ਜਲੰਧਰ (ਬਿਊਰੋ)– ਕੋਸੇ ਦੁੱਧ ’ਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਕੋਸੇ ਦੁੱਧ ’ਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਕਈ ਸਿਹਤ ਸਬੰਧੀ ਲਾਭ ਹੁੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਲਾਭਾਂ ਬਾਰੇ–
1. ਪੀਰੀਅਡਸ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਘਰ ਦੀਆਂ ਬਜ਼ੁਰਗ ਮਹਿਲਾਵਾਂ ਕੋਸੇ ਦੁੱਧ ’ਚ ਦੇਸੀ ਘਿਓ ਮਿਲਾ ਕੇ ਪੀਣ ਦੀ ਸਲਾਹ ਦਿੰਦੀਆਂ ਹਨ। ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
2. ਦੇਸੀ ਘਿਓ ਸਿਹਤ ਲਈ ਲਾਭਕਾਰੀ ਹੁੰਦਾ ਹੈ ਤੇ ਕੋਸੇ ਦੁੱਧ ’ਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਬ੍ਰੇਨ ਫੰਕਸ਼ਨ ਬਿਹਤਰ ਹੁੰਦਾ ਹੈ।
3. ਇਸ ਤੋਂ ਇਲਾਵਾ ਸਰੀਰ ’ਚ ਹਾਰਮੋਨਸ ਦਾ ਸੰਤੁਲਨ ਸਹੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਮੂਡ ਸਵਿੰਗ ਵਰਗੀ ਸਮੱਸਿਆ ਨਹੀਂ ਹੁੰਦੀ।
4. ਕੋਸੇ ਦੁੱਧ ’ਚ ਦੇਸੀ ਘਿਓ ਮਿਲਾ ਕੇ ਪੀਣਾ ਦਿਲ ਲਈ ਵੀ ਚੰਗਾ ਹੁੰਦਾ ਹੈ। ਇਹ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਕੰਟਰੋਲ ਕਰਨ ’ਚ ਮਦਦਗਾਰ ਸਾਬਿਤ ਹੁੰਦਾ ਹੈ।
5. ਕੋਸੇ ਦੁੱਧ ’ਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਦਿਲ ਦਾ ਦੌਰਾ ਤੇ ਸਟ੍ਰੋਕ ਵਰਗੀ ਸਮੱਸਿਆ ਵੀ ਘੱਟ ਹੁੰਦੀ ਹੈ।
6. ਜੇਕਰ ਤੁਸੀਂ ਇਮਿਊਨਿਟੀ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਕੋਸੇ ਦੁੱਧ ’ਚ ਥੋੜ੍ਹਾ ਜਿਹਾ ਦੇਸੀ ਘਿਓ ਜ਼ਰੂਰ ਮਿਲਾਓ।
7. ਕੋਸੇ ਦੁੱਧ ’ਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਤੁਹਾਨੂੰ ਸਰਦੀ, ਜ਼ੁਕਾਮ, ਖੰਘ, ਬੁਖਾਰ ਤੇ ਐਲਰਜੀ ਤੋਂ ਵੀ ਛੁੱਟਕਾਰਾ ਮਿਲਦਾ ਹੈ।
ਨੋਟ– ਧਿਆਨ ਰੱਖੋ ਕਿ ਜੇਕਰ ਤੁਸੀਂ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਜਾਂ ਰੋਜ਼ਾਨਾ ਕੋਈ ਦਵਾਈ ਖਾ ਰਹੇ ਹੋ ਤਾਂ ਕਿਸੇ ਵੀ ਨੁਸਖ਼ੇ ਨੂੰ ਅਪਣਾਉਣ ਤੋਂ ਪਹਿਲਾਂ ਇਕ ਵਾਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਔਰਤਾਂ ਦੀ ਬੱਚੇਦਾਨੀ ਦੇ ਬਾਹਰ ਨਿਕਲਣ ਦੇ ਮੁੱਖ ਕਾਰਨ, ਜਾਣੋ ਘਰੇਲੂ ਉਪਾਅ
NEXT STORY