ਨਵੀਂ ਦਿੱਲੀ— ਅਨਾਰ ਖਾਣ ਨਾਲ ਜਿੰਨੇ ਫਾਇਦੇ ਹੁੰਦੇ ਹਨ, ਓਨੇ ਹੀ ਫਾਇਦੇ ਇਸ ਦੇ ਛਿਲਕਿਆਂ ਦੇ ਵੀ ਹਨ। ਤੁਸੀਂ ਅਨਾਰ ਤਾਂ ਖਾ ਲੈਂਦੇ ਹੋ ਪਰ ਇਸ ਦੇ ਛਿਲਕੇ ਸੁੱਟ ਦਿੰਦੇ ਹੋ। ਅੱਜ ਅਸੀਂ ਤੁਹਾਨੂੰ ਅਨਾਰ ਦੇ ਛਿਲਕਿਆਂ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
ਬਣਾਉਣ ਦੀ ਵਿਧੀ
ਅਨਾਰ ਦੇ ਛਿਲਕਿਆਂ ਨੂੰ ਸੁਕਾ ਕੇ ਉਸ ਦਾ ਪਾਊਡਰ ਬਣਾ ਲਓ ਅਤੇ ਫਿਰ ਇੱਕ ਸ਼ੀਸ਼ੀ 'ਚ ਭਰ ਕੇ ਰੱਖ ਲਓ। ਅਨਾਰ ਦੇ ਛਿਲਕੇ ਸਿਹਤ ਦੇ ਨਾਲ-ਨਾਲ ਸੁੰਦਰਤਾ ਨੂੰ ਵੀ ਬਣਾਈ ਰੱਖਦੇ ਹਨ।
1. ਅਨਾਰ ਦਾ ਛਿਲਕਾ ਗਲੇ ਦੇ ਟੋਨਸਿਲ, ਦਿਲ ਦੇ ਰੋਗ, ਝੁਰੜੀਆਂ, ਮੂੰਹ ਦੀ ਬਦਬੂ, ਬਵਾਸੀਰ, ਖਾਂਸੀ ਅਤੇ ਨਕਸੀਰ ਜਿਹੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ।
2. ਜੇਕਰ ਤੁਹਾਡੇ ਗਲੇ 'ਚ ਦਰਦ ਹੈ ਤਾਂ ਅਨਾਰ ਦੇ ਛਿਲਕੇ ਦੇ ਪਾਊਡਰ ਨੂੰ ਥੋੜਾ ਜਿਹੇ ਪਾਣੀ 'ਚ ਉਬਾਲ ਲਓ, ਫਿਰ ਇਸ ਪਾਣੀ ਛਾਨ ਕੇ ਛੰਡਾ ਕਰਕੇ ਗਰਾਰੇ ਕਰੋ। ਅਜਿਹਾ ਦਿਨ 'ਚ ਕਈ ਵਾਰ ਕਰੋ। ਇਸ ਨਾਲ ਤੁਹਾਡੇ ਗਲੇ ਦਾ ਦਰਦ ਅਤੇ ਖਾਰਿਸ਼ ਦੂਰ ਹੋਵੇਗੀ।
3. ਅਨਾਰ ਦੇ ਛਿਲਕੇ 'ਚ ਬਹੁਤ ਸਾਰਾ ਐਂਟੀਆਕਸੀਡੈਂਟ ਹੁੰਦਾ ਹੈ, ਜਿਹੜਾ ਦਿਲ ਦੀ ਬੀਮਾਰੀ ਨੂੰ ਦੂਰ ਕਰਦਾ ਹੈ ਅਤੇ ਨਾਲ ਹੀ ਕੋਲੈਸਟਰੋਲ ਨੂੰ ਵੀ ਦੂਰ ਕਰਦਾ ਹੈ। ਇੱਕ ਚਮਚ ਅਨਾਰ ਦੇ ਛਿਲਕੇ ਦਾ ਪਾਊਡਰ ਨੂੰ ਗਰਮ ਪਾਣੀ 'ਚ ਮਿਲਾ ਕੇ ਰੋਜ਼ ਪੀਓ। ਇਸ ਦੇ ਨਾਲ ਹੀ ਆਪਣੇ ਭੋਜਨ 'ਚ ਸੁਧਾਰ ਕਰੋ।
4. ਅਨਾਰ ਦੇ ਛਿਲਕਿਆਂ ਦੇ ਪਾਊਡਰ ਨੂੰ ਗੁਲਾਬ ਜਲ 'ਚ ਮਿਲਾ ਕੇ ਫੇਸਪੈਕ ਬਣਾ ਲਓ। ਇਸ ਪੈਕ ਨੂੰ ਚਿਹਰੇ 'ਤੇ ਲਗਾਉਣ ਨਾਲ ਚਿਹਰੇ 'ਤੇ ਰੰਗਤ ਆਉਂਦੀ ਹੈ ਅਤੇ ਝੁਰੜੀਆਂ ਦੀ ਸਮੱਸਿਆ ਦੂਰ ਹੁੰਦੀ ਹੈ।
5. ਜਿਹੜੀਆਂ ਔਰਤਾਂ ਨੂੰ ਪੀਰੀਅਡਸ 'ਚ ਜ਼ਿਆਦਾ ਬਲੀਡਿੰਗ ਹੁੰਦੀ ਹੈ, ਉਹ ਅਨਾਰ ਦੇ ਛਿਲਕੇ ਦੇ ਪਾਊਡਰ ਨੂੰ ਰੋਜ਼ਾਨਾ ਪਾਣੀ 'ਚ ਮਿਲਾ ਕੇ ਪੀਓ। ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ।
6. ਇੱਕ ਗਲਾਸ ਪਾਣੀ 'ਚ ਛਿਲਕਿਆਂ ਦੇ ਪਾਊਡਰ ਨੂੰ ਮਿਲਾਓ। ਉਸ ਤੋਂ ਬਾਅਦ ਇਸ ਪਾਣੀ ਨਾਲ ਦੋ ਵਾਰ ਕੁੱਲਾ ਕਰੋ। ਇਸ ਨਾਲ ਤੁਹਾਡੇ ਮੂੰਹ 'ਚੋਂ ਬਦਬੂ ਆਉਣੀ ਬੰਦ ਹੋ ਜਾਵੇਗੀ। ਇਸ ਤੋਂ ਇਲਾਵਾ ਮਸੂੜਿਆਂ ਨੂੰ ਮਜ਼ਬੂਤ ਬਣਾਉਣ ਲਈ ਕਾਲੀ ਮਿਰਚ 'ਚ ਇਹ ਪਾਊਡਰ ਮਿਕਸ ਕਰਕੇ ਦੰਦਾਂ ਅਤੇ ਮਸੂੜਿਆਂ 'ਤੇ ਲਗਾਓ।
7. ਹੱਡੀਆਂ ਦੀ ਮਜ਼ਬੂਤੀ ਲਈ ਵੀ ਇਹ ਛਿਲਕੇ ਕਾਫੀ ਲਾਭਦਾਇਕ ਹੁੰਦੇ ਹਨ। ਇਸ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ, ਖਾਸ ਕਰਕੇ ਔਰਤਾਂ ਨੂੰ। ਇੱਕ ਗਲਾਸ ਪਾਣੀ 'ਚ 2 ਚਮਚ ਛਿਲਕੇ ਦਾ ਪਾਊਡਰ ਮਿਲਾਓ। ਇਸ ਨੂੰ ਸਵਾਦੀ ਬਣਾਉਣ ਲਈ ਤੁਸੀ ਇਸ 'ਚ ਨਿੰਬੂ ਅਤੇ ਹਲਕਾ ਜਿਹਾ ਨਮਕ ਵੀ ਮਿਲਾ ਸਕਦੇ ਹੋ। ਇਸ ਕਾਹੜੇ ਨੂੰ ਤੁਸੀਂ ਰਾਤ ਦੇ ਸਮੇਂ ਸੌਂਣ ਤੋਂ ਪਹਿਲਾਂ ਪੀਓ।
ਕੇਸਰ ਦੀ ਵਰਤੋ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਕਰੋ ਜੜ੍ਹ ਤੋਂ ਖਤਮ
NEXT STORY