ਨਵੀਂ ਦਿੱਲੀ- ਰਸੋਈ 'ਚ ਪਾਏ ਜਾਣ ਵਾਲੇ ਭਾਰਤੀ ਮਸਾਲੇ ਸਵਾਦ ਨੂੰ ਘੱਟ ਕਰਦੇ ਹਨ, ਪਰ ਇਹ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਹ ਮਸਾਲੇ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਰਾਹਤ ਦਿਵਾਉਂਦੇ ਹਨ। ਅੱਜ ਤੁਹਾਨੂੰ ਇਕ ਅਜਿਹੀ ਹੀ ਰਸੋਈ ਦੀ ਚੀਜ਼ ਬਾਰੇ ਦੱਸਾਂਗੇ ਜਿਸ ਨੂੰ ਖਾਣ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਚਿਰੌਂਜੀ, ਇਸ ਦਾ ਇਸਤੇਮਾਲ ਤੁਸੀਂ ਮਿੱਠੇ ਪਕਵਾਨਾਂ 'ਚ ਕਈ ਵਾਰ ਕੀਤਾ ਹੋਵੇਗਾ। ਪਰ ਇਹ ਸਿਹਤ ਮੁਤਾਬਕ ਵੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ 'ਚ ਪ੍ਰੋਟੀਨ, ਵਿਟਾਮਿਨ-ਸੀ, ਵਿਟਾਮਿਨ-ਬੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਚਿਰੌਂਜੀ ਦੁਆਰਾ ਬਣਾਏ ਗਏ ਤੇਲ 'ਚ ਅਮੀਨੋ ਐਸਿਡ ਅਤੇ ਸਟੀਏਰਿਕ ਐਸਿਡ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਢਿੱਡ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਚਿਰੌਂਜੀ ਖਾਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋਣਗੇ।

ਸਰੀਰ ਦੀ ਕਮਜ਼ੋਰੀ ਕਰੇਗੀ ਦੂਰ
ਚਿਰੌਂਜੀ ਸਰੀਰ ਦੀ ਕਮਜ਼ੋਰੀ ਦੂਰ ਕਰਨ ਲਈ ਵੀ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ। ਇਸ 'ਚ ਪਾਏ ਜਾਣ ਵਾਲਾ ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨਸ ਸਰੀਰ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਵੀ ਤਾਕਤ ਮਿਲਦੀ ਹੈ। ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ 'ਚ ਇਕ ਚਮਚਾ ਚਿਰੌਂਜੀ ਪਾ ਕੇ ਪੀਓ। ਇਸ ਦੁੱਧ ਦਾ ਸੇਵਨ ਕਰਨ ਨਾਲ ਤੁਹਾਡੀ ਸਰੀਰਕ ਕਮਜ਼ੋਰੀ ਦੂਰ ਹੋ ਜਾਵੇਗੀ।

ਪਾਚਨ ਹੋਵੇਗਾ ਮਜ਼ਬੂਤ
ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਤੁਹਾਡੇ ਪਾਚਨ ਤੰਤਰ ਨੂੰ ਵੀ ਮਜ਼ਬੂਤ ਕਰਨ 'ਚ ਸਹਾਇਤਾ ਕਰਦੇ ਹਨ। ਤੁਸੀਂ ਇਸ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਤੁਸੀਂ ਚਿਰੌਂਜੀ ਦੇ ਤੇਲ ਨਾਲ ਖਿਚੜੀ, ਦਲੀਆ ਬਣਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚਿਰੌਂਜੀ ਨੂੰ ਸੁੱਕੇ ਮੇਵਿਆਂ ਦੀ ਤਰ੍ਹਾਂ ਵੀ ਖਾ ਸਕਦੇ ਹੋ।

ਸਰਦੀ-ਜ਼ੁਕਾਮ ਤੋਂ ਮਿਲੇਗੀ ਰਾਹਤ
ਸਰਦੀ-ਜ਼ੁਕਾਮ ਤੋਂ ਰਾਹਤ ਪਾਉਣ ਲਈ ਤੁਸੀਂ ਚਿਰੌਂਜੀ ਦਾ ਸੇਵਨ ਕਰ ਸਕਦੇ ਹੋ। ਤੁਸੀਂ ਚਿਰੌਂਜੀ ਨੂੰ ਦੁੱਧ 'ਚ ਪਕਾ ਕੇ ਇਸ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਸਰਦੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਕਾਫ਼ੀ ਆਰਾਮ ਮਿਲੇਗਾ
ਸਿਰਦਰਦ ਤੋਂ ਦਿਵਾਏ ਰਾਹਤ
ਜੇਕਰ ਤੁਹਾਨੂੰ ਸਿਰ 'ਚ ਦਰਦ ਹੁੰਦਾ ਹੈ ਤਾਂ ਤੁਸੀਂ ਚਿਰੌਂਜੀ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇਕ ਚਮਚਾ ਚਿਰੌਂਜੀ ਨੂੰ ਦੁੱਧ ਦੇ ਨਾਲ ਪੀਸ ਲਓ। ਫਿਰ ਇਨ੍ਹਾਂ ਦੋਵਾਂ ਚੀਜ਼ਾਂ ਨਾਲ ਤਿਆਰ ਪੇਸਟ ਸਿਰ 'ਤੇ ਲਗਾਓ। 15-20 ਮਿੰਟ ਲਈ ਪੇਸਟ ਦਰਦ ਵਾਲੀ ਥਾਂ 'ਤੇ ਲਗਾਓ। ਸਿਰਦਰਦ ਦੀ ਪਰੇਸ਼ਾਨੀ ਤੋਂ ਤੁਹਾਨੂੰ ਕਾਫ਼ੀ ਰਾਹਤ ਮਿਲੇਗੀ।

ਖਾਂਸੀ ਤੋਂ ਮਿਲੇਗਾ ਆਰਾਮ
ਤੁਸੀਂ ਖਾਂਸੀ ਤੋਂ ਰਾਹਤ ਪਾਉਣ ਲਈ ਵੀ ਚਿਰੌਂਜੀ ਦਾ ਇਸਤੇਮਾਲ ਕਰ ਸਕਦੇ ਹੋ। ਚਿਰੌਂਜੀ 'ਚ ਪਾਏ ਜਾਣ ਵਾਲੇ ਗੁਣ ਗਲੇ ਦੀ ਖਰਾਸ਼ ਦੂਰ ਕਰਨ 'ਚ ਸਹਾਇਤਾ ਕਰਦੇ ਹਨ। ਤੁਸੀਂ ਚਿਰੌਂਜੀ ਨੂੰ ਪੀਸ ਲਓ। ਫਿਰ ਇਸ 'ਚ ਇਕ ਚਮਚਾ ਸ਼ਹਿਦ ਮਿਲਾਓ। ਇਸ ਮਿਸ਼ਰਨ ਦਾ ਸੇਵਨ ਕਰਨ ਨਾਲ ਤੁਹਾਨੂੰ ਖਾਂਸੀ ਤੋਂ ਕਾਫ਼ੀ ਆਰਾਮ ਮਿਲੇਗਾ।
ਪੁਰਸ਼ਾਂ 'ਚ ਘੱਟ ਸ਼ੁਕਰਾਣੂ ਸਮੱਸਿਆ ਦੇ ਕਾਰਨ, ਲੱਛਣ ਤੇ ਦੇਸੀ ਇਲਾਜ
NEXT STORY