ਜਲੰਧਰ(ਬਿਊਰੋ)— ਦਿਮਾਗ ਨੂੰ ਤੇਜ਼ ਕਰਨ ਲਈ ਸਵੇਰੇ ਪਾਣੀ 'ਚ ਭਿਓਂਏ ਹੋਏ ਬਾਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਉੱਥੇ ਹੀ ਬਾਦਾਮ ਖਾਣ ਨਾਲ ਹੈਲਥ ਸੰਬੰਧੀ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ। ਅਸਲ 'ਚ ਬਾਦਾਮ 'ਚ ਪ੍ਰੋਟੀਨ, ਵਸਾ, ਵਿਟਾਮਿਨ ਅਤੇ ਮਿਨਰਲਸ ਆਦਿ ਭਰਪੂਰ ਹੁੰਦੇ ਹਨ। ਸ਼ਾਇਦ ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਲੋਕ ਆਪਣੀ ਡਾਈਟ 'ਚ ਬਾਦਾਮ ਸ਼ਾਮਿਲ ਕਰਦੇ ਹਨ। ਦੱਸ ਦੇਈਏ ਕਿ ਜ਼ਰੂਰੀ ਨਹੀਂ ਹੈ ਕਿ ਬਾਦਾਮ ਹਰ ਕਿਸੇ ਲਈ ਫਾਇਦੇਮੰਦ ਹੋਣ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਬਾਦਾਮ ਦੀ ਵਰਤੋਂ ਨੁਕਸਾਨ ਪਹੁੰਚਾ ਸਕਦੀ ਹੈ। ਜੇ ਤੁਸੀਂ ਵੀ ਬਾਦਾਮ ਖਾਂਦੇ ਹੋ ਤਾਂ ਪਹਿਲਾਂ ਜ਼ਰੂਰ ਜਾਣ ਲਓ ਕਿ ਬਾਦਾਮ ਤੁਹਾਡੇ ਲਈ ਫਾਇਦੇਮੰਦ ਹੈ ਵੀ ਜਾਂ ਨਹੀਂ। ਤਾਂ ਕਿ ਬਾਅਦ 'ਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪੈ ਜਾਵੇ। ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਬਾਦਾਮ ਨੁਕਸਾਨ ਪਹੁੰਚਾ ਸਕਦੇ ਹਨ।
1. ਬਲੱਡ ਪ੍ਰੈਸ਼ਰ
ਜੇ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਬਾਦਾਮ ਤੋਂ ਹੁਣ ਤੋਂ ਹੀ ਦੂਰੀ ਬਣਾ ਲਓ ਕਿਉਂਕਿ ਦਵਾਈਆਂ ਦੇ ਨਾਲ ਇਸ ਦੀ ਵਰਤੋਂ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਸਮੱਸਿਆ ਜ਼ਿਆਦਾ ਵਧ ਸਕਦੀ ਹੈ।
2. ਡਾਈਜੇਸ਼ਨ
ਬਦਲਦੇ ਲਾਈਫ ਸਟਾਈਲ 'ਚ ਡਾਈਜੇਸ਼ਨ ਨਾਲ ਜੁੜੀਆਂ ਸਮੱਸਿਆਵਾਂ ਜ਼ਿਆਦਾਤਰ ਲੋਕਾਂ ਨੂੰ ਰਹਿੰਦੀਆਂ ਹਨ। ਜੇ ਤੁਹਾਨੂੰ ਵੀ ਡਾਈਜੇਸ਼ਨ ਸੰਬੰਧੀ ਸਮੱਸਿਆ ਜਾਂ ਐਸੀਡਿਟੀ ਰਹਿੰਦੀ ਹੈ ਤਾਂ ਬਾਦਾਮ ਬਿਲਕੁਲ ਨਾ ਖਾਓ ਕਿਉਂਕਿ ਬਾਦਾਮ 'ਚ ਫਾਈਬਰ ਜ਼ਿਆਦਾ ਹੁੰਦਾ ਹੈ ਜਿਸ ਨਾਲ ਤੁਹਾਡੀ ਪ੍ਰੇਸ਼ਾਨੀ ਹੋਰ ਵੀ ਵਧ ਜਾਂਦੀ ਹੈ।
3. ਮੋਟਾਪਾ
ਜੇ ਤੁਸੀਂ ਵੀ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਬਾਦਾਮ ਤੁਹਾਡੀ ਡਾਈਟ 'ਚ ਸ਼ਾਮਲ ਹੈ ਤਾਂ ਇਸ ਦੀ ਵਰਤੋਂ ਨਾ ਕਰੋ। ਅਸਲ 'ਚ ਬਾਦਾਮ 'ਚ ਕੈਲੋਰੀ ਅਤੇ ਵਸਾ ਜ਼ਿਆਦਾ ਮਾਤਰਾ 'ਚ ਹੁੰਦੀ ਹੈ। ਅਜਿਹੇ 'ਚ ਜ਼ਿਆਦਾ ਬਾਦਾਮ ਦੀ ਵਰਤੋਂ ਕਰਨ ਨਾਲ ਮੋਟਾਪਾ ਵਧਦਾ ਚਲਿਆ ਜਾਂਦਾ ਹੈ।
4. ਐਂਟੀਬਾਓਟਿਕ ਦਵਾਈ
ਬਦਲਦੀ ਜੀਵਨਸ਼ੈਲੀ 'ਚ ਕੋਈ ਨਾ ਕੋਈ ਹੈਲਥ ਸੰਬੰਧੀ ਸਮੱਸਿਆ ਹਮੇਸ਼ਾ ਘੇਰੇ ਰਹਿੰਦੀ ਹੈ ਅਤੇ ਦਵਾਈਆਂ ਹੈ ਕਿ ਪਿੱਛਾ ਛੱਡਣ ਦਾ ਨਾਮ ਹੀ ਨਹੀ ਲੈਂਦੀਆਂ। ਜੇ ਤੁਸੀਂ ਵੀ ਸਿਹਤ ਸੰਬੰਧੀ ਸਮੱਸਿਆ ਦੇ ਚਲਦੇ ਐਂਟੀਬਾਓਟਿਕ ਦਵਾਈਆਂ ਖਾ ਰਹੇ ਹੋ ਤਾਂ ਬਾਦਾਮ ਦੀ ਵਰਤੋਂ ਨਾ ਕਰੋ।
ਚਮੜੀ ਦੀ ਐਲਰਜੀ ਤੋਂ ਛੁਟਕਾਰਾ ਦਿਵਾਏਗਾ ਇਹ ਆਯੁਰਵੈਦਿਕ ਨੁਸਖਾ
NEXT STORY