ਨਵੀਂ ਦਿੱਲੀ- ਮੌਸਮ ਨੇ ਇਕਦਮ ਤੋਂ ਰੁਖ਼ ਬਦਲਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ 'ਚ ਸਭ ਤੋਂ ਪਹਿਲਾਂ ਇਸ ਕਾਰਨ ਸਿਹਤ ਪ੍ਰਭਾਵਿਤ ਹੁੰਦੀ ਹੈ ਜਿਸ ਦੇ ਚੱਲਦੇ ਸਰਦੀ-ਜ਼ੁਕਾਮ ਵਰਗੀ ਇਨਫੈਕਸ਼ਨ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਗਲੇ 'ਚ ਦਰਦ ਅਤੇ ਕਫ਼ ਵੀ ਤੁਹਾਨੂੰ ਘੇਰ ਸਕਦਾ ਹੈ। ਕਈ ਵਾਰ ਤਾਂ ਦਵਾਈਆਂ ਦਾ ਸੇਵਨ ਕਰਨ ਨਾਲ ਵੀ ਇਸ ਸਮੱਸਿਆ ਤੋਂ ਰਾਹਤ ਨਹੀਂ ਮਿਲ ਪਾਉਂਦੀ। ਅਜਿਹੇ 'ਚ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਦੇ ਰਾਹੀਂ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਮਲੱਠੀ ਨਾਲ ਬਣੀ ਚਾਹ ਗਲੇ ਦੇ ਇੰਫੈਕਸ਼ਨ, ਖਰਾਸ਼ ਅਤੇ ਕਫ਼ ਤੋਂ ਰਾਹਤ ਦਿਵਾਉਣ 'ਚ ਮਦਦ ਕਰੇਗੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਚਾਹ ਨੂੰ ਪੀਣ ਦੇ ਫ਼ਾਇਦੇ....
ਕਿਵੇਂ ਲਾਭਦਾਇਕ ਹੈ ਮਲੱਠੀ?
ਮਲੱਠੀ 'ਚ ਐਂਟੀ-ਫੰਗਲ, ਐਂਟੀ-ਵਾਇਰਲ, ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਹ ਗੁਣ ਇਨਫੈਕਸ਼ਨ ਅਤੇ ਕਫ਼ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਮਲੱਠੀ 'ਚ ਅਜਿਹੇ ਐਨਜ਼ਾਈਮ ਵੀ ਪਾਏ ਜਾਂਦੇ ਹਨ ਜੋ ਇਮਿਊਨਿਟੀ ਵਧਾਉਂਦੇ ਹਨ। ਇਸ ਦੇ ਨਾਲ ਹੀ ਇਸ 'ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸਰੀਰ ਦੇ ਦਰਦ ਅਤੇ ਸੋਜ ਨੂੰ ਦੂਰ ਕਰਨ 'ਚ ਬਹੁਤ ਮਦਦਗਾਰ ਹੁੰਦੇ ਹਨ।
ਇਹ ਵੀ ਪੜ੍ਹੋ- ਸਿਲੀਕਾਨ ਵੈੱਲੀ ਬੈਂਕ ਨੇ ਇਕ ਝਟਕੇ ’ਚ ਗੁਆਏ 80 ਅਰਬ ਡਾਲਰ, ਪੂਰੀ ਦੁਨੀਆ ’ਚ ਹੜਕੰਪ, ਸ਼ੇਅਰ ਮਾਰਕੀਟ ਢਹਿ-ਢੇਰੀ
ਫੇਫੜਿਆਂ ਲਈ ਵੀ ਫ਼ਾਇਦੇਮੰਦ ਹੁੰਦੀ ਹੈ ਮਲੱਠੀ
ਮਲੱਠੀ ਫੇਫੜਿਆਂ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਤੋਂ ਤਿਆਰ ਕੀਤੀ ਗਈ ਚਾਹ ਪੀਣ ਨਾਲ ਫੇਫੜਿਆਂ 'ਚ ਹੋਣ ਵਾਲੀ ਇਨਫੈਕਸ਼ਨ ਅਤੇ ਸਾਹ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਫੇਫੜਿਆਂ ਅਤੇ ਸਾਹ 'ਚ ਇਨਫੈਕਸ਼ਨ ਹੋਣ ਕਾਰਨ ਖੰਘ ਅਤੇ ਕਫ਼ ਦੀ ਸਮੱਸਿਆ ਹੁੰਦੀ ਹੈ। ਅਜਿਹੀ ਸਥਿਤੀ 'ਚ ਤੁਸੀਂ ਮਲੱਠੀ ਦਾ ਸੇਵਨ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਇਹ ਵੀ ਪੜ੍ਹੋ- ਏਅਰ ਏਸ਼ੀਆ ਦੇ ਜਹਾਜ਼ ਦੀ ਬੰਗਲੁਰੂ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ
ਕਿਵੇਂ ਤਿਆਰ ਕਰੀਏ ਚਾਹ?
- ਸਭ ਤੋਂ ਪਹਿਲਾਂ ਦੋ ਕੱਪ ਪਾਣੀ ਗੈਸ 'ਤੇ ਗਰਮ ਕਰਨ ਲਈ ਰੱਖੋ।
- ਫਿਰ ਇਸ ਪਾਣੀ 'ਚ 1/2 ਚਮਚਾ ਮਲੱਠੀ ਦਾ ਪਾਊਡਰ ਮਿਲਾਓ।
- ਇਸ ਤੋਂ ਬਾਅਦ ਇਸ 'ਚ ਥੋੜ੍ਹਾ ਜਿਹਾ ਅਦਰਕ ਕੱਦੂਕਸ ਕਰਕੇ ਵੀ ਪਾਓ।
-ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਗੈਸ ਤੋਂ ਉਤਾਰ ਲਓ।
-ਫਿਰ ਇਸ 'ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਓ।
- ਮਲੱਠੀ ਦੀ ਚਾਹ ਬਣ ਕੇ ਤਿਆਰ ਹੈ। ਤੁਸੀਂ ਇਸ ਦਾ ਸੇਵਨ ਦਿਨ 'ਚ ਦੋ ਵਾਰ ਕਰ ਸਕਦੇ ਹੋ।
ਇਸ ਤਰ੍ਹਾਂ ਵੀ ਕਰ ਸਕਦੇ ਹੋ ਮਲੱਠੀ ਦਾ ਸੇਵਨ
ਗਲੇ ਦੀ ਖਰਾਸ਼, ਖੰਘ ਅਤੇ ਕਫ਼ ਦੂਰ ਕਰਨ ਲਈ ਤੁਸੀਂ ਮਲੱਠੀ ਦੇ ਟੁੱਕੜੇ 'ਤੇ ਸ਼ਹਿਦ ਲਗਾ ਕੇ ਚੂਸ ਸਕਦੇ ਹੋ। ਇਸ ਨਾਲ ਵੀ ਤੁਹਾਨੂੰ ਗਲੇ ਦੀ ਸਮੱਸਿਆ ਤੋਂ ਆਰਾਮ ਮਿਲੇਗਾ ਅਤੇ ਤੁਸੀਂ ਇਨਫੈਕਸ਼ਨ ਤੋਂ ਦੂਰ ਰਹੋਗੇ।
ਇਹ ਵੀ ਪੜ੍ਹੋ- ਸੁਖਪਾਲ ਸਿੰਘ ਖਹਿਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਪੁੱਛਗਿੱਛ ਜਾਰੀ
ਮਲੱਠੀ ਦੇ ਪਾਣੀ ਨਾਲ ਕਰੋ ਗਰਾਰੇ
ਮਲੱਠੀ ਨਾਲ ਤਿਆਰ ਪਾਣੀ ਦੇ ਨਾਲ ਖੰਘ ਅਤੇ ਗਲੇ ਦੀ ਇਨਫੈਕਸ਼ਨ ਤੋਂ ਆਰਾਮ ਪਾ ਸਕਦੇ ਹੋ। ਤਕਰੀਬਨ ਦੋ ਗਲਾਸ ਪਾਣੀ ਲਓ ਫਿਰ ਇਸ 'ਚ ਮਲੱਠੀ ਕੁੱਟ ਕੇ ਪਾ ਕੇ ਗੈਸ 'ਤੇ ਗਰਮ ਕਰ ਲਓ। ਫਿਰ ਇਸ 'ਚ ਚੁਟਕੀ ਭਰ ਹਲਦੀ ਪਾਓ ਜਿਵੇਂ ਹੀ ਪਾਣੀ ਅੱਧਾ ਰਹਿ ਜਾਵੇ ਤਾਂ ਇਸ 'ਚ 1/4 ਚਮਚਾ ਲੂਣ ਪਾ ਲਓ। ਪਾਣੀ ਕੋਸਾ ਕਰਕੇ ਇਸ ਨਾਲ ਗਰਾਰੇ ਕਰੋ। ਸਮੱਸਿਆ ਤੋਂ ਕਾਫ਼ੀ ਆਰਾਮ ਮਿਲੇਗਾ।
ਸਰੀਰ ਦੀ ਲੋੜ ਤੋਂ ਵੱਧ ਲੂਣ ਖਾਣ ਨਾਲ ਹੁੰਦੇ ਨੇ ਕਈ ਗੰਭੀਰ ਰੋਗ, ਜਾਣੋ WHO ਮੁਤਾਬਕ ਕਿੰਨਾ ਲੂਣ ਖਾਣਾ ਹੈ ਸਹੀ
NEXT STORY