ਨਵੀਂ ਦਿੱਲੀ— ਅਸਥਮਾ ਦਾ ਮਤਲਬ ਸਾਹ ਦੀ ਬੀਮਾਰੀ ਤੋਂ ਹੈ, ਜੋ ਫੇਫੜਿਆਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦੀ ਹੈ। ਇਸ 'ਚ ਫੇਫੜਿਆਂ ਤਕ ਆਕਸੀਜਨ ਸਹੀ ਮਾਤਰਾ 'ਚ ਨਹੀਂ ਪਹੁੰਚ ਪਾਉਂਦੀ ਅਤੇ ਸਾਹ ਲੈਣ 'ਚ ਪ੍ਰੇਸ਼ਾਨੀ ਹੁੰਦੀ ਹੈ। ਵਾਤਾਵਰਨ 'ਚ ਧੂਲ ਦੇ ਕਣ ਜਦੋਂ ਆਕਸੀਜਨ ਲਏ ਜਾਣ ਵਾਲੀਆਂ ਨਾੜੀਆਂ ਨੂੰ ਬੰਦ ਕਰ ਦਿੰਦੇ ਹਨ ਤਾਂ ਅਸਥਮਾ ਅਟੈਕ ਹੋ ਜਾਂਦਾ ਹੈ। ਅਜਿਹਾ ਕਦੇ ਵੀ ਹੋ ਸਕਦਾ ਹੈ ਪਰ ਸਰਦੀ ਦੇ ਮੌਸਮ 'ਚ ਇਹ ਪ੍ਰੇਸ਼ਾਨੀ ਜ਼ਿਆਦਾ ਵਧ ਜਾਂਦੀ ਹੈ। ਸਾਹ ਵਾਲੀ ਨਾੜੀ ਖੋਲ੍ਹਣ ਲਈ ਪੰਪ ਦੀ ਜ਼ਰੂਰਤ ਹੁੰਦੀ ਹੈ ਪਰ ਲਗਾਤਾਰ ਕੁਝ ਘਰੇਲੂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਅਸਥਮਾ ਤੋਂ ਰਾਹਤ ਪਾ ਸਕਦੀ ਹੋ। ਇਸ ਦੇ ਨਾਲ ਹੀ ਡਾਕਟਰੀ ਇਲਾਜ ਕਰਵਾਉਣ ਵੀ ਬਹੁਤ ਜ਼ਰੂਰੀ ਹੈ।
1. ਗਰਮ ਪਾਣੀ 'ਚ ਸ਼ਹਿਦ ਮਿਲਾ ਕੇ ਭਾਫ ਲਓ।
2. 1 ਗਲਾਸ ਦੁੱਧ 'ਚ 3-4 ਲਸਣ ਦੀਆਂ ਕਲੀਆਂ ਉਬਾਲ ਕੇ ਪੀਓ।
3. ਆਂਵਲੇ ਦੇ ਪਾਊਡਰ 'ਚ 1 ਛੋਟਾ ਚੱਮਚ ਸ਼ਹਿਦ ਮਿਲਾ ਕੇ ਵਰਤੋਂ ਕਰੋ।
4. ਸਰੋਂ ਦੇ ਤੇਲ 'ਚ ਕਪੂਰ ਪਾ ਕੇ ਛਾਤੀ ਅਤੇ ਪਿੱਠ ਦੀ ਮਾਲਿਸ਼ ਕਰੋ।
5. ਵੱਡੀ ਇਲਾਇਚੀ ਦੇ ਬੀਜਾਂ ਨੂੰ ਪਾਣੀ 'ਚ ਉਬਾਲ ਕੇ ਪੀਓ।
ਖਾਲੀ ਪੇਟ 1 ਗਲਾਸ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY