ਹੈਲਥ ਡੈਸਕ - ਕੋਲੈਸਟ੍ਰੋਲ ਦਾ ਵਾਧਾ ਦਿਲ ਦੀਆਂ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਬਣ ਸਕਦਾ ਹੈ। ਅੱਜ ਦੀ ਵਿਅਸਤ ਜ਼ਿੰਦਗੀ ਅਤੇ ਗਲਤ ਖਾਣ-ਪੀਣ ਦੀ ਆਦਤ ਇਸ ਸਮੱਸਿਆ ਨੂੰ ਹੋਰ ਵਧਾ ਰਹੀ ਹੈ ਪਰ ਚਿੰਤਾ ਦੀ ਗੱਲ ਨਹੀਂ! ਕੁਝ ਸਧਾਰਨ ਘਰੇਲੂ ਨੁਸਖੇ ਅਤੇ ਸਿਹਤਮੰਦ ਆਹਾਰ ਦੀ ਵਰਤੋਂ ਕਰਕੇ ਤੁਸੀਂ ਕੋਲੈਸਟਰੋਲ ਨੂੰ ਕੁਦਰਤੀ ਤਰੀਕੇ ਨਾਲ ਕੰਟਰੋਲ ਕਰ ਸਕਦੇ ਹੋ। ਆਓ ਜਾਣੀਏ ਉਹ ਨੁਸਖੇ ਜੋ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣ ’ਚ ਮਦਦ ਕਰ ਸਕਦੇ ਹਨ।
ਨਿੰਬੂ ਪਾਣੀ
- ਹਰ ਸਵੇਰ ਨਿੰਬੂ ਪਾਣੀ ਪੀਣ ਨਾਲ ਸਰੀਰ ’ਚੋਂ ਫਾਲਤੂ ਚਰਬੀ ਘਟਦੀ ਹੈ।
- ਨਿੰਬੂ ’ਚ ਵਿਟਾਮਿਨ C ਹੁੰਦਾ ਹੈ, ਜੋ ਕੋਲੈਸਟ੍ਰੋਲ ਨੂੰ ਬੈਲੈਂਸ ਕਰਨ ’ਚ ਮਦਦ ਕਰਦਾ ਹੈ।
ਲਸਣ
- ਹਰ ਰੋਜ਼ 1-2 ਲਸਣ ਦੀਆਂ ਕਲੀਆਂ ਖਾਣ ਨਾਲ ਖ਼ਰਾਬ ਕੋਲੈਸਟਰੋਲ ਘਟਦਾ ਹੈ।
- ਲਸਣ ’ਚ ਐਲਿਸਿਨ ਪਾਇਆ ਜਾਂਦਾ ਹੈ, ਜੋ ਧਮਨੀਆਂ ਦੀ ਸਫਾਈ ਕਰਦਾ ਹੈ।
ਭਿੱਜੇ ਹੋਏ ਬਾਦਾਮ ਤੇ ਅਖਰੋਟ
- 10-12 ਭਿੱਜੇ ਹੋਏ ਬਾਦਾਮ ਜਾਂ 2-3 ਅਖਰੋਟ ਰੋਜ਼ ਖਾਣ ਨਾਲ ਚੰਗਾ ਕੋਲੈਸਟਰੋਲ (HDL) ਵਧਦਾ ਹੈ।
- ਇਹ ਓਮੇਗਾ-3 ਫੈਟੀ ਐਸਿਡਸ ਨਾਲ ਭਰਪੂਰ ਹੁੰਦੇ ਹਨ, ਜੋ ਦਿਲ ਦੀ ਸਿਹਤ ਲਈ ਵਧੀਆ ਹਨ।
ਦਾਲਚੀਨੀ
- ਚਮਚ ਭਰ ਦਾਲਚੀਨੀ ਪਾਊਡਰ ਕੋਸੇ ਪਾਣੀ ’ਚ ਮਿਲਾ ਕੇ ਪੀਣ ਨਾਲ ਕੋਲੈਸਟਰੋਲ ਅਤੇ ਬਲੱਡ ਸ਼ੂਗਰ ਕੰਟਰੋਲ ਹੁੰਦੇ ਹਨ।
- ਦਾਲਚੀਨੀ ਫੈਟ ਬਰਨਿੰਗ ਅਤੇ ਮੈਟਾਬੋਲਿਜ਼ਮ ਵਧਾਉਣ ’ਚ ਮਦਦ ਕਰਦੀ ਹੈ।
ਮੇਥੀ ਦੇ ਦਾਣੇ
- 1 ਚਮਚ ਮੇਥੀ ਦੇ ਦਾਣੇ ਰਾਤ ਭਿਓਂ ਕੇ ਸਵੇਰ ਖਾਣ ਨਾਲ LDL ਕੋਲੈਸਟਰੋਲ ਘਟਦਾ ਹੈ।
- ਮੇਥੀ ਫਾਈਬਰ ਅਤੇ ਐਂਟੀਓਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜੋ ਧਮਨੀਆਂ ’ਚ ਚਰਬੀ ਘੱਟਾਉਂਦੀ ਹੈ।
ਗ੍ਰੀਨ ਚਾਹ
- ਹਰ ਰੋਜ਼ 1-2 ਕੱਪ ਹਰੀ ਚਾਹ ਪੀਣ ਨਾਲ ਖ਼ਰਾਬ ਕੋਲੈਸਟਰੋਲ (LDL) ਘੱਟ ਹੁੰਦਾ ਹੈ।
- ਗ੍ਰੀਨ ਟੀ ’ਚ ਕੈਟੇਚਿਨ ਹੁੰਦੇ ਹਨ, ਜੋ ਧਮਨੀਆਂ ਦੀ ਖੂਨ ਦੀ ਸਫਾਈ ਕਰਦੇ ਹਨ।
ਸਬਜ਼ੀਆਂ ਅਤੇ ਫਲ ਜ਼ਿਆਦਾ ਖਾਓ
- ਐਂਟੀਓਕਸੀਡੈਂਟਸ ਅਤੇ ਫਾਈਬਰ ਵਾਲੇ ਸੇਬ, ਨਾਰੰਗੀ, ਅੰਗੂਰ, ਬ੍ਰੋਕਲੀ, ਗਾਜਰ ਅਤੇ ਪਲਕ ਜ਼ਿਆਦਾ ਖਾਓ।
- ਫਲਾਂ ਅਤੇ ਹਰੀਆਂ ਸਬਜ਼ੀਆਂ ’ਚ ਵਿਟਾਮਿਨ C ਅਤੇ ਫਾਈਬਰ ਹੁੰਦੇ ਹਨ, ਜੋ ਕੋਲੈਸਟਰੋਲ ਘਟਾਉਣ ’ਚ ਮਦਦ ਕਰਦੇ ਹਨ।
ਓਟਮੀਲ ਜਾਂ ਜੌਂ
- ਹਫਤੇ ’ਚ 3-4 ਵਾਰ ਓਟਮੀਲ ਜਾਂ ਜੌ ਖਾਣ ਨਾਲ ਕੋਲੈਸਟਰੋਲ 10-15% ਤੱਕ ਘਟ ਸਕਦਾ ਹੈ।
- ਇਹ ਸੋਲਿਊਬਲ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਧਮਨੀਆਂ ’ਚੋਂ ਚਰਬੀ ਦੂਰ ਕਰਦੇ ਹਨ।
ਐਕਸਰਸਾਈਜ਼ ਅਤੇ ਯੋਗਾ
- ਹਰ ਰੋਜ਼ 30-40 ਮਿੰਟ ਤਕ ਤੁਰਨਾ ਜਾਂ ਯੋਗਾ ਕਰਨਾ ਦਿਲ ਦੀ ਸਿਹਤ ਲਈ ਵਧੀਆ ਹੈ।
- ਪ੍ਰਾਣਾਯਾਮ, ਸੁਰੀਆ ਨਮਸਕਾਰ ਅਤੇ ਬ੍ਰਿਜ ਆਸਨ ਕੋਲੈਸਟਰੋਲ ਨੂੰ ਘਟਾਉਣ ’ਚ ਮਦਦ ਕਰਦੇ ਹਨ।
Calcium ਤੇ Vitamins ਦਾ ਭੰਡਾਰ ਹੈ ਇਹ ਚੀਜ਼! ਜਾਣ ਲਓ ਇਸ ਹੈਰਾਨੀਜਨਕ ਫਾਇਦੇ
NEXT STORY