂਣ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬੀਮਾਰੀ ਅਤੇ ਸਟਰੋਕ ਦਾ ਖਤਰਾ ਵਧ ਸਕਦਾ ਹੈ।
ਇਹ ਵੀ ਪੜ੍ਹੋ-FPI ਦੀ ਭਾਰਤੀ ਬਾਜ਼ਾਰ ਤੋਂ ਨਿਕਾਸੀ ਜਾਰੀ, ਫਰਵਰੀ 'ਚ ਹੁਣ ਤੱਕ 9,600 ਕਰੋੜ ਰੁਪਏ ਕੱਢੇ
-ਜ਼ਿਆਦਾ ਲੂਣ ਦਾ ਸੇਵਨ ਟਾਈਪ 2 ਸ਼ੂਗਰ ਦੇ ਵਿਕਾਸ ਦੇ ਵਧਦੇ ਖਤਰਿਆਂ ਨਾਲ ਵੀ ਜੁੜਿਆਂ ਹੋਇਆ ਹੈ।
-ਜ਼ਿਆਦਾ ਲੂਣ ਦਾ ਸੇਵਨ ਤੁਹਾਡੇ ਯੌਨ ਜੀਵਨ 'ਤੇ ਵੀ ਅਸਰ ਪਾ ਸਕਦਾ ਹੈ।
-ਜ਼ਿਆਦਾ ਲੂਣ ਤੁਹਾਡੀ ਕਿਡਨੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਸਮੇਂ ਦੇ ਨਾਲ ਕਿਡਨੀ ਫੇਲੀਅਰ ਦਾ ਕਾਰਨ ਬਣ ਸਕਦਾ ਹੈ।
-ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ।
ਇਹ ਵੀ ਪੜ੍ਹੋ-ਆਇਲ ਇੰਡੀਆ ਨੇ ਦਸੰਬਰ ਤਿਮਾਰੀ 'ਚ ਕਮਾਇਆ 1,746 ਕਰੋੜ ਰੁਪਏ ਦਾ ਸਭ ਤੋਂ ਵਧ ਲਾਭ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਦਿਲ ਦੀ ਧੜਕਣ ਵਧਣ ਅਤੇ ਘਟਣ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
NEXT STORY