ਜਲੰਧਰ—ਛੋਟੇ ਬੱਚਿਆਂ ਨੂੰ ਚੀਜ਼ਾਂ ਦੀ ਸਮਝ ਨਹੀ ਹੁੰਦੀ । ਉਹ ਕਿਸੇ ਵੀ ਚੀਜ਼ ਨੂੰ ਦੇਖ ਕੇ ਮੂੰਹ 'ਚ ਪਾਉਣ ਲੱਗਦੇ ਹਨ। ਕਈ ਵਾਰ ਬੱਚੇ ਚੀਜ਼ਾਂ ਨੂੰ ਮੂੰਹ 'ਚ ਪਾ ਕੇ ਨਿਗਲ ਜਾਂਦੇ ਹਨ। ਜੇਕਰ ਉਹ ਚੀਜ਼ ਬੱਚਿਆਂ ਦੇ ਖੁਰਾਕ ਨਾਲੀ 'ਚ ਚਲੀ ਜਾਵੇ ਤਾਂ ਬਹੁਤ ਖਤਰਨਾਕ ਹੁੰਦੀ ਹੈ। ਜੇਕਰ ਬੱਚਾ ਕਦੀ ਅਚਾਨਕ ਕੋਈ ਚੀਜ਼ ਜਾਂ ਸਿੱਕਾ ਨਿਗਲ ਜਾਂਦਾ ਹੈ ਮਾਤਾ-ਪਿਤਾ ਨੂੰ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਹੈ ਅਤੇ ਆਰਾਮ ਨਾਲ ਸੋਚੋ ਕੀ ਅਜਿਹਾ ਕੀ ਕਰੀਏ ਕਿ ਨਿਗਲੀ ਹੋਈ ਚੀਜ਼ ਬਾਹਰ ਆ ਜਾਵੇ । ਆਓ ਜਾਣ ਦੇ ਆ ਕੁਝ ਅਜਿਹੇ ਟਿਪਸ ਜਿਨ੍ਹਾਂ ਦਾ ਇਸਤੇਮਾਲ ਕਰਕੇ ਬੱਚੇ ਦੇ ਮੂੰਹ ਚੋ ਨਿਗਲੀ ਹੋਈ ਚੀਜ਼ ਨੂੰ ਬਾਹਰ ਕੱਢ ਸਕਦੇ ਹਾ।
1. ਬੱਚੇ ਨੂੰ ਅੱਗੇ ਵੱਲ ਝੁਕਾਓ ਅਤੇ ਫਿਰ ਉਸਦੀ ਪਿੱਠ 'ਤੇ 5 ਬਾਰ ਠੋਕੋ । 5 ਬਾਰ ਸੀਨੇ 'ਤੇ ਦੋ ਉਗਲੀਆਂ ਨਾਲ ਹਲਕਾ ਦਬਾਅ ਪਾਓ। ਇਸ ਕਿਰਿਆ ਨੂੰ 2-3 ਵਾਰ ਦੁਹਰਾਓ। ਇਸ ਨਾਲ ਖਾਂਸੀ ਆਵੇਗੀ ਅਤੇ ਨਿਗਲੀ ਹੋਈ ਚੀਜ਼ ਬਾਹਰ ਆ ਜਾਵੇਗੀ ।
2. ਮੂੰਹ 'ਚ ਕੁਝ ਫਸ ਜਾਵੇ ਤਾਂ ਬੱਚੇ ਦੇ ਪੇਟ ਦੇ ਉੱਪਰਲੇ ਭਾਗ ਨੂੰ ਦੋਨਾਂ ਹੱਥਾਂ ਨਾਲ ਕਸਕੇ ਫੜ ਲਓ। ਉਸ ਨੂੰ ਝਟਕਾ ਦੇ ਕੋ ਉੱਪਰ ਵੱਲ ਚੁਕੋ।
3. ਤੇਜ ਖਾਂਸੀ ਹੋਣਾਂ ਗਲੇ 'ਚ ਕੁਝ ਫਸੇ ਹੋਣ ਦਾ ਸੰਕੇਤ ਹੈ। ਇਸ ਲਈ ਖਾਂਸੀ ਕਰਦੇ ਰਹੋ ਜਦੋ ਤੱਕ ਕਫ ਨਾ ਬਣ ਜਾਵੇ ਇਸ ਤਰ੍ਹਾਂ ਨਿਗਲੀ ਵਸਤੂ ਬਾਹਰ ਆ ਜਾਂਦੀ ਹੈ।
4. ਬੱਚਾ ਨੀਲਾ ਪੈ ਜਾਵੇ ਅਤੇ ਉਸ ਨੂੰ ਸਾਹ ਲੈਣ 'ਚ ਪਰੇਸ਼ਾਨੀ ਆ ਰਹੀ ਹੋਵੇ ਤਾਂ ਸਾਹ ਨਲੀ 'ਚ ਕੁਝ ਫਸਿਆ ਹੈ । ਅਜਿਹਾ ਹੋਣ 'ਤੇ ਤੁਰੰਤ ਡਾਕਟਰ ਕੋਲ ਜਾਓ।
ਅੱਧ ਪੱਕਿਆ ਚਿਕਨ ਖਾਣ ਨਾਲ ਲਕਵੇ ਦਾ ਵੱਧ ਖਤਰਾ
NEXT STORY