ਜਲੰਧਰ - ਭਾਰਤੀ ਰਸੋਈ ‘ਚ ਬਹੁਤ ਸਾਰੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ‘ਚੋਂ ‘ਜੈਫਲ’ ਵੀ ਇਕ ਹੈ। ਜੈਫਲ ਭਾਰਤੀ ਗਰਮ ਮਸਾਲੇ ਦਾ ਮਹੱਤਵਪੂਰਨ ਹਿੱਸਾ ਹੈ। ਜੈਫਲ ਇਕ ਆਯੁਰਵੈਦਿਕ ਔਸ਼ਧੀ ਵੀ ਹੈ, ਜੋ ਕਈ ਤਰ੍ਹਾਂ ਦੇ ਰੋਗਾਂ ‘ਚ ਫਾਇਦੇਮੰਦ ਹੁੰਦਾ ਹੈ। ਜੈਫਲ ਅਤੇ ਜਾਵਿਤਰੀ ਇੱਕੋ ਹੀ ਫਲ ਹੁੰਦਾ ਹੈ। ਜੈਫਲ ਥੋੜ੍ਹਾ ਸਖ਼ਤ ਹੁੰਦਾ ਹੈ ਅਤੇ ਜਾਵਿਤਰੀ ਉਸ ਦੇ ਉੱਪਰ ਸੰਧੂਰੀ ਰੰਗ ਦੀ ਛਿਲਕੇ ਦੇ ਰੂਪ ਵਿੱਚ ਹੁੰਦੀ ਹੈ। ਦੋਹਾਂ ਦੇ ਗੁਣ ਇੱਕੋ ਜਿਹੇ ਹੀ ਹੁੰਦੇ ਹਨ। ਸਵਾਦ ਤੇ ਸੁਗੰਧ ਵਧਾਉਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਕਾਫ਼ੀ ਫਾਇਦੇਮੰਦ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਜੈਫਲ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਅੱਖਾਂ ਲਈ ਫਾਇਦੇਮੰਦ
ਜੈਫਲ ਅੱਖਾਂ ਲਈ ਕਾਫ਼ੀ ਫਾਇਦੇਮੰਦ ਹੈ। ਜੈਫਲ ‘ਚ ਕਈ ਅਜਿਹੇ ਐਂਟੀ-ਆਕਸੀਡੈਂਟਸ ਤੇ ਵਿਟਾਮਿਨ ਹੁੰਦੇ ਹਨ ਜਿਹੜੇ ਅੱਖਾਂ ਨਾਲ ਸਬੰਧਤ ਰੋਗਾਂ ਤੋਂ ਸਾਨੂੰ ਬਚਾਉਂਦੇ ਹਨ ਤੇ ਅੱਖਾਂ ਦੀ ਰੌਸ਼ਨੀ ਵੀ ਵਧਾਉਂਦੇ ਹਨ। ਜੇਕਰ ਤੁਹਾਡੇ ਅੱਖਾਂ ‘ਚ ਦਰਦ, ਜਲਨ ਜਾਂ ਸੋਜ਼ਿਸ਼ ਹੈ ਤਾਂ ਜੈਫਲ ਨੂੰ ਪਾਣੀ ਨਾਲ ਪੱਧਰ ‘ਤੇ ਘਿਸ ਕੇ ਇਸ ਦਾ ਲੇਪ ਤਿਆਰ ਕਰ ਲਓ ਤੇ ਫਿਰ ਇਸ ਨੂੰ ਆਪਣੀਆਂ ਅੱਖਾਂ ਦੀ ਬਾਹਰੀ ਸਕਿੱਨ ‘ਤੇ ਲਾਓ। ਧਿਆਨ ਰੱਖਿਓ ਜੈਫਲ ਅੱਖਾਂ ਅੰਦਰ ਨਾ ਚਲਾ ਜਾਵੇ ਨਹੀਂ ਤਾਂ ਜਲਨ ਦੀ ਸਮੱਸਿਆ ਹੋ ਸਕਦੀ ਹੈ।
ਝੁਰੜੀਆਂ ਤੇ ਛਾਈਆਂ ਲਈ ਫਾਇਦੇਮੰਦ
ਝੁਰੜੀਆਂ ਤੇ ਛਾਈਆਂ ‘ਚ ਵੀ ਜੈਫਲ ਫਾਇਦੇਮੰਦ ਹੈ। ਛਾਹੀਆਂ ਤੇ ਝੁਰੜੀਆਂ ਹਟਾਉਣ ਲਈ ਤੁਹਾਨੂੰ ਜੈਫਲ ਨੂੰ ਪਾਣੀ ਨਾਲ ਪੱਥਰ ‘ਤੇ ਘਿਸਣਾ ਚਾਹੀਦਾ ਹੈ। ਘਿਸਣ ਤੋਂ ਬਾਅਦ ਇਸ ਦਾ ਲੇਪ ਬਣਾ ਲਓ ਤੇ ਇਸ ਲੇਪ ਨੂੰ ਛਾਈਆਂ ਤੇ ਝੁਰੜੀਆਂ ‘ਤੇ ਲਾਓ। ਇਸ ਨਾਲ ਤੁਹਾਡੀ ਚਮੜੀ ‘ਚ ਨਿਖਾਰ ਆਵੇਗਾ ਤੇ ਉਮਰ ਦਾ ਅਸਰ ਵੀ ਘੱਟ ਹੋਵੇਗਾ।
ਕੀ ਤੁਸੀਂ ਵੀ ਵਧਦੇ ਭਾਰ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਖਾਓ ਇਹ ਫ਼ਲ, 15 ਦਿਨਾਂ 'ਚ ਦਿਖੇਗਾ ਅਸਰ
ਪਾਚਨਤੰਤਰ ਲਈ ਫਾਇਦੇਮੰਦ
ਜੈਫਲ ਖਾਣ ਨਾਲ ਤੁਹਾਡਾ ਪਾਚਨਤੰਤਰ ਠੀਕ ਰਹਿੰਦਾ ਹੈ। ਰੋਜ਼ਾਨਾ ਖਾਣ ਵਾਲੇ ਖਾਣੇ ‘ਚ ਤੁਸੀਂ ਜੈਫਲ ਦੇ ਟੁਕੜਿਆਂ ਨੂੰ ਵੀ ਪਾ ਸਕਦੇ ਹੋ ਜਾਂ ਫਿਰ ਇਸ ਦੇ ਪਾਊਡਰ ਨੂੰ ਵੀ ਮਿਲਾ ਸਕਦੇ ਹੋ। ਜੈਫਲ ਖ਼ਾਣ ਨਾਲ ਭੁੱਖ ਵਧਦੀ ਹੈ ਤੇ ਪੇਟ ਦੇ ਸਾਰੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।
ਜੇਕਰ ਤੁਸੀਂ ਵੀ ਪਤਨੀ ਦੇ ਗੁੱਸੇ ’ਤੇ ਕਾਬੂ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਛੂਤ ਰੋਗ ਰਹਿਣਗੇ ਦੂਰ
ਜੈਫਲ ‘ਚ ਐਂਟੀ-ਬੈਕਟੀਰੀਅਲ ਤੇ ਐਂਟੀ-ਫੰਗਲ ਗੁਣ ਹੁੰਦੇ ਹਨ। ਇਸ ਲਈ ਇਹ ਸਰੀਰ ਨੂੰ ਹਾਨੀਕਾਰਕ ਬੈਕਟੀਰੀਆ ਤੇ ਵਾਇਰਸ ਤੋਂ ਬਚਾਉਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਨੂੰ ਛੂਤ ਰੋਗਾਂ ਤੋਂ ਖ਼ਤਰੇ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧ ਜਾਂਦੀ ਹੈ।
ਵਾਸਤੂ ਸ਼ਾਸ਼ਤਰ ਮੁਤਾਬਕ ਇਕ ਚੁਟਕੀ ਲੂਣ ਤੁਹਾਨੂੰ ਕਰ ਸਕਦਾ ਹੈ ‘ਮਾਲਾਮਾਲ’, ਜਾਣੋ ਕਿਵੇਂ
ਇਨਫੈਕਸ਼ਨਜ਼ ਕਰੇ ਠੀਕ
ਜੈਫਲ ਦੇ ਪਾਊਡਰ ਨੂੰ ਕਿਸੇ ਵੀ ਇਨਫੈਕਸ਼ਨ ਵਾਲੀ ਜਗ੍ਹਾ ‘ਤੇ ਰਗੜਨ ਨਾਲ ਰਾਹਤ ਮਿਲਦੀ ਹੈ ਤੇ ਇਸ ਨੂੰ ਖਾਣ ‘ਚ ਸਰੀਰ ‘ਚੋਂ ਇਨ੍ਹਾਂ ਇਨਫੈਕਸ਼ਨਜ਼ ਦਾ ਅਸਰ ਘੱਟ ਹੁੰਦਾ ਹੈ।
ਇਸ ਵਜ੍ਹਾ ਕਰਕੇ ਬਣਦੀ ਹੈ ਢਿੱਡ 'ਚ ਗੈਸ, ਦੂਰ ਕਰਨ ਲਈ ਜਾਣੋ ਘਰੇਲੂ ਨੁਸਖ਼ੇ
ਮੂੰਹ ‘ਚੋਂ ਬਦਬੋ
ਮੂੰਹ ‘ਚੋਂ ਬਦਬੋ ਆਉਣ ‘ਤੇ ਜੈਫਲ ਦੀ ਵਰਤੋਂ ਖ਼ਾਸ ਲਾਭਕਾਰੀ ਹੈ। ਮੂੰਹ ‘ਚੋਂ ਬਦਬੋ ਦਾ ਮੁੱਖ ਕਾਰਨ ਵਾਇਰਸ ਤੇ ਬੈਕਟੀਰੀਆ ਹੁੰਦੇ ਹਨ, ਜੋ ਗਲ਼ੇ ਦੇ ਆਲੇ-ਦੁਆਲੇ ਦੇ ਹਿੱਸੇ ਜੰਮੇ ਰਹਿੰਦੇ ਹਨ। ਜੈਫਲ ‘ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਲਈ ਇਹ ਮੂੰਹ ‘ਚ ਮੌਜੂਦ ਬੈਕਟੀਰੀਆ ਖ਼ਤਮ ਕਰਦਾ ਹੈ ਤੇ ਇਸ ਦੀ ਖ਼ੁਸ਼ਬੂ ਨਾਲ ਮੂੰਹ ਦੀ ਬਦਬੂ ਘੱਟ ਹੁੰਦੀ ਜਾਂਦੀ ਹੈ।
‘ਸਰੋਂ ਦਾ ਤੇਲ’ ਖਾਣਾ ਬਣਾਉਣ ਤੋਂ ਇਲਾਵਾ ਇਨ੍ਹਾਂ ਬੀਮਾਰੀਆਂ ਲਈ ਹੈ ਰਾਮਬਾਣ ਇਲਾਜ, ਇੰਝ ਕਰੋ ਵਰਤੋਂ
Beauty Tips: ਵਾਲਾਂ ਨੂੰ ਮਜ਼ਬੂਤ ਤੇ ਚਮੜੀ ’ਚ ਨਿਖ਼ਾਰ ਲਿਆਉਣ ਦਾ ਕੰਮ ਕਰਦੀ ਹੈ ਇਹ ‘ਚਾਹ’
NEXT STORY