ਜਲੰਧਰ (ਬਿਊਰੋ)– ਜਾਮਨੀ ਆਲੂਆਂ ਦੀ ਚਮੜੀ ਜਾਮਨੀ ਰੰਗ ਦੀ ਹੁੰਦੀ ਹੈ ਤੇ ਇਸ ਦਾ ਸੁਆਦ ਵੀ ਥੋੜ੍ਹਾ ਵੱਖਰਾ ਹੁੰਦਾ ਹੈ। ਜਾਮਨੀ ਆਲੂ, ਜੋ ਕਿ ਦੱਖਣੀ ਅਮਰੀਕਾ ਦੇ ਇਕ ਖੇਤਰ ’ਚ ਪਾਏ ਜਾਂਦੇ ਹਨ, ਭਾਰਤੀ ਬਾਜ਼ਾਰਾਂ ’ਚ ਘੱਟ ਹੀ ਦੇਖਣ ਨੂੰ ਮਿਲਦੇ ਹਨ ਪਰ ਜਾਮਨੀ ਆਲੂ ਸੁਪਰ ਮਾਰਕੀਟਾਂ ’ਚ ਆਸਾਨੀ ਨਾਲ ਉਪਲੱਬਧ ਹਨ। ਜਾਮਨੀ ਆਲੂ ਦੀ ਬਣਤਰ ਆਮ ਆਲੂਆਂ ਦੇ ਸਮਾਨ ਹੁੰਦੀ ਹੈ ਪਰ ਜੇਕਰ ਅਸੀਂ ਪੋਸ਼ਣ ਦੀ ਗੱਲ ਕਰੀਏ ਤਾਂ ਇਹ ਚਿੱਟੇ ਆਲੂਆਂ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੈ। ਜਾਮਨੀ ਆਲੂ ਦੇ ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਇਸ ’ਚ ਸਟਾਰਚ ਦੀ ਮਾਤਰਾ ਘੱਟ ਹੁੰਦੀ ਹੈ। ਇਹ ਜਾਣਨਾ ਜ਼ਰੂਰੀ ਹੈ ਕਿ ਇਸ ਨੂੰ ਖਾਣ ਦੇ ਕੀ ਫ਼ਾਇਦੇ ਹਨ ਤੇ ਇਸ ਨੂੰ ਕਿਵੇਂ ਪਕਾਇਆ ਜਾਂਦਾ ਹੈ।
ਜਾਮਨੀ ਆਲੂ ਖਾਣ ਦੇ ਫ਼ਾਇਦੇ
ਕੈਂਸਰ ਦੇ ਖ਼ਤਰੇ ਨੂੰ ਕਰੇ ਘੱਟ
ਜਾਮਨੀ ਆਲੂਆਂ ’ਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ। ਇਹ ਸੈੱਲਾਂ ’ਚ ਟਿਊਮਰ ਬਣਨ ਦੇ ਜੋਖ਼ਮ ਨੂੰ ਵੀ ਘਟਾ ਸਕਦੇ ਹਨ। ਇਸ ਆਲੂ ਦੇ ਸੇਵਨ ਨਾਲ ਅੰਤੜੀਆਂ, ਕੋਲਨ ਆਦਿ ’ਚ ਟਿਊਮਰ ਬਣਨ ਦੀ ਸੰਭਾਵਨਾ ਨੂੰ 50 ਫ਼ੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ।
ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ ’ਚ
ਜਾਮਨੀ ਆਲੂ ਹਾਈ ਬਲੱਡ ਪ੍ਰੈਸ਼ਰ ਤੇ ਲੋਅ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਫ਼ਾਇਦੇਮੰਦ ਹੈ। ਜਾਮਨੀ ਆਲੂਆਂ ਦਾ ਸੇਵਨ ਸਿਸਟੋਲਿਕ ਬਲੱਡ ਪ੍ਰੈਸ਼ਰ ਨੂੰ 3 ਫ਼ੀਸਦੀ ਤੇ ਡਾਇਸਟੋਲਿਕ ਬਲੱਡ ਪ੍ਰੈਸ਼ਰ ਨੂੰ ਲਗਭਗ 4 ਫ਼ੀਸਦੀ ਤੱਕ ਘਟਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਸਰਦੀਆਂ ’ਚ ਜ਼ਰੂਰ ਖਾਓ ਇਹ 5 ਬੀਜ, ਸਰੀਰ ਨੂੰ ਰੱਖਣਗੇ ਗਰਮ ਤੇ ਸਿਹਤਮੰਦ
ਪਾਚਨ ਸ਼ਕਤੀ ਵਧਾਏ
ਜਾਮਨੀ ਆਲੂਆਂ ’ਚ ਪੌਲੀਫੇਨੋਲਸ ਹੁੰਦੇ ਹਨ, ਜੋ ਢਿੱਡ ਦੀ ਸਿਹਤ ਨੂੰ ਠੀਕ ਰੱਖਣ ’ਚ ਮਦਦਗਾਰ ਹੁੰਦੇ ਹਨ। ਇਸ ’ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਅੰਤੜੀਆਂ ਦੀ ਸਿਹਤ ਠੀਕ ਰਹਿੰਦੀ ਹੈ।
ਲੀਵਰ ਦੀ ਕਰੇ ਦੇਖਭਾਲ
ਜਾਮਨੀ ਆਲੂ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜਿਸ ਨਾਲ ਲੀਵਰ ਰੋਗਾਂ ਤੋਂ ਦੂਰ ਰਹਿੰਦਾ ਹੈ। ਇਸ ਆਲੂ ਦੇ ਸੇਵਨ ਨਾਲ ਐਂਟੀ-ਆਕਸੀਡੈਂਟ ਐਕਟੀਵਿਟੀ ਵਧਦੀ ਹੈ, ਜਿਸ ਕਾਰਨ ਲੀਵਰ ਦੀ ਚਰਬੀ ਘੱਟ ਹੁੰਦੀ ਹੈ।
ਜਾਮਨੀ ਆਲੂ ਬਣਾਉਣ ਦਾ ਤਰੀਕਾ
ਇਸ ਰੈਸਿਪੀ ਨੂੰ ਬਣਾਉਣ ਲਈ ਜਾਮਨੀ ਆਲੂ, ਲਸਣ, ਲੂਣ, ਕਾਲੀ ਮਿਰਚ ਤੇ ਓਰੇਗੈਨੋ ਦੀ ਲੋੜ ਹੋਵੇਗੀ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕ ਕੌਲੀ ’ਚ ਲੈ ਕੇ ਚੰਗੀ ਤਰ੍ਹਾਂ ਭੁੰਨ ਲਓ। ਇਨ੍ਹਾਂ ਨੂੰ ਸਮੇਂ-ਸਮੇਂ ’ਤੇ ਘੁਮਾਓ ਤੇ ਅੱਗ ’ਤੇ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਨਰਮ ਨਾ ਹੋ ਜਾਣ। ਫਿਰ ਬਿਨਾਂ ਕਿਸੇ ਦੇਰੀ ਦੇ ਗਰਮਾ-ਗਰਮ ਪਰੋਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਜਾਮਨੀ ਆਲੂ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ। ਇਸ ਦੇ ਸੇਵਨ ਨਾਲ ਕਈ ਬੀਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ ਪਰ ਖਾਣੇ ’ਚ ਕੋਈ ਬਦਲਾਅ ਕਰਨ ਤੋਂ ਪਹਿਲਾਂ ਇਕ ਵਾਰ ਮਾਹਿਰ ਦੀ ਸਲਾਹ ਜ਼ਰੂਰ ਲਓ।
ਤਣਾਅ ‘ਚ ਕੀ ਤੁਹਾਨੂੰ ਵੀ ਆਉਂਦੈ ਜ਼ਿਆਦਾ ‘ਗੁੱਸਾ’? ਕੰਟਰੋਲ ਕਰਨ ਲਈ ਜ਼ਰੂਰ ਅਪਣਾਓ ਇਹ ਟਿਪਸ
NEXT STORY