ਜਲੰਧਰ— ਕਰੇਲਾ ਜਾ ਇਸ ਦਾ ਜੂਸ ਪੀਣਾ ਸ਼ੂਗਰ ਦੇ ਰੋਗੀਆਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜ਼ੂਦ ਵਿਟਾਮਿਨਸ ਅਤੇ ਐਂਟੀਆਕਸੀਡੈਂਟ ਸਰੀਰ 'ਚ ਬਲੱਡ ਪੱਧਰ ਨੂੰ ਕੰਟਰੋਲ 'ਚ ਰੱਖਦੇ ਹਨ ਅਤੇ ਭਾਰ ਘੱਟ ਕਰਨ ਦੇ ਲੀ ਕਰੇਲੇ ਦੇ ਜੂਸ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ ਇਹ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰੱਖਦਾ ਹੈ ਪਰ ਇਸ ਜੂਸ ਨੂੰ ਜ਼ਿਆਦਾ ਮਾਤਰਾ 'ਚ ਪੀਣ ਨਾਲ ਨੁਕਸਾਨ ਵੀ ਹੁੰਦਾ ਹੈ। ਆਓ ਜਾਣਦੇ ਹਾਂ ਕਿ ਕਿਵੇਂ ਇਹ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ।
1. ਲਿਵਰ ਅਤੇ ਕਿਡਨੀ
ਸ਼ੂਗਰ ਦੇ ਰੋਗੀ ਸਰੀਰ 'ਚ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣ ਦੇ ਲਈ ਜ਼ਿਆਦਾ ਮਾਤਰਾ 'ਚ ਕਰੇਲੇ ਦੇ ਜੂਸ ਦਾ ਸੇਵਨ ਕਰਦੇ ਹਨ ਪਰ ਇਸ ਨਾਲ ਉਨ੍ਹਾਂ ਦੇ ਲਿਵਰ ਅਤੇ ਕਿਡਨੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਨਾਲ ਲਿਵਰ ਡੈਮੇਜ ਹੋਣ ਦਾ ਖਤਰਾ ਰਹਿੰਦਾ ਹੈ।
2. ਪੇਟ ਦੀਆਂ ਸਮੱਸਿਆਵਾਂ
ਕਰੇਲੇ ਦੀ ਤਾਸੀਰ ਗਰਮ ਹੁੰਦੀ ਹੈ। ਜਿਸ ਨਾਲ ਇਸ ਨੂੰ ਜ਼ਿਆਦਾ ਪੀਣ ਨਾਲ ਪੇਟ 'ਚ ਦਰਦ ਅਤੇ ਡਾਈਰੀਆ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਗਲੇ 'ਚ ਖਾਰਿਸ਼ ਅਤੇ ਛਾਤੀ 'ਚ ਜਲਨ ਹੋਣ ਲੱਗਦੀ ਹੈ।
3. ਗਰਭਅਵਸਥਾ 'ਚ ਨੁਕਸਾਨ
ਗਰਭ ਅਵਸਥਾ ਦੇ ਦੌਰਾਨ ਇਸ ਜੂਸ ਨੂੰ ਪੀਣ ਨਾਲ ਗਰਭਪਾਤ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਗਰਭਵਤੀ ਔਰਤਾਂ ਦੇ ਦੁੱਧ ਬਣਨ ਦੀ ਪ੍ਰਕਿਰਿਆ ਨੂੰ ਘੱਟ ਕਰਦਾ ਹੈ।
4. ਮਾਹਾਵਾਰੀ
ਮਾਹਾਵਾਰੀ ਦੇ ਦਿਨਾਂ 'ਚ ਕਰੇਲੇ ਦਾ ਜੂਸ ਪੀਣ ਨਾਲ ਬਲੀਡਿੰਗ ਵੱਧ ਜਾਂਦੀ ਹੈ। ਇਸ ਨਾਲ ਸਰੀਰ 'ਚ ਕਮਜ਼ੋਰੀ ਅਤੇ ਕਾਫੀ ਪਰੇਸ਼ਾਨੀ ਹੁੰਦੀ ਹੈ।
ਮਲਾਈ ਵਾਲਾ ਦੁੱਧ ਪੀਣ ਨਾਲ ਹੁੰਦੇ ਹਨ ਇਹ ਫਾਇਦੇ
NEXT STORY