ਹੈਲਥ ਡੈਸਕ - ਜਿਵੇਂ-ਜਿਵੇਂ ਪਾਰਾ ਵਧ ਰਿਹਾ ਹੈ ਅਤੇ ਤਪਦੀ ਗਰਮੀ ਆਪਣਾ ਕਹਿਰ ਵਰ੍ਹਾ ਰਹੀ ਹੈ, ਉਵੇਂ-ਉਵੇਂ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਦਾ ਸਿੱਧਾ ਅਸਰ ਸਾਡੀ ਸਿਹਤ 'ਤੇ ਪੈ ਰਿਹਾ ਹੈ। ਕੌਫੀ ਦੇ ਸ਼ੌਕੀਨਾਂ ਲਈ ਸਵੇਰੇ ਜਾਂ ਦਿਨ ਵੇਲੇ ਕੌਫੀ ਦਾ ਇਕ ਕੱਪ ਬੇਹੱਦ ਜ਼ਰੂਰੀ ਹੁੰਦਾ ਹੈ ਪਰ ਕੀ ਇਸ ਕੜਕਦੀ ਗਰਮੀ 'ਚ ਕੌਫੀ ਪੀਣੀ ਤੁਹਾਡੀ ਸਿਹਤ ਲਈ ਸਹੀ ਹੈ? ਆਓ ਜਾਣਦੇ ਹਾਂ ਇਸ ਪਿੱਛੇ ਦੀ ਅਸਲ ਸੱਚਾਈ।
ਗਰਮੀ 'ਚ ਗਰਮ ਕੌਫੀ ਪੀਣ ਦੇ ਨੁਕਸਾਨ:
ਸਰੀਰ 'ਚ ਪਾਣੀ ਦੀ ਕਮੀ
- ਕੌਫੀ 'ਚ 'ਕੈਫੀਨ' ਪਾਇਆ ਜਾਂਦਾ ਹੈ। ਕੈਫੀਨ ਦੇ ਸੇਵਨ ਨਾਲ ਪਿਸ਼ਾਬ ਜ਼ਿਆਦਾ ਆਉਂਦਾ ਹੈ, ਜਿਸ ਕਾਰਨ ਸਰੀਰ 'ਚੋਂ ਪਾਣੀ ਤੇਜ਼ੀ ਨਾਲ ਬਾਹਰ ਨਿਕਲਦਾ ਹੈ। ਗਰਮੀ 'ਚ ਇਹ ਆਦਤ ਤੁਹਾਨੂੰ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਬਣਾ ਸਕਦੀ ਹੈ।
ਪੇਟ ਦੀ ਗਰਮੀ ਅਤੇ ਐਸੀਡਿਟੀ
- ਗਰਮੀ ਦੇ ਮੌਸਮ 'ਚ ਸਾਡੀ ਪਾਚਨ ਸ਼ਕਤੀ ਪਹਿਲਾਂ ਹੀ ਕਮਜ਼ੋਰ ਹੁੰਦੀ ਹੈ। ਅਜਿਹੇ 'ਚ ਖਾਲੀ ਪੇਟ ਜਾਂ ਬਹੁਤ ਜ਼ਿਆਦਾ ਗਰਮ ਕੌਫੀ ਪੀਣ ਨਾਲ ਪੇਟ 'ਚ ਜਲਨ, ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਵਧ ਜਾਂਦੀ ਹੈ।
ਸਰੀਰ ਦਾ ਤਾਪਮਾਨ ਵਧਣਾ
- ਗਰਮ ਕੌਫੀ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਵਧਾਉਂਦੀ ਹੈ, ਜਿਸ ਨਾਲ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਬੇਚੈਨੀ ਮਹਿਸੂਸ ਹੋਣ ਲੱਗਦੀ ਹੈ।
ਸਾਵਧਾਨੀ :-
ਜੇਕਰ ਗਰਮੀ 'ਚ ਤੁਹਾਡਾ ਬਲੱਡ ਪ੍ਰੈਸ਼ਰ ਅਚਾਨਕ ਲੋਅ ਹੋ ਜਾਂਦਾ ਹੈ, ਤਾਂ ਅਜਿਹੀ ਸਥਿਤੀ 'ਚ ਕੌਫੀ ਤੁਹਾਡੇ ਲਈ ਇਕ ਵਰਦਾਨ ਸਾਬਤ ਹੁੰਦੀ ਹੈ। ਇਹ ਬਲੱਡ ਪ੍ਰੈਸ਼ਰ ਨੂੰ ਤੁਰੰਤ ਨਾਰਮਲ ਕਰਨ 'ਚ ਮਦਦ ਕਰਦੀ ਹੈ।
ਗਰਮੀ 'ਚ ਕੌਫੀ ਪੀਣ ਦਾ ਕੀ ਹੈ ਸਹੀ ਤਰੀਕਾ :-
ਕੋਲਡ ਕਾਫੀ ਸਭ ਤੋਂ ਬੈਸਟ
- ਗਰਮੀ 'ਚ ਗਰਮ ਕੌਫੀ ਦੀ ਬਜਾਏ 'ਕੋਲਡ ਕੌਫੀ' ਜਾਂ 'ਆਈਸਡ ਕੌਫੀ' ਨੂੰ ਤਰਜੀਹ ਦਿਓ। ਇਹ ਸਰੀਰ ਨੂੰ ਠੰਢਕ ਅਤੇ ਤਾਜ਼ਗੀ ਦਿੰਦੀ ਹੈ।
ਮਾਤਰਾ ਦਾ ਰੱਖੋ ਖ਼ਾਸ ਖ਼ਿਆਲ
- ਦਿਨ 'ਚ 1 ਜਾਂ 2 ਕੱਪ ਤੋਂ ਜ਼ਿਆਦਾ ਕੌਫੀ ਬਿਲਕੁਲ ਨਾ ਪੀਓ।
ਪਾਣੀ ਭਰਪੂਰ ਪੀਓ
- ਜੇਕਰ ਤੁਸੀਂ ਕੌਫੀ ਪੀਂਦੇ ਹੋ, ਤਾਂ ਦਿਨ ਭਰ 'ਚ ਪਾਣੀ ਅਤੇ ਜੂਸ ਦੀ ਮਾਤਰਾ ਵਧਾ ਦਿਓ ਤਾਂ ਜੋ ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ।
ਕੀ ਤੁਹਾਡਾ BP ਵੀ ਅਚਾਨਕ ਹੋ ਜਾਂਦਾ ਹੈ Low ? ਰਸੋਈ 'ਚ ਰੱਖੀਆਂ ਇਹ ਚੀਜ਼ਾਂ ਦੇਣਗੀਆਂ ਤੁਰੰਤ ਆਰਾਮ
NEXT STORY