ਹੈਲਥ ਡੈਸਕ- ਮਾਨਸੂਨ ਦਾ ਮੌਸਮ ਜਿੱਥੇ ਹਰਿਆਵਲੀ, ਠੰਡੀਆਂ ਹਵਾਵਾਂ ਨਾਲ ਮਨ ਮੋਹ ਲੈਂਦਾ ਹੈ, ਉੱਥੇ ਇਹ ਮੌਸਮ ਡਾਇਬਟੀਜ਼ (ਸ਼ੂਗਰ) ਦੇ ਮਰੀਜ਼ਾਂ ਲਈ ਕਈ ਚੁਣੌਤੀਆਂ ਵੀ ਲੈ ਕੇ ਆਉਂਦਾ ਹੈ। ਮੌਸਮ ਦੀ ਨਮੀ, ਵਾਧੂ ਇਨਫੈਕਸ਼ਨ ਦਾ ਖ਼ਤਰਾ, ਅਤੇ ਯਾਤਰਾ ਦੌਰਾਨ ਸਿਹਤ ਬਿਗੜਣ ਦੀ ਸੰਭਾਵਨਾ– ਇਹ ਸਭ ਕੁਝ ਸ਼ੂਗਰ ਮਰੀਜ਼ ਲਈ ਗੰਭੀਰ ਮੁੱਦੇ ਬਣ ਸਕਦੇ ਹਨ।
ਅਜੇ ਜੇਕਰ ਤੁਸੀਂ ਵੀ ਮਾਨਸੂਨ 'ਚ ਘੁੰਮਣ ਜਾਂ ਯਾਤਰਾ ਦੀ ਯੋਜਨਾ ਬਣਾ ਰਹੇ ਹੋ, ਤਾਂ ਹੇਠ ਲਿਖੀਆਂ 7 ਜ਼ਰੂਰੀ ਸਾਵਧਾਨੀਆਂ ਜ਼ਰੂਰ ਅਪਣਾਓ:
1. ਟਰੈਵਲ ਤੋਂ ਪਹਿਲਾਂ ਹੈਲਥ ਚੈੱਕਅਪ ਕਰਵਾਉਣਾ ਨਾ ਭੁੱਲੋ
ਸਫਰ 'ਤੇ ਨਿਕਲਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ-ਮਸ਼ਵਰਾ ਕਰੋ। HbA1c ਟੈਸਟ ਕਰਵਾਓ ਅਤੇ ਇਹ ਪੱਕਾ ਕਰੋ ਕਿ ਤੁਹਾਡਾ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਹੈ। ਜੇ ਸ਼ੂਗਰ ਪਹਿਲਾਂ ਤੋਂ ਹੀ ਵਧੀ ਹੋਈ ਹੈ, ਤਾਂ ਯਾਤਰਾ ਨੂੰ ਕੁਝ ਦਿਨਾਂ ਲਈ ਟਾਲਣਾ ਹੀ ਬਿਹਤਰ ਰਹੇਗਾ।
2. ਜ਼ਰੂਰੀ ਦਵਾਈਆਂ ਅਤੇ ਇਨਸੁਲਿਨ ਕਿੱਟ ਜ਼ਰੂਰ ਰੱਖੋ
ਇਕ ਮੈਡੀਕਲ ਕਿੱਟ ਤਿਆਰ ਕਰੋ, ਜਿਸ 'ਚ ਤੁਹਾਡੀਆਂ ਦਵਾਈਆਂ, ਜੇਕਰ ਤੁਸੀਂ ਇਨਸੁਲਿਨ ਲੈਂਦੇ ਹੋ ਤਾਂ,ਸੀਰਿੰਜ, ਗਲੂਕੋਮੀਟਰ, ਅਲਕੋਹਲ ਸਵੈਬਸ, ਕੌਟਨ, ਗਲੂਕੋਜ਼ ਟੈਬਲੇਟ ਜਾਂ ਸ਼ੂਗਰ ਟੈਬਲੇਟਸ ਜ਼ਰੂਰ ਰੱਖੋ। ਇਨ੍ਹਾਂ ਨੂੰ ਏਅਰਟਾਈਟ ਬਾਕਸ 'ਚ ਰੱਖੋ ਅਤੇ ਇਨਸੁਲਿਨ ਨੂੰ ਠੰਡੀ-ਸੁੱਕੀ ਥਾਂ 'ਤੇ ਸਟੋਰ ਕਰੋ।
3. ਨਾਲ ਲੈ ਜਾਓ ਹੈਲਦੀ ਸਨੈਕਸ
- ਟਰੈਵਲ ਦੌਰਾਨ ਭੁੱਖ ਲੱਗਣ 'ਤੇ ਬਾਹਰੀ ਚੀਜ਼ਾਂ ਖਾਣ ਦੀ ਥਾਂ:
- ਰੋਸਟਡ ਚਨੇ
- ਮਿਕਸ ਨਟਸ
- ਫਲ
- ਓਟਸ ਕੁੱਕੀਜ਼
- ਖਾਖਰਾ ਵਰਗੇ ਘਰੇਲੂ ਸਨੈਕਸ ਰੱਖੋ।
- ਬਾਹਰੀ ਚਟਪਟੀਆਂ ਚੀਜ਼ਾਂ ਤੋਂ ਬਚੋ, ਕਿਉਂਕਿ ਮਾਨਸੂਨ 'ਚ ਬੈਕਟੀਰੀਆ ਤੇ ਫੰਗਸ ਜਲਦੀ ਫੈਲਦੇ ਹਨ।
4. ਸਾਫ਼ ਪੀਣ ਵਾਲਾ ਪਾਣੀ ਜ਼ਰੂਰ ਰੱਖੋ
ਮਾਨਸੂਨ 'ਚ ਪਾਣੀ ਸੰਬੰਧੀ ਬੀਮਾਰੀਆਂ ਜਿਵੇਂ ਕਿ ਡਾਇਰੀਆ, ਟਾਇਫਾਇਡ ਆਮ ਹੋ ਜਾਂਦੀਆਂ ਹਨ। ਸ਼ੂਗਰ ਮਰੀਜ਼ਾਂ 'ਚ ਇਮਿਊਨ ਸਿਸਟਮ ਕਮਜ਼ੋਰ ਹੋਣ ਕਾਰਨ ਇਹ ਬੀਮਾਰੀਆਂ ਤੇਜ਼ੀ ਨਾਲ ਪ੍ਰਭਾਵਿਤ ਕਰ ਸਕਦੀਆਂ ਹਨ। ਬੋਤਲਬੰਦ ਜਾਂ ਫਿਲਟਰ ਵਾਲਾ ਪਾਣੀ ਹੀ ਵਰਤੋ।
5. ਪੈਰਾਂ ਦੀ ਸੰਭਾਲ ਬਹੁਤ ਜ਼ਰੂਰੀ
- ਨਮੀ ਕਾਰਨ ਪੈਰਾਂ 'ਚ ਫੰਗਲ ਇੰਫੈਕਸ਼ਨ, ਜ਼ਖਮ ਜਾਂ ਅਲਸਰ ਹੋ ਸਕਦੇ ਹਨ।
- ਇਸ ਲਈ: ਵਾਟਰਪਰੂਫ਼, ਐਂਟੀ-ਸਕਿਡ ਜੁੱਤੀਆਂ ਪਹਿਨੋ
- ਦਿਨ 'ਚ ਇਕ ਵਾਰੀ ਪੈਰ ਧੋਵੋ ਤੇ ਸੁਕਾਓ ਅਤੇ ਸੁੱਕੀਆਂ ਜੁਰਾਬਾਂ ਪਹਿਨੋ
- ਕੱਟ ਜਾਂ ਸੱਟ ਲੱਗਣ 'ਤੇ ਤੁਰੰਤ ਇਲਾਜ ਕਰਵਾਓ
6. ਤਣਾਅ ਤੇ ਥਕਾਵਟ ਨਾ ਲਓ
ਮਾਨਸੂਨ ਟਰੈਵਲ 'ਚ ਹੋ ਸਕਦਾ ਹੈ ਕਿ ਮੀਂਹ ਅਤੇ ਦੇਰੀ ਵਰਗੀਆਂ ਸਮੱਸਿਆਵਾਂ ਕਾਰਨ ਤਣਾਅ ਵਧੇ। ਸ਼ੂਗਰ ਮਰੀਜ਼ਾਂ 'ਚ ਤਣਾ ਸ਼ੂਗਰ ਲੈਵਲ ਵਧਾ ਸਕਦਾ ਹੈ।
ਇਸ ਲਈ ਯਾਤਰਾ ਦੀ ਯੋਜਨਾ ਆਰਾਮ ਨਾਲ ਬਣਾਓ, ਕਾਫ਼ੀ ਸਮਾਂ ਰੱਖੋ ਅਤੇ ਥਕਾਵਟ ਤੋਂ ਬਚੋ।
7. ਬਲੱਡ ਸ਼ੂਗਰ ਲੈਵਲ ਚੈੱਕ ਕਰਦੇ ਰਹੋ
ਯਾਤਰਾ ਦੌਰਾਨ ਖਾਣ-ਪੀਣ, ਥਕਾਵਟ ਅਤੇ ਮੌਸਮ ਦੇ ਬਦਲਾਅ ਕਾਰਨ ਸ਼ੂਗਰ ਲੈਵਲ ਉੱਪਰ ਜਾਂ ਹੇਠਾਂ ਹੋ ਸਕਦਾ ਹੈ। ਗਲੂਕੋਮੀਟਰ ਨਾਲ ਸਮੇਂ-ਸਮੇਂ 'ਤੇ ਚੈੱਕ ਕਰੋ – ਵਿਸ਼ੇਸ਼ ਕਰਕੇ ਜੇ ਲੰਮਾ ਟਰੈਵਲ ਹੋਵੇ ਜਾਂ ਮੌਸਮ 'ਚ ਅਚਾਨਕ ਬਦਲਾਅ ਮਹਿਸੂਸ ਹੋਵੇ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਕੋਸੇ ਪਾਣੀ ਦਾ ਇਕ ਗਲਾਸ, ਨਾਲ ਸ਼ਹਿਦ ਤੇ ਨਿੰਬੂ ਦਾ ਰਸ ! ਕਈ ਬੀਮਾਰੀਆਂ ਹੋਣਗੀਆਂ ਦੂਰ
NEXT STORY