ਨਵੀਂ ਦਿੱਲੀ— ਫਲਾਂ 'ਚੋਂ ਸੇਬ ਨੂੰ ਸਭ ਤੋਂ ਜ਼ਿਆਦਾ ਗੁਣੀ ਮੰਨਿਆ ਜਾਂਦਾ ਹੈ। ਐਂਟੀ-ਆਕਸੀਡੈਂਟ, ਫਾਈਬਰ, ਵਿਟਾਮਿਨ ਸੀ,ਵਿਟਾਮਿਨ ਬੀ, ਫਾਈਬਰ, ਸ਼ੂਗਰ ਆਦਿ ਕਈ ਤਰ੍ਹਾਂ ਦੇ ਗੁਣ ਸੇਬ ਨੂੰ ਹੋਰ ਵੀ ਜ਼ਿਆਦਾ ਖਾਸ ਬਣਾ ਦਿੰਦੇ ਹਨ। ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਲਈ ਅਤੇ ਪ੍ਰਤੀਰੋਧੀ ਸਮਰੱਥਾ 'ਚ ਵਾਧਾ ਕਰਨ ਲਈ ਸੇਬ ਦਾ ਜੂਸ, ਐੱਪਲ ਸਾਈਡਰ ਵਿਨੇਗਰ ਅਤੇ ਸੇਬ ਬਹੁਤ ਹੀ ਫਾਇਦੇਮੰਦ ਹੈ ਪਰ ਸੇਬ ਹਰ ਕਿਸੇ ਨੂੰ ਫਾਇਦਾ ਨਹੀਂ ਪਹੁੰਚਾਉਂਦਾ। ਕੁੱਝ ਲੋਕਾਂ ਲਈ ਇਸ ਦੀ ਵਰਤੋਂ ਹਾਨੀਕਾਰਕ ਵੀ ਹੈ। ਆਓ ਜਾਣਦੇ ਹਾਂ ਕਿਨ੍ਹਾਂ ਲੋਕਾਂ ਲਈ ਸੇਬ ਦੀ ਵਰਤੋਂ ਜ਼ਹਿਰ ਦੇ ਬਰਾਬਰ ਹੈ।
1. ਸ਼ੂਗਰ
ਡਾਇਬਿਟੀਜ਼ ਦੇ ਰੋਗੀਆਂ ਲਈ ਸੇਬ ਦੀ ਵਰਤੋਂ ਜ਼ਹਿਰ ਦੇ ਬਰਾਬਰ ਹੈ। ਇਨ੍ਹਾਂ ਲੋਕਾਂ ਨੂੰ ਖਾਲੀ ਪੇਟ ਸੇਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ 'ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਬਲੱਡ 'ਚ ਸ਼ੂਗਰ ਦੀ ਮਾਤਰਾ ਨੂੰ ਤੇਜ਼ੀ ਨਾਲ ਵਧਾ ਦਿੰਦਾ ਹੈ।
2. ਮੋਟਾਪਾ
ਕੁਝ ਲੋਕ ਭਾਰ ਘਟਾਉਣ ਲਈ ਸੇਬ ਦੀ ਵਰਤੋਂ ਕਰਦੇ ਹਨ ਪਰ ਇਸ 'ਚ ਕੈਲੋਰੀ ਅਤੇ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਨਾਲ ਮੋਟਾਪਾ ਜਲਦੀ ਨਾਲ ਵਧਦਾ ਹੈ। ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਬੰਦ ਕਰ ਦਿਓ।
3. ਦਿਲ ਦੇ ਮਰੀਜ਼
ਜੋ ਲੋਕ ਦਿਲ ਸੰਬੰਧੀ ਰੋਗ ਨਾਲ ਪੀੜਤ ਹਨ ਉਨ੍ਹਾਂ ਨੂੰ ਸੇਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ 'ਚ ਫਲਸ਼ਰਕਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ।
ਤੁਸੀਂ ਘਰ 'ਚ ਹੀ ਲੈ ਸਕਦੇ ਹੋ Rajbhog Kesar Rasgulle ਦਾ ਮਜ਼ਾ
NEXT STORY