ਹੈਲਥ ਡੈਸਕ - ਕੁਦਰਤ ਨੇ ਸਾਨੂੰ ਕਈ ਅਜਿਹੀਆਂ ਵਨਸਪਤੀਆਂ ਦਿੱਤੀਆਂ ਹਨ ਜੋ ਨਾ ਸਿਰਫ਼ ਦੇਖਣ 'ਚ ਸੁੰਦਰ ਹੀ ਨਹੀਂ ਸਗੋਂ ਔਸ਼ਧੀ ਗੁਣਾਂ ਦਾ ਖ਼ਜ਼ਾਨਾ ਵੀ ਹਨ। ਅਜਿਹਾ ਹੀ ਇਕ ਪੌਦਾ ਹੈ ਕਚਨਾਰ। ਆਯੁਰਵੇਦ 'ਚ ਕਚਨਾਰ ਨੂੰ ਇਕ ਮਹੱਤਵਪੂਰਨ ਦਵਾਈ ਮੰਨਿਆ ਗਿਆ ਹੈ। ਆਮ ਤੌਰ 'ਤੇ ਲੋਕ ਕਚਨਾਰ ਦੇ ਫੁੱਲਾਂ ਦੀ ਸਬਜ਼ੀ ਖਾਣਾ ਪਸੰਦ ਕਰਦੇ ਹਨ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਦੀ ਚਾਹ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਹੈਰਾਨੀਜਨਕ ਫਾਇਦੇ ਮਿਲਦੇ ਹਨ।
ਥਾਇਰਾਇਡ ਦੇ ਮਰੀਜ਼ਾਂ ਲਈ ਬਹੁਤ ਲਾਭਕਾਰੀ
ਕਚਨਾਰ ਦੀ ਛਿੱਲ ਅਤੇ ਫੁੱਲਾਂ ਦਾ ਸਭ ਤੋਂ ਵੱਧ ਫਾਇਦਾ ਥਾਇਰਾਇਡ ਗ੍ਰੰਥੀ 'ਤੇ ਹੁੰਦਾ ਹੈ। ਇਹ ਸਰੀਰ 'ਚ ਹਾਰਮੋਨਲ ਅਸੰਤੁਲਨ ਨੂੰ ਠੀਕ ਕਰਨ 'ਚ ਮਦਦਗਾਰ ਹੈ। ਜੇਕਰ ਕੋਈ ਹਾਈਪੋਥਾਇਰਾਇਡਿਜ਼ਮ ਜਾਂ ਘੇਂਗਾ ਵਰਗੀ ਸਮੱਸਿਆ ਨਾਲ ਜੂਝ ਰਿਹਾ ਹੈ, ਤਾਂ ਕਚਨਾਰ ਦੀ ਚਾਹ ਦਾ ਨਿਯਮਤ ਸੇਵਨ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਔਰਤਾਂ ਦੀਆਂ ਸਿਹਤ ਸਮੱਸਿਆਵਾਂ 'ਚ ਰਾਹਤ
ਅਜੋਕੇ ਸਮੇਂ 'ਚ ਔਰਤਾਂ 'ਚ ਹਾਰਮੋਨਲ ਗੜਬੜੀ ਅਤੇ ਰਸੌਲੀਆਂ ਦੀ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ। ਕਚਨਾਰ ਦੀ ਚਾਹ ਸਰੀਰ 'ਚ ਮੌਜੂਦ ਵਾਧੂ ਗੰਢਾਂ ਅਤੇ ਸਿਸਟ ਨੂੰ ਸੁਕਾਉਣ 'ਚ ਮਦਦ ਕਰਦੀ ਹੈ। ਇਹ ਮਾਹਵਾਰੀ ਦੀ ਬੇਨਿਯਮੀ ਨੂੰ ਦੂਰ ਕਰਕੇ ਗਰਭ ਅਵਸਥਾ ਨਾਲ ਸਬੰਧਤ ਸਿਹਤ 'ਚ ਸੁਧਾਰ ਲਿਆਉਂਦੀ ਹੈ।
ਖੂਨ ਸਾਫ਼ ਕਰਨ 'ਚ ਮਦਦਗਾਰ
ਕਚਨਾਰ ਇਕ ਵਧੀਆ ਕੁਦਰਤੀ 'ਬਲੱਡ ਪਿਊਰੀਫਾਇਰ' ਹੈ। ਇਸ ਦੀ ਚਾਹ ਪੀਣ ਨਾਲ ਖੂਨ ਸਾਫ਼ ਹੁੰਦਾ ਹੈ, ਜਿਸ ਨਾਲ ਚਮੜੀ ਦੇ ਰੋਗ ਜਿਵੇਂ ਕਿ ਕਿੱਲ-ਮੁਹਾਂਸੇ, ਖਾਰਸ਼ ਅਤੇ ਦਾਗ-ਧੱਬੇ ਘੱਟ ਹੋਣ ਲੱਗਦੇ ਹਨ। ਇਹ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਵੀ ਸਹਾਇਤਾ ਕਰਦੀ ਹੈ।
ਪਾਚਨ ਤੰਤਰ ਅਤੇ ਬਵਾਸੀਰ 'ਚ ਫਾਇਦੇਮੰਦ
ਕਚਨਾਰ 'ਚ ਅਜਿਹੇ ਗੁਣ ਹੁੰਦੇ ਹਨ ਜੋ ਪੇਟ ਦੀ ਖਰਾਬੀ, ਦਸਤ ਅਤੇ ਬਵਾਸੀਰ ਵਰਗੀਆਂ ਗੰਭੀਰ ਸਮੱਸਿਆਵਾਂ 'ਚ ਰਾਹਤ ਦਿੰਦੇ ਹਨ। ਇਹ ਪਾਚਨ ਤੰਤਰ ਨੂੰ ਸੰਤੁਲਿਤ ਕਰਕੇ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਨ 'ਚ ਸਹਾਇਕ ਹੈ।
ਇੰਝ ਤਿਆਰ ਕਰੋ ਕਚਨਾਰ ਦੀ ਚਾਹ :-
- ਇਕ ਕੱਪ ਪਾਣੀ 'ਚ ਅੱਧਾ ਚਮਚ ਕਚਨਾਰ ਦੀ ਸੁੱਕੀ ਛਿੱਲ ਦਾ ਪਾਊਡਰ ਜਾਂ 2-3 ਤਾਜ਼ੇ ਫੁੱਲ ਪਾਓ।
- ਇਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਵੇ।
- ਇਸ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਗੁਣਗੁਣਾ ਹੋਣ 'ਤੇ ਪੀਓ।
- ਸਵਾਦ ਵਧਾਉਣ ਲਈ ਤੁਸੀਂ ਇਸ 'ਚ ਥੋੜ੍ਹਾ ਜਿਹਾ ਸ਼ਹਿਦ ਵੀ ਮਿਲਾ ਸਕਦੇ ਹੋ।
'ਜੋੜਾਂ ਦਾ ਦਰਦ' ਦੇ ਕੀ ਹਨ ਕਾਰਨ ! ਜਾਣੋ ਇਸ ਦੇ ਬਚਾਅ ਦੇ ਤਰੀਕੇ
NEXT STORY