ਨਵੀਂ ਦਿੱਲੀ- ਬਹੁਤ ਸਾਰੇ ਲੋਕ ਕਣਕ ਦੇ ਆਟੇ ਦੇ ਨਾਲ-ਨਾਲ ਮੱਕੀ ਦੇ ਆਟੇ ਦੀ ਰੋਟੀ ਖਾਣਾ ਪਸੰਦ ਕਰਦੇ ਹਨ। ਸਰਦੀਆਂ 'ਚ ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਸਾਰੇ ਪੋਸ਼ਟਿਕ ਤੱਤ ਸਿਹਤ ਨੂੰ ਤੰਦਰੁਸਤ ਬਣਾਉਂਦੇ ਹਨ। ਮੱਕੀ ਦੇ ਆਟੇ 'ਚ ਵਿਟਾਮਿਨ ਏ,ਬੀ,ਈ, ਅਤੇ ਕਈ ਤਰ੍ਹਾਂ ਦੇ ਮਿਨਰਲਸ ਜਿਵੇਂ ਆਇਰਨ, ਕਾਪਰ, ਜ਼ਿੰਕ, ਮੈਗਨੀਜ਼, ਸੇਲੇਨਿਯਮ ਪੋਟਾਸ਼ੀਅਮ ਆਦਿ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਮੱਕੀ 'ਚ ਫਾਈਬਰ ਵੀ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ।
ਅੱਖਾਂ ਦੇ ਲਈ ਲਾਭਦਾਇਕ
ਮੱਕੀ ਦਾ ਆਟਾ ਅੱਖਾਂ ਦੇ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ, ਕਿਉਂਕਿ ਇਸ 'ਚ ਵਿਟਾਮਿਨ-ਏ ਹੁੰਦਾ ਹੈ। ਜਿਹੜਾ ਕਿ ਅੱਖਾਂ ਦੀ ਰੋਸ਼ਨੀ ਤੇ ਅੱਖਾਂ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਨ 'ਚ ਲਾਭਕਾਰੀ ਹੁੰਦਾ ਹੈ।

ਭਾਰ ਘੱਟ ਕਰਨ 'ਚ ਲਾਭਦਾਇਕ
ਮੱਕੀ ਦੇ ਪ੍ਰਯੋਗ ਨਾਲ ਸਰੀਰ ਨੂੰ ਉੱਚੀ ਮਾਤਰਾ 'ਚ ਊਰਜਾ ਮਿਲਦੀ ਹੈ। ਜਿਸ ਦੇ ਕਾਰਨ ਲੋਕਾਂ ਨੂੰ ਭਾਰ ਘੱਟ ਕਰਨ ਵਾਲੀਆਂ ਕਸਰਤ ਕਰਨ 'ਚ ਮਦਦ ਮਿਲਦੀ ਹੈ। ਇਸ ਦੇ ਕਾਰਨ ਵਿਅਕਤੀ ਨੂੰ ਵਾਰ ਵਾਰ ਭੁੱਖ ਨਹੀਂ ਲੱਗਦੀ।
ਹਾਈਪਰਟੇਂਸ਼ਨ ਨੂੰ ਰੋਕਦਾ ਹੈ
ਮੱਕੀ ਜਾਂ ਇਸ ਦੇ ਆਟੇ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਾਫੀ ਮਾਤਰਾ 'ਚ ਵਿਟਾਮਿਨ ਬੀ ਮਿਲਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਅਤੇ ਵਿਅਕਤੀ ਨੂੰ ਹਾਈਪਰਟੇਂਸ਼ਨ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ।

ਫਾਈਬਰ ਦਾ ਸ੍ਰੋਤ
ਮੱਕੀ ਦੇ ਆਟੇ 'ਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜਿਸ ਨਾਲ ਸਰੀਰ 'ਚ ਬੈਡ ਕੋਲੇਸਟ੍ਰੋਲ ਦੀ ਮਾਤਰਾ ਘੱਟ ਜਾਂਦੀ ਹੈ। ਇਸ ਨਾਲ ਗੁੱਡ ਕੋਲੇਸਟ੍ਰੋਲ ਦੀ ਮਾਤਰਾ ਬਣੀ ਰਹਿੰਦੀ ਹੈ। ਇਸ ਨਾਲ ਪੇਟ ਸਬੰਧਤ ਸਮੱਸਿਆਵਾਂ ਵੀ ਠੀਕ ਹੋ ਜਾਂਦੀਆਂ ਹਨ।
ਆਇਰਨ ਦਾ ਚੰਗਾ ਸ੍ਰੋਤ
ਮੱਕੀ ਦੇ ਆਟੇ 'ਚ ਪੋਸ਼ਟਿਕ ਤੱਤਾਂ ਦੇ ਨਾਲ-ਨਾਲ ਆਇਰਨ ਦਾ ਵੀ ਚੰਗਾ ਸ੍ਰੋਤ ਪਾਇਆ ਜਾਂਦਾ ਹੈ। ਇਸ ਨਾਲ ਅਨੀਮੀਆ ਵਰਗੇ ਰੋਗਾਂ ਦਾ ਖ਼ਤਰਾ ਘੱਟ ਹੁੰਦਾ ਹੈ। ਮੱਕੀ ਦੇ ਸੇਵਨ ਨਾਲ ਖੂਨ ਦੀ ਕਮੀ ਨਹੀਂ ਹੁੰਦੀ।

ਡਾਈਜੇਸ਼ਨ
ਕਣਕ ਦੀ ਰੋਟੀ ਦੀ ਥਾਂ ਮੱਕੀ ਦੇ ਆਟੇ ਦੀ ਰੋਟੀ ਪਚਨ 'ਚ ਕਾਫੀ ਆਸਾਨ ਹੁੰਦੀ ਹੈ। ਮੱਕੀ 'ਚ ਮੌਜੂਦ ਫਾਈਬਰ ਪਾਚਨ ਨੂੰ ਸਹੀ ਰੱਖਦੇ ਹਨ, ਜੋ ਤੁਹਾਡੇ ਸਰੀਰ ਦੇ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ। ਮੱਕੀ ਦੀ ਰੋਟੀ ਖਾਣ ਨਾਲ ਐਸੀਡਿਟੀ, ਕਬਜ਼ ਤੋਂ ਇਲਾਵਾ ਪੇਟ ਦੀਆਂ ਬਹੁਤ ਸਾਰਿਆਂ ਬੀਮਾਰੀਆਂ ਦੂਰ ਹੁੰਦੀਆਂ ਹਨ।

ਗਰਭ ਅਵਸਥਾ 'ਚ ਫਾਇਦੇਮੰਦ
ਗਰਭਵਤੀ ਔਰਤਾਂ ਨੂੰ ਮੱਕੀ ਦੇ ਆਟੇ ਦੀ ਰੋਟੀ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ। ਇਸ 'ਚ ਫਾਲੇਟ ਅਤੇ ਵਿਟਾਮਿਨ-ਬੀ ਦੇ ਤੱਤ ਪਾਏ ਜਾਂਦੇ ਹਨ, ਜੋ ਗਰਭ 'ਚ ਪੱਲ ਰਹੇ ਬੱਚੇ ਦੀਆਂ ਨਵੀਂਆਂ ਕੋਸ਼ਿਕਾਵਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ।
ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹਨ 'ਬਦਾਮ', ਜਾਣੋ ਹੋਰ ਵੀ ਬੇਮਿਸਾਲ ਫਾਇਦੇ
NEXT STORY