ਵੈੱਬ ਡੈਸਕ- ਆਯੁਰਵੈਦ ਦੇ ਅਨੁਸਾਰ ਧੁੰਨੀ ਸਰੀਰ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ, ਕਿਉਂਕਿ ਸਰੀਰ ਦੀਆਂ ਕਈ ਨਸਾਂ ਇਸ ਨਾਲ ਜੁੜੀਆਂ ਮੰਨੀਆਂ ਜਾਂਦੀਆਂ ਹਨ। ਇਸ ਲਈ ਇਸ ਦੀ ਦੇਖਭਾਲ ਕਰਨੀ ਜ਼ਰੂਰੀ ਹੈ। ਕਈ ਲੋਕ ਧੁੰਨੀ ਦੀ ਸਫ਼ਾਈ ਕਰਦੇ ਰਹਿੰਦੇ ਹਨ, ਫਿਰ ਵੀ ਇਸ 'ਚ ਰੂੰ ਜੰਮ ਜਾਂਦੀ ਹੈ। ਸਵਾਲ ਇਹ ਹੈ ਕਿ ਇਹ ਰੂੰ ਆਉਂਦਾ ਕਿੱਥੋਂ ਹੈ ਅਤੇ ਕੀ ਇਹ ਕਿਸੇ ਬੀਮਾਰੀ ਦੀ ਨਿਸ਼ਾਨੀ ਹੈ?
ਆਯੁਰਵੈਦਿਕ ਮਾਹਿਰ ਅਨੁਸਾਰ, ਧੁੰਨੀ ‘ਚ ਰੂੰ ਆਉਣਾ ਇਕ ਆਮ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਧੁੰਨੀ ਸਰੀਰ 'ਚ ਐਨਰਜੀ ਪਹੁੰਚਾਉਣ 'ਚ ਭੂਮਿਕਾ ਨਿਭਾਉਂਦੀ ਹੈ। ਇਸ ਲਈ ਆਯੁਰਵੈਦ 'ਚ ਧੁੰਨੀ ‘ਤੇ ਤੇਲ ਲਗਾਉਣ ਦੀ ਸਲਾਹ ਦਿੱਤੀ ਗਈ ਹੈ। ਕਈ ਵਾਰ ਚਮੜੀ 'ਚੋਂ ਨਿਕਲਣ ਵਾਲੀਆਂ ਮਰੀ ਹੋਈਆਂ ਕੋਸ਼ਿਕਾਂ (dead skin cells) ਵੀ ਰੂੰ ਬਣਨ ਦਾ ਕਾਰਨ ਬਣਦੀਆਂ ਹਨ। ਇਹ ਮੁੱਖ ਤੌਰ ‘ਤੇ ਕੱਪੜਿਆਂ ਦੇ ਰੇਸ਼ੇ, ਚਮੜੀ ਦੀ ਗੰਦਗੀ ਅਤੇ ਸਰੀਰ ਦੇ ਵਾਲਾਂ ਨਾਲ ਰਗੜ ਦੇ ਕਾਰਨ ਧੁੰਨੀ 'ਚ ਇਕੱਠੀ ਹੋ ਜਾਂਦੀ ਹੈ।
ਧੁੰਨੀ ‘ਚ ਰੂੰ ਆਉਣ ਦੇ ਮੁੱਖ ਕਾਰਣ
ਕੱਪੜਿਆਂ ਦੇ ਰੇਸ਼ੇ: ਸੌਂਦੇ ਸਮੇਂ ਜਾਂ ਦਿਨ ਭਰ ਤੁਰਨ-ਫਿਰਨ ਦੌਰਾਨ ਕੱਪੜਿਆਂ ਦੇ ਫਾਇਬਰ ਟੁੱਟ ਕੇ ਧੁੰਨੀ 'ਚ ਚਲੇ ਜਾਂਦੇ ਹਨ ਅਤੇ ਵਾਲਾਂ ਨਾਲ ਚਿੰਬੜ ਕੇ ਇਕੱਠੇ ਹੋ ਜਾਂਦੇ ਹਨ। ਹੌਲੀ-ਹੌਲੀ ਇਹ ਰੇਸ਼ੇ ਜਮ੍ਹਾ ਹੋ ਕੇ ਰੂੰ ਦਾ ਰੂਪ ਲੈ ਲੈਂਦੇ ਹਨ।
ਗੰਦਗੀ: ਧੁੰਨੀ ਦੀ ਸਮੇਂ-ਸਮੇਂ ‘ਤੇ ਸਫ਼ਾਈ ਨਾ ਕਰਨ ਨਾਲ ਇਹ ਰੂੰ ਦੇ ਰੂਪ 'ਚ ਜੰਮ ਜਾਂਦੀ ਹੈ, ਜਿਸ ਨਾਲ ਬੱਦਬੂ ਵੀ ਆ ਸਕਦੀ ਹੈ।
ਨਹਾਉਂਦੇ ਸਮੇਂ ਸਾਬਣ ਦਾ ਰਹਿ ਜਾਣਾ: ਨਹਾਉਂਦੇ ਸਮੇਂ ਧੁੰਨੀ 'ਚ ਰਹਿ ਗਿਆ ਸਾਬਣ ਰੂੰ ਬਣਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦਾ ਹੈ।
ਘਰੇਲੂ ਉਪਾਅ
ਮਾਹਿਰ ਅਨੁਸਾਰ ਧੁੰਨੀ 'ਚ ਰੂੰ ਤੋਂ ਬਚਣ ਲਈ ਰੋਜ਼ਾਨਾ ਤੇਲ ਲਗਾਉਣਾ ਲਾਭਦਾਇਕ ਹੈ। ਤਿਲ ਦਾ ਤੇਲ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ, ਜਦੋਂਕਿ ਸਰਦੀਆਂ 'ਚ ਸਰ੍ਹੋਂ ਦਾ ਤੇਲ ਵਰਤਿਆ ਜਾ ਸਕਦਾ ਹੈ। ਇਸ ਨਾਲ ਧੁੰਨੀ ਸਾਫ਼ ਰਹਿੰਦੀ ਹੈ ਅਤੇ ਕਈ ਤਰ੍ਹਾਂ ਦੀਆਂ ਚਮੜੀ ਸੰਬੰਧੀ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਕਿਤੇ ਜ਼ਹਿਰ ਤਾਂ ਨਹੀਂ ਬਣ ਜਾਂਦਾ ਅਲੂਮੀਨੀਅਮ ਫੌਇਲ 'ਚ ਪੈਕ ਕੀਤਾ ਖਾਣਾ ? ਜਾਣੋ ਕੀ ਹੈ ਮਾਹਿਰਾਂ ਦਾ ਕਹਿਣਾ
NEXT STORY