ਜਲੰਧਰ — ਸਿਰ ਦੀ ਚਮੜੀ 'ਤੇ ਹੋਣ ਵਾਲੀ ਇੰਫੈਕਸ਼ਨ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਹੁੰਦਾ ਹੈ। ਇਹ ਇੰਫੈਕਸ਼ਨ ਹੋ ਜਾਏ ਤਾਂ ਜਲਦੀ ਪਿੱਛਾ ਨਹੀਂ ਛੱਡਦਾ। ਕਈ ਵਾਰ ਤਾਂ ਲੋਕਾਂ ਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਵੀ ਨਹੀਂ ਹੁੰਦੀ।
ਜੇਕਰ ਤੁਹਾਡੇ ਸਿਰ 'ਤੇ ਖਰਾਸ਼, ਸਫ਼ੈਦ ਪਾਪੜੀ, ਉੱਲੀ, ਮੁਹਾਸੇ, ਤੇਲ ਵਾਲੀ ਚਮੜੀ ਅਤੇ ਚਮੜੀ ਤੋਂ ਖੂਨ ਨਿਕਲ ਰਿਹਾ ਹੋਵੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਸਿਰ ਇੰਫੈਕਸ਼ਨ ਦੀ ਚਪੇਟ 'ਚ ਆ ਚੁੱਕਾ ਹੈ।
ਸਿਰ ਦੀ ਚਮੜੀ 'ਤੇ ਇੰਫੈਕਸ਼ਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਆਹਾਰ,ਤਣਾਅ, ਕੋਈ ਲੰਬੀ ਬੀਮਾਰੀ, ਹਾਰਮੋਨ ਅਸੰਤੁਲਨ ਜਾਂ ਉੱਲੀ ਦਾ ਇੰਫੈਕਸ਼ਨ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਸਿਰ 'ਤੇ ਕਿਸੇ ਗਲਤ ਸ਼ੈਪੂ ਜਾਂ ਕਿਸੇ ਦਵਾਈ ਦਾ ਇਸਤੇਮਾਲ ਕਰ ਚੁੱਕੇ ਹੋ ਤਾਂ ਵੀ ਇਸ ਦਾ ਕਾਰਨ ਹੋ ਸਕਦਾ ਹੈ।
ਇਸ ਦੇ ਕਾਰਨ ਪੂਰੇ ਸਿਰ ਦੇ ਵਾਲਾਂ 'ਤੇ ਨੁਕਸਾਨ ਹੋ ਸਕਦਾ ਹੈ। ਇਸ ਬੀਮਾਰੀ ਦੇ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ।फਇਹ ਹੋਲੀ-ਹੋਲੀ ਸਾਰੇ ਸਰੀਰ 'ਚ ਵੀ ਫੈਲ ਸਕਦਾ ਹੈ।
ਇਸ ਦਾ ਪਤਾ ਲੱਗਦੇ ਹੀ ਡਾਕਟਰ ਨੂੰ ਜ਼ਰੂਰ ਦਿਖਾਓ।
ਰੋਜ਼ ਹਲਕਾ-ਹਲਕਾ ਟੀ-ਟ੍ਰੀ ਤੇਲ 'ਚ ਨਿੰਬੂ ਦੀਆਂ ਕੁਝ ਬੂੰਦਾਂ ਪਾ ਕੇ ਲਗਾਓ।
ਰਾਤ ਦੇ ਖਾਣੇ 'ਚ ਖਾਓ ਇਹ ਚੀਜ਼ਾਂ
NEXT STORY