ਹੈਲਥ ਡੈਸਕ - ਭਿੰਡੀ, ਇੱਕ ਹਰੀ ਸਬਜ਼ੀ, ਨਾ ਸਿਰਫ਼ ਸੁਆਦੀ ਹੈ, ਸਗੋਂ ਸਿਹਤ ਦਾ ਖਜ਼ਾਨਾ ਵੀ ਹੈ। ਪੋਸ਼ਣ ਮਾਹਿਰਾਂ ਦੇ ਅਨੁਸਾਰ, ਆਪਣੀ ਰੋਜ਼ਾਨਾ ਖੁਰਾਕ 'ਚ ਭਿੰਡੀ ਨੂੰ ਸ਼ਾਮਲ ਕਰਨ ਨਾਲ ਤੁਹਾਡੇ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਭਿੰਡੀ ਖਾਣ ਦੇ ਫਾਇਦੇ :-
ਬਲੱਡ ਸ਼ੂਗਰ ਰੱਖੇ ਕੰਟ੍ਰੋਲ
ਭਿੰਡੀ ਫਾਈਬਰ ਅਤੇ ਐਂਟੀ-ਡਾਇਬੀਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ, ਜੋ ਸਰੀਰ ਵਿੱਚ ਸ਼ੂਗਰ ਦੇ ਪੱਧਰ 'ਚ ਅਚਾਨਕ ਵਾਧੇ ਨੂੰ ਰੋਕਦਾ ਹੈ।
ਹਾਜ਼ਮੇ ਨੂੰ ਰੱਖੇ ਸਹੀ
ਭਿੰਡੀ 'ਚ ਮੌਜੂਦ ਕੁਦਰਤੀ ਮਿਊਸੀਲੇਜ ਅਤੇ ਫਾਈਬਰ ਪੇਟ ਅਤੇ ਅੰਤੜੀਆਂ ਨੂੰ ਸਾਫ਼ ਰੱਖਣ 'ਚ ਮਦਦ ਕਰਦੇ ਹਨ। ਇਹ ਕਬਜ਼ ਅਤੇ ਗੈਸ ਦੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ।
ਭਾਰ ਘਟਾਉਣ 'ਚ ਮਦਦਗਾਰ
ਭਿੰਡੀ 'ਚ ਕੈਲੋਰੀ ਬਹੁਤ ਘੱਟ ਹੁੰਦੀ ਹੈ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸਨੂੰ ਖਾਣ ਤੋਂ ਬਾਅਦ, ਤੁਸੀਂ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਦੇ ਹੋ, ਜਿਸ ਨਾਲ ਤੁਹਾਡੇ ਭਾਰ ਨੂੰ ਕੰਟਰੋਲ ਕਰਨਾ ਆਸਾਨ ਹੋ ਜਾਂਦਾ ਹੈ।
ਦਿਲ ਨੂੰ ਤੰਦਰੁਸਤ ਰੱਖੇ
ਭਿੰਡੀ 'ਚ ਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਸਰੀਰ 'ਚ ਮਾੜੇ ਕੋਲੈਸਟ੍ਰੋਲ (LDL) ਦੇ ਪੱਧਰ ਨੂੰ ਘਟਾਉਣ 'ਚ ਮਦਦ ਕਰਦਾ ਹੈ। ਇਹ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਜੋਖਮ ਨੂੰ ਘਟਾਉਂਦਾ ਹੈ।
ਅੱਖਾਂ ਅਤੇ ਸਕਿਨ ਲਈ ਵਰਦਾਨ
ਭਿੰਡੀ ਵਿਟਾਮਿਨ ਏ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਹ ਅੱਖਾਂ ਦੀ ਰੌਸ਼ਨੀ ਨੂੰ ਸੁਧਾਰਦਾ ਹੈ ਅਤੇ ਨਾਲ ਹੀ ਚਿਹਰੇ 'ਤੇ ਕੁਦਰਤੀ ਚਮਕ ਵੀ ਲਿਆਉਂਦਾ ਹੈ।
ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਇਹ 'ਪੱਤੇ' ! ਜਾਣੋ ਇਸ ਦੇ ਚਮਤਕਾਰੀ ਫਾਇਦੇ
NEXT STORY