ਜਲੰਧਰ (ਬਿਊਰੋ) : ਸਿਹਤਮੰਦ ਰਹਿਣ ਲਈ ਸਰੀਰ 'ਚ ਖੂਨ ਦਾ ਸਹੀ ਮਾਤਰਾ 'ਚ ਹੋਣਾ ਬਹੁਤ ਜ਼ਰੂਰੀ ਹੈ। ਖੂਨ ਦੀ ਘਾਟ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਖ਼ਾਸ ਕਰ ਖੂਨ ਦੀ ਘਾਟ ਨਾਲ ਅਨੀਮੀਆ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਸਰੀਰ 'ਚ ਖੂਨ ਦੀ ਸਹੀ ਮਾਤਰਾ ਨਾ ਹੋਣ 'ਤੇ ਕਮਜ਼ੋਰੀ, ਚੱਕਰ ਆਉਣਾ, ਨੀਂਦ ਨਾ ਆਉਣਾ, ਥਕਾਵਟ ਵਰਗੀਆਂ ਸਮੱਸਿਆਵਾਂ ਦੇ ਨਾਲ ਕਈ ਗੰਭੀਰ ਬੀਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਬੱਚਿਆਂ 'ਚ ਖੂਨ ਦੀ ਘਾਟ ਹੋਣ ਨਾਲ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦਾ। ਇਸ ਹਾਲਤ ਵਿਚ ਤੁਹਾਨੂੰ ਚੁਕੰਦਰ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ।
1. ਲੀਵਰ ਦੀਆਂ ਸਮੱਸਿਆਵਾਂ
ਗ਼ਲਤ ਖਾਣ-ਪੀਣ ਅਤੇ ਵਧੇਰੇ ਜੰਕ ਫੂਡ ਕਾਰਨ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਵਧ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਸਿਹਤ ਸਮੱਸਿਆ ਲੀਵਰ ਨਾਲ ਸਬੰਧਤ ਹੈ। ਲੋਕ ਲੀਵਰ ਦੀ ਸਮੱਸਿਆ ਤੋਂ ਬਚਣ ਲਈ ਦਵਾਈਆਂ, ਇੰਜੈਕਸ਼ਨ ਤੇ ਹੈਲਦੀ ਚੀਜ਼ਾਂ ਦੀ ਵਰਤੋਂ ਕਰਦੇ ਹਨ ਪਰ ਤੁਸੀਂ ਸਿਰਫ਼ ਇਕ ਚੁਕੰਦਰ ਦੀ ਵਰਤੋਂ ਨਾਲ ਲੀਵਰ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।
2. ਖ਼ੂਨ ਦੀ ਕਮੀ ਨੂੰ ਕਰੇ ਦੂਰ
ਚੁਕੰਦਰ ਵਿਚ ਆਇਰਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਜੋ ਸਰੀਰ 'ਚ ਖ਼ੂਨ ਵਧਾਉਣ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਅਨੀਮੀਆ ਦੀ ਸਮੱਸਿਆ ਹੈ ਤਾਂ ਤੁਸੀਂ ਚੁਕੰਦਰ ਨੂੰ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
3. ਪਾਚਨ ਸ਼ਕਤੀ 'ਚ ਸੁਧਾਰ
ਚੁਕੰਦਰ 'ਚ ਫਾਈਬਰ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਜੇਕਰ ਤੁਹਾਨੂੰ ਕਬਜ਼ ਜਾਂ ਗੈਸ ਦੀ ਸਮੱਸਿਆ ਹੈ ਤਾਂ ਤੁਸੀਂ ਚੁਕੰਦਰ ਦਾ ਰਸ ਨਿਯਮਿਤ ਰੂਪ ਨਾਲ ਪੀ ਸਕਦੇ ਹੋ। ਇਹ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ।
4. ਐਨਰਜੀ ਲੈਵਲ ਵਧਾਉਣ 'ਚ ਮਦਦਗਾਰ
ਚੁਕੰਦਰ ਵਿੱਚ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ। ਜਿਸ ਨਾਲ ਸਰੀਰ ਦਾ ਐਨਰਜੀ ਲੈਵਲ ਵਧਦਾ ਹੈ। ਇਸ ਲਈ ਚੁਕੰਦਰ ਨੂੰ ਧੋ ਕੇ ਉਸ ਦੇ ਟੁਕੜੇ ਕਰ ਲਓ ਅਤੇ ਇਸ ਨੂੰ ਪਾਣੀ 'ਚ ਉਬਾਲੋ, ਛਾਨ ਕੇ ਇਸ ਪਾਣੀ ਦਾ ਸੇਵਨ ਕਰੋ।
5. ਚਮੜੀ ਲਈ ਹੈ ਫ਼ਾਇਦੇਮੰਦ
ਚੁਕੰਦਰ ਵਿਚ ਮੌਜੂਦ ਫੋਲੇਟ ਅਤੇ ਫਾਈਬਰ ਚਮੜੀ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ਦੇ ਲਈ ਤੁਸੀਂ ਚੁਕੰਦਰ ਦਾ ਰਸ ਚਿਹਰੇ 'ਤੇ ਲਗਾ ਸਕਦੇ ਹੋ। ਇਹ ਮੁਹਾਸੇ ਦੂਰ ਕਰਨ ਵਿਚ ਮਦਦ ਕਰਦਾ ਹੈ।
6. ਯਾਦਦਾਸ਼ਤ ਵਧਾਉਣ 'ਚ ਮਦਦਗਾਰ
ਚੁਕੰਦਰ ਨੂੰ ਯਾਦ ਸ਼ਕਤੀ ਵਧਾਉਣ ਵਿਚ ਮਦਦਗਾਰ ਮੰਨਿਆ ਜਾਂਦਾ ਹੈ। ਇਸ 'ਚ ਮੌਜੂਦ ਕੋਲੀਨ ਯਾਦਦਾਸ਼ਤ ਵਧਾਉਣ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਆਪਣਾ ਦਿਮਾਗ਼ ਤੇਜ਼ ਕਰਨਾ ਚਾਹੁੰਦੇ ਹੋ ਤਾਂ ਚੁਕੰਦਰ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ।
7. ਦਿਲ ਨੂੰ ਰੱਖੇ ਸਿਹਤਮੰਦ
ਚੁਕੰਦਰ ਵਿਚ ਮੌਜੂਦ ਨਾਈਟ੍ਰੇਟ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ ਅਤੇ ਇਸ ਵਿਚ ਮੌਜੂਦ ਬਿਊਟੇਨ ਖੂਨ ਦੇ ਥੱਕੇ ਬਣਨ ਤੋਂ ਰੋਕਦਾ ਹੈ। ਇਸ ਤਰ੍ਹਾਂ ਚੁਕੰਦਰ ਦਿਲ ਨਾਲ ਜੁੜੀਆਂ ਬੀਮਾਰੀਆਂ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
Heath Tips: ਮਸਾਲੇਦਾਰ ਪੁਦੀਨੇ ਦੀ ਚਟਨੀ ਹੈ ਸਿਹਤ ਲਈ ਬਹੁਤ ਫਾਇਦੇਮੰਦ, ਜਾਣੋ ਇਸਦੇ ਹੈਰਾਨੀਜਨਕ ਫਾਇਦੇ
NEXT STORY