ਚੰਡੀਗੜ੍ਹ - ਅੱਜ-ਕੱਲ ਦੀ ਜੀਵਨ ਸ਼ੈਲੀ 'ਚ ਖਾਣ-ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਸਮ 'ਚ ਬੈਕਟੀਰੀਆ ਜਲਦੀ ਵਧਦੇ ਹਨ ਅਤੇ ਰੋਗ ਜਿਵੇਂ ਦਸਤ ਲੱਗਣਾ, ਗੈਸ ਬਣਨਾ, ਸੂਰਜ ਦੀਆਂ ਕਿਰਣਾਂ ਨਾਲ ਝੁਲਸੀ ਚਮੜੀ, ਚਮੜੀ ਦੇ ਰੋਗ ਆਦਿ ਵੀ ਛੇਤੀ ਲੱਗ ਜਾਂਦੇ ਹਨ। ਗਰਮੀ ਦੇ ਮੌਸਮ 'ਚ ਜ਼ਿਆਦਾ ਪਸੀਨਾ ਆਉਣ ਨਾਲ ਕਮਜ਼ੋਰੀ ਅਤੇ ਪਾਣੀ ਦੀ ਕਮੀ ਹੋ ਜਾਂਦੀ ਹੈ। ਸਰੀਰ 'ਚ ਪਾਣੀ ਦੀ ਸਹੀ ਮਾਤਰਾ ਬਣਾਏ ਰੱਖਣ ਲਈ ਸਹੀ ਭੋਜਨ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਆਓ ਜਾਣੀਏ ਗਰਮੀ ਦੇ ਸਹੀ ਭੋਜਨਾਂ ਬਾਰੇ।
1. ਗਰਮੀਆਂ 'ਚ ਪਿਆਸ ਬਹੁਤ ਜ਼ਿਆਦਾ ਲਗਦੀ ਹੈ। ਇਸ ਸਮੇਂ ਸਾਦੇ ਪਾਣੀ ਦੇ ਬਜਾਏ ਨਿੰਬੂ ਪਾਣੀ, ਕੱਚੇ ਅੰਬ ਦਾ ਸ਼ਰਬਤ, ਸ਼ਰਬਤ, ਸੱਤੂ, ਸ਼ਿਕੰਜਵੀਂ ਆਦਿ ਲੈਣਾ ਚਾਹੀਦਾ ਹੈ।
2. ਗਰਮੀ ਦੇ ਮੌਸਮ 'ਚ ਉਨ੍ਹਾਂ ਫਲਾ ਦਾ ਇਸਤੇਮਾਲ ਜ਼ਰੂਰ ਕਰੋ ਜਿਨ੍ਹਾਂ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ ਜਿਵੇਂ ਤਰਬੂਜ਼, ਖ਼ਰਬੂਜਾ, ਲੀਚੀ, ਤਰ, ਖ਼ੀਰਾ, ਗੰਨੇ ਦਾ ਰਸ, ਮੈਂਗੋ ਸ਼ੇਕ, ਅਨਾਰ ਦਾ ਜੂਸ ਆਦਿ।
3. ਜ਼ਿਆਦਾ ਗਰਮ ਚੀਜ਼ਾ ਜਿਵੇਂ ਵਾਰ-ਵਾਰ ਚਾਹ ਜਾਂ ਕੌਫੀ ਨਾ ਲਵੋ। ਇਸ ਦੇ ਬਜਾਏ ਗਰੀਨ ਟੀ, ਲੈਮਨ ਟੀ, ਹਰਬਲ ਟੀ ਆਦਿ ਲੈ ਸਕਦੇ ਹੋ।
4. ਗਰਮੀ ਦੇ ਮੌਸਮ 'ਚ ਜ਼ਿਆਦਾ ਤਲਿਆ ਹੋਇਆ ਭੋਜਨ ਨਾ ਹੀ ਕਰੋ ਤਾਂ ਚੰਗਾ ਹੈ ਅਤੇ ਨਾ ਹੀ ਲੋੜ ਤੋਂ ਜ਼ਿਆਦਾ ਭੋਜਨ ਕਰੋ।
5. ਮਸਾਲੇਦਾਰ ਭੋਜਨ ਦੀ ਬਜਾਏ, ਤਰਲ ਪਦਾਰਥਾਂ ਦਾ ਇਸਤੇਮਾਲ ਜ਼ਿਆਦਾ ਕਰੋ ਜਾਂ ਜੌਂ ਤੋਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ।
6. ਤੇਜ਼ ਧੁੱਪ ਤੋਂ ਆ ਕੇ ਇਕ ਦਮ ਠੰਡਾ ਪਾਣੀ ਨਾ ਪੀਓ ਅਤੇ ਨਾ ਹੀ ਇੱਕ ਦਮ ਤੇਜ਼ ਏ. ਸੀ. ਦੀ ਵਰਤੋਂ ਕਰੋ। ਥੋੜ੍ਹੀ ਦੇਰ ਰੁੱਕ ਕੇ ਪਾਣੀ ਪੀਓ ਅਤੇ ਥੋੜ੍ਹੀ ਦੇਰ ਬਾਅਦ ਏ. ਸੀ. ਦੀ ਵਰਤੋਂ ਕਰੋ।
7. ਗਰਮੀ ਦੇ ਮੌਸਮ 'ਚ ਛੋਟੇ ਬੱਚਿਆਂ ਦੇ ਸਹੀ ਭੋਜਨ ਦੀ ਪੂਰੀ ਜਾਣਕਾਰੀ ਜ਼ਰੂਰ ਲਵੋ।
8. ਗਰਮੀ ਦੇ ਮੌਸਮ 'ਚ ਡਾਇਰੀਆ, ਹੈਜ਼ਾ, ਪੀਲੀਆ, ਡੀਹਾਈਡਰੇਸ਼ਨ, ਜ਼ਹਿਰੀਲੇ ਭੋਜਨ, ਬਦਹਜ਼ਮੀ, ਗੈਸ ਆਦਿ ਤੋਂ ਬਚਣ ਲਈ ਬੇਹਾ(ਪੁਰਾਣਾ) ਭੋਜਨ ਨਾ ਕਰੋ।
9. ਲੂ ਤੋਂ ਬਚਣ ਲਈ ਸਹੀ ਖਾਣ-ਪੀਣ ਦੇ ਨਾਲ, ਬਾਹਰ ਨਿਕਲਦੇ ਸਮੇਂ ਛੱਤਰੀ, ਟੋਪੀ, ਰੁਮਾਲ ਆਦਿ ਦੀ ਵਰਤੋਂ ਜ਼ਰੂਰ ਕਰੋ।
10. ਗਰਮੀ ਦੇ ਮੌਸਮ 'ਚ ਦਾਲ, ਚੌਲ, ਸਬਜ਼ੀ, ਰੋਟੀ ਆਦਿ ਹਲਕੇ ਭੋਜਨ ਦੀ ਹੀ ਵਰਤੋਂ ਕਰੋ।
11. ਭੁੱਖ ਲੱਗਣ 'ਤੇ ਇੱਕੋ ਵਾਰੀ ਪੂਰਾ ਪੇਟ ਭਰਨ ਦੀ ਬਜਾਏ ਥੋੜ੍ਹੀ ਭੁੱਖ ਰੱਖ ਕੇ ਹੀ ਖਾਓ।
12. ਸਵੇਰੇ-ਸ਼ਾਮ ਸੈਰ ਵੀ ਕਰਨੀ ਚਾਹੀਦੀ ਹੈ।
ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਇਸ ਤੱਪਦੀ ਹੋਈ ਗਰਮੀ 'ਚ ਵੀ ਆਪਣੇ ਆਪ ਨੂੰ ਹਲਕਾ ਅਤੇ ਤਰੋ-ਤਾਜ਼ਾ ਮਹਿਸੂਸ ਕਰ ਸਕਦੇ ਹੋ।
ਸਿਰ ਦੀ ਮਾਲਿਸ਼ 'ਚ ਲੁੱਕੇ ਹਨ ਸਿਹਤ ਦੇ ਕਈ ਉਪਾਅ
NEXT STORY