ਨਵੀਂ ਦਿੱਲੀ— ਜੇ ਤੁਸੀਂ ਮੋਟਾਪੇ ਕਾਰਨ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਮੋਟਾਪਾ ਘੱਟ ਕਰਨ ਦਾ ਇਕ ਸੌਖਾ ਤਰੀਕਾ ਦੱਸ ਰਹੇ ਹਾਂ। ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਭਾਰ ਘੱਟਦਾ ਹੈ। ਇਸ ਨੂੰ ਪੀਣ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ ਅਤੇ ਗਰਮੀ ਤੋਂ ਰਾਹਤ ਵੀ ਮਿਲਦੀ ਹੈ। ਨਿੰਬੂ ਸਿਹਤ ਲਈ ਉਂਝ ਵੀ ਬਹੁਤ ਲਾਭਕਾਰੀ ਹੁੰਦਾ ਹੈ।
ਨਿੰਬੂ ਪਾਣੀ ਬਣਾਉਣ ਦੀ ਵਿਧੀ
ਅਕਸਰ ਲੋਕ ਪਾਣੀ 'ਚ ਚੀਨੀ, ਨਿੰਬੂ ਅਤੇ ਨਮਕ ਪਾ ਕੇ ਪੀਂਦੇ ਹਨ ਪਰ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਗਰਮ ਪਾਣੀ 'ਚ ਸਿਰਫ ਨਿੰਬੂ ਦਾ ਰਸ ਮਿਲਾ ਕੇ ਸਵੇਰੇ ਖਾਲੀ ਪੇਟ ਇਸ ਨੂੰ ਪੀਓ। ਕੁਝ ਹੀ ਦਿਨਾਂ 'ਚ ਤੁਹਾਨੂੰ ਇਸਦਾ ਅਸਰ ਨਜ਼ਰ ਆਵੇਗਾ।
ਨਿੰਬੂ ਪਾਣੀ ਪੀਣ ਦੇ ਫਾਇਦੇ
1. ਬਿਨਾ ਖੰਡ ਤੋਂ ਬਣਿਆ ਨਿੰਬੂ ਪਾਣੀ ਬਿਲਕੁਲ ਕੈਲੋਰੀ ਮੁਕਤ ਹੁੰਦਾ ਹੈ, ਜਿਸ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ।
2. ਨਿੰਬੂ ਪਾਣੀ ਪੀਣ ਨਾਲ ਭੁੱਖ ਘੱਟ ਲੱਗਦੀ ਹੈ।
3. ਨਿੰਬੂ 'ਚ ਵਿਟਾਮਿਨ ਸੀ ਹੁੰਦਾ ਹੈ, ਜਿਸ ਨਾਲ ਮੈਟਾਬੋਲੀਜ਼ਮ ਵੱਧਦਾ ਹੈ ਅਤੇ ਮੋਟਾਪਾ ਘੱਟਦਾ ਹੈ।
4. ਨਿੰਬੂ ਦਾ ਰਸ ਸਾਹ 'ਚੋਂ ਆਉਣ ਵਾਲੀ ਬਦਬੂ ਅਤੇ ਮੂੰਹ 'ਚ ਮੌਜੂਦ ਬੈਕਟੀਰੀਆ ਨੂੰ ਵੀ ਖਤਮ ਕਰਦਾ ਹੈ।
5. ਨਿੰਬੂ ਪਾਣੀ ਪੀਣ ਨਾਲ ਸਰਦੀ-ਜੁਕਾਮ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ।
6. ਇਸ ਨਾਲ ਇਮਊਨ ਸਿਸਟਮ ਬਿਹਤਰ ਰਹਿੰਦਾ ਹੈ।
7. ਨਿੰਬੂ ਪਾਣੀ 'ਚ ਮੌਜੂਦ ਆਕਸੀਕਰਣ ਰੋਧੀ ਤੱਤ ਸਰੀਰ 'ਚ ਕੈਂਸਰ ਸੈੱਲਾਂ ਨੂੰ ਪੈਦਾ ਨਹੀਂ ਹੋਣ ਦਿੰਦੇ।
ਬਾਡੀ ਨੂੰ ਕਰਨਾ ਹੈ ਡੀਟੌਕਸ ਤਾਂ ਅਪਣਾਓ ਇਹ ਘਰੇਲੂ ਨੁਸਖੇ
NEXT STORY