ਨਵੀਂ ਦਿੱਲੀ- ਸਰੀਰ ਨੂੰ ਊਰਜਾ ਦੇਣ ਦੇ ਨਾਲ ਕੋਸ਼ਿਕਾਵਾਂ ਦਾ ਨਿਰਮਾਣ ਕਰਨ ਲਈ ਪ੍ਰੋਟੀਨ ਦੀ ਲੋੜ ਹੁੰਦੀ ਹੈ। ਇਸ ਨਾਲ ਡੈਮੇਜ ਸੈਲਸ ਰਿਪੇਅਰ ਹੋ ਕੇ ਵਾਲ, ਸਕਿਨ, ਹੱਡੀਆਂ, ਮਾਸਪੇਸ਼ੀਆਂ, ਕੋਸ਼ਿਕਾਵਾਂ ਅਤੇ ਦੂਜੇ ਅੰਗਾਂ ਨੂੰ ਹੈਲਦੀ ਰਹਿਣ 'ਚ ਮਦਦ ਮਿਲਦੀ ਹੈ। ਉਧਰ ਬੱਚਿਆਂ ਦੇ ਸਰੀਰਕ ਵਿਕਾਸ ਲਈ ਵੀ ਪ੍ਰੋਟੀਨ ਜ਼ਰੂਰੀ ਮੰਨਿਆ ਜਾਂਦਾ ਹੈ। ਉਂਝ ਤਾਂ ਆਂਡੇ, ਚਿਕਨ ਅਤੇ ਮੀਟ ਨੂੰ ਪ੍ਰੋਟੀਨ ਦਾ ਉਚਿਤ ਸਰੋਤ ਮੰਨਿਆ ਜਾਂਦਾ ਹੈ। ਪਰ ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਇਸ ਦੀ ਘਾਟ ਪੂਰੀ ਕਰਨ ਲਈ ਤੁਸੀਂ ਰੋਜ਼ਾਨਾ ਦੀ ਖੁਰਾਕ 'ਚ ਪ੍ਰੋਟੀਨ ਨਾਲ ਭਰਪੂਰ ਕੁਝ ਹਰੀਆਂ ਸਬਜ਼ੀਆਂ ਸ਼ਾਮਲ ਕਰ ਸਕਦੇ ਹੋ। ਚਲੋ ਜਾਣਦੇ ਹਾਂ ਇਸ ਦੇ ਬਾਰੇ 'ਚ...
ਮਟਰ
ਸਰੀਰ 'ਚ ਪ੍ਰੋਟੀਨ ਦੀ ਘਾਟ ਪੂਰੀ ਕਰਨ ਲਈ ਮਟਰ ਖਾਣਾ ਵਧੀਆ ਆਪਸ਼ਨ ਹੈ। 150 ਗ੍ਰਾਮ ਮਟਰ ਦੇ ਦਾਣਿਆਂ 'ਚ ਕਰੀਬ 8.5 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੈਜੀਟੇਰੀਅਨ ਹੋ ਤਾਂ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਮਟਰ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ 'ਚ ਸੋਡੀਅਮ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ ਆਦਿ ਤੱਤ ਵੀ ਉਚਿਤ ਮਾਤਰਾ 'ਚ ਹੁੰਦੇ ਹਨ।
ਬ੍ਰੋਕਲੀ
150 ਗ੍ਰਾਮ ਬ੍ਰੋਕਲੀ 'ਚ ਕਰੀਬ 3.7 ਗ੍ਰਾਮ ਪ੍ਰੋਟੀਨ ਹੁੰਦੀ ਹੈ। ਅਜਿਹੇ 'ਚ ਤੁਸੀਂ ਸਰੀਰ 'ਚ ਪ੍ਰੋਟੀਨ ਦੀ ਮਾਤਰਾ ਪੂਰੀ ਕਰਨ ਲਈ ਬ੍ਰੋਕਲੀ ਖਾ ਸਕਦੇ ਹੋ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਸੀ, ਆਇਰਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਫਾਸਫੋਰਸ ਵੀ ਚੰਗੀ ਤਰ੍ਹਾਂ 'ਚ ਹੁੰਦੇ ਹਨ, ਜੋ ਸਿਹਤ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ।
ਕੱਦੂ ਦੀ ਸਬਜ਼ੀ
ਕੱਦੂ ਦਾ ਨਾਂ ਸੁਣਦੇ ਹੀ ਲੋਕ ਇਸ ਤੋਂ ਦੂਰ ਭੱਜਦੇ ਹਨ ਪਰ ਇਸ ‘ਚ ਫਾਲਿਕ ਐਸਿਡ, ਵਿਟਾਮਿਨ ਸੀ, ਜਿੰਕ ਅਤੇ ਮੈਗਨੀਜ ਭਰਪੂਰ ਮਾਤਰਾ ‘ਚ ਸ਼ਾਮਲ ਹੁੰਦੇ ਹਨ। ਇਹ ਸਕਿਨ ਅਤੇ ਹੱਡੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ।
ਕਰੇਲਾ ਸਿਹਤ ਲਈ ਫ਼ਾਇਦੇਮੰਦ
ਕੋੜਾ ਕਰੇਲਾ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਕਰੇਲੇ ਦੀ ਵਰਤੋਂ ਕਰੋ। ਇਸ ਨਾਲ ਡਾਇਬਿਟੀਜ਼ ਅਤੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।
ਬੈਂਗਣ ਦੇ ਫ਼ਾਇਦੇ
ਫਾਈਬਰ ਨਾਲ ਭਰਪੂਰ ਬੈਂਗਣ ਕੋਲੈਸਟਰੋਲ ਲੈਵਲ ਨੂੰ ਘਟਾਉਣ ਦਾ ਕੰਮ ਵੀ ਕਰਦਾ ਹੈ। ਇਸ ਤੋਂ ਇਲਾਵਾ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
ਭਿੰਡੀ ਦੀ ਸਬਜ਼ੀ
ਭਿੰਡੀ ‘ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਅਤੇ ਸੋਡੀਅਮ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ। ਇਹ ਕੈਲੋਰੀ ਨੂੰ ਘੱਟ ਕਰਨ ‘ਚ ਮਦਦਗਾਰ ਹੈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜਾਂ ਲਈ ਵੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦੀ ਹੈ।
ਫੁੱਲਗੋਭੀ
ਫੁੱਲਗੋਭੀ ’ਚ ਮੈਗਨੀਜ, ਫਾਸਫੋਰਸ, ਵਿਟਾਮਿਨ-ਬੀ ਕੰਪੋਨੈਂਟਸ ਵਰਗੇ ਭਰਪੂਰ ਤੱਤ ਪਾਏ ਜਾਂਦੇ ਹਨ। ਫੁੱਲਗੋਭੀ ‘ਚ ਕੈਲੋਰੀ, ਪ੍ਰੋਟੀਨ ਅਤੇ ਵਿਟਾਮਿਨ ਸੀ ਦੀ ਵੀ ਬਹੁਤ ਚੰਗੀ ਮਾਤਰਾ ਹੁੰਦੀ ਹੈ। ਇਸ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ।
ਤੋਰੀ ਦੀ ਸਬਜ਼ੀ
ਹਰੀ ਸਬਜ਼ੀਆਂ ‘ਚ ਤੋਰੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਲੀਵਰ, ਸਿਹਤ, ਖੂਨ ਸਾਫ, ਪਾਚਨ ਕਿਰਿਆ ਬਿਹਤਰ ਅਤੇ ਕਿਡਨੀ ਦੇ ਰੋਗਾਂ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੀ ਹੈ।
ਫ੍ਰੈਂਚ ਬੀਨਸ
ਫ੍ਰੈਂਚ ਬੀਨਸ ਮਤਲਬ ਫਲੀਆਂ ਵਿਟਾਮਿਨ ਏ,ਸੀ, ਬੀ, ਆਦਿ ਕਈ ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦੀਆਂ ਹਨ। ਇਹ ਭਾਰ ਘਟਾਉਣ ਅਤੇ ਪੇਟ ਸੰਬੰਧੀ ਸਮੱਸਿਆਵਾਂ ਲਈ ਬੈਸਟ ਹੈ।
ਬੀਮਾਰੀਆਂ ਤੋਂ ਬਚਾਅ ਲਈ ਜੀਵਨ-ਸ਼ੈਲੀ ’ਚ ਬਦਲਾਅ ਜ਼ਰੂਰੀ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
NEXT STORY