ਜਲੰਧਰ (ਬਿਊਰੋ) - ਤੁਸੀਂ ਬਹੁਤ ਸਾਰੇ ਲੋਕ ਅਜਿਹੇ ਵੇਖੇ ਹੋਣਗੇ, ਜੋ ਕਿਸੇ ਕੁਰਸੀ ਅਤੇ ਜ਼ਮੀਨ ’ਤੇ ਬੈਠਣ ਦੀ ਥਾਂ ਆਪਣੇ ਪੈਰਾਂ ਭਾਰ ਬੈਠਦੇ ਹਨ। ਪੈਰਾਂ ਭਾਰ ਬੈਠਣ ਵਾਲੇ ਇਨ੍ਹਾਂ ਲੋਕਾਂ ਬੇਵਕੂਫ ਸਮਝਣ ਦੀ ਗਲਤੀ ਕਦੇ ਨਾ ਕਰੋ, ਕਿਉਂਕਿ ਪੈਰਾਂ ਭਾਰ ਬੈਠਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਜੇਕਰ ਤੁਸੀਂ ਵੀ ਪੈਰਾਂ ਭਾਰ ਨਹੀਂ ਬੈਠਦੇ, ਤਾਂ ਇਸ ਤਰ੍ਹਾਂ ਬੈਠਣ ਦੀ ਆਦਤ ਤੁਸੀਂ ਵੀ ਅੱਜ ਤੋਂ ਪਾ ਲਓ। ਰੋਜ਼ਾਨਾ 10 ਮਿੰਟ ਪੈਰਾਂ ਭਾਰ ਬੈਠਣ ਨਾਲ ਸਾਡੇ ਸਰੀਰ ਨੂੰ ਕਈ ਫ਼ਾਇਦੇ ਹੋਣ ਦੇ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਰਾਹਤ ਵੀ ਮਿਲਦੀ ਹੈ। ਇਸ ਨਾਲ ਕਮਰ ਦਰਦ, ਗੋਡਿਆਂ ਦਾ ਦਰਦ, ਗੈਸ, ਬਦਹਜ਼ਮੀ, ਮੋਟਾਪਾ, ਸਿਰਦਰਦ, ਨਸਾਂ ਦੀ ਬਲਾਕੇਜ, ਮਾਈਗਰੇਨ, ਕਬਜ਼ ਦੀ ਸਮੱਸਿਆ ਨਹੀਂ ਹੁੰਦੀ।
ਮੋਟਾਪਾ
ਰੋਜ਼ਾਨਾ 10-15 ਮਿੰਟ ਪੈਰਾਂ ਭਾਰ ਬੈਠਣ ਨਾਲ ਸਰੀਰ ਫਿੱਟ ਰਹਿੰਦਾ ਹੈ। ਇਸ ਤਰ੍ਹਾਂ ਬੈਠਣ ਨਾਲ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਅਤੇ ਅਸੀਂ ਮੋਟਾਪੇ ਦੇ ਸ਼ਿਕਾਰ ਵੀ ਨਹੀਂ ਹੁੰਦੇ।

ਅੰਤੜੀਆਂ ਦੀ ਸਮੱਸਿਆ
ਸਾਡੀਆਂ ਅੰਤੜੀਆਂ ਦੀ ਬਨਾਵਟ ਇਸ ਤਰ੍ਹਾਂ ਦੀ ਹੁੰਦੀ ਹੈ। ਜਦੋਂ ਅਸੀਂ ਪੈਰਾਂ ਭਾਰ ਬੈਠਦੇ ਹਾਂ, ਤਾਂ ਅੰਤੜੀਆਂ ਤੇ ਬਿਨਾਂ ਪ੍ਰੈਸ਼ਰ ਪਾਏ ਫ੍ਰੈਸ਼ ਹੋ ਸਕਦੇ ਹਾਂ। ਪੈਰਾਂ ਭਾਰ ਬੈਠਣ ਵਾਲੇ ਲੋਕਾਂ ਨੂੰ ਅੰਤੜੀਆਂ ਦੀ ਕੋਈ ਤਕਲੀਫ਼ ਨਹੀਂ ਹੁੰਦੀ। ਜਦੋਂ ਅਸੀਂ ਪੈਰਾਂ ਭਾਰ ਬੈਠਦੇ ਹਾਂ, ਤਾਂ ਸਾਡੇ ਢਿੱਡ ਵਿੱਚ ਜੋ ਅਣਪਚਿਆ ਭੋਜਨ ਹੁੰਦਾ ਹੈ। ਉਹ ਥੱਲੇ ਅੰਤੜੀਆਂ ਵੱਲ ਖਿਸਕਣਾ ਸ਼ੁਰੂ ਹੋ ਜਾਂਦਾ ਹੈ।
ਕਬਜ਼ ਅਤੇ ਗੈਸ ਦੀ ਸਮੱਸਿਆ
ਜੇਕਰ ਤੁਸੀਂ ਰੋਜ਼ਾਨਾ 10 ਤੋਂ 15 ਮਿੰਟ ਤੱਕ ਪੈਰਾਂ ਭਾਰ ਬੈਠਦੇ ਹੋ, ਤਾਂ ਤੁਹਾਨੂੰ ਕਦੇ ਵੀ ਕਬਜ਼ ਅਤੇ ਗੈਸ ਦੀ ਸਮੱਸਿਆ ਨਹੀਂ ਹੋਵੇਗੀ। ਇਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇਗਾ।

ਗੋਡਿਆਂ ਦਾ ਦਰਦ
ਪੁਰਾਣੇ ਸਮੇਂ ’ਚ ਲੋਕ ਪੈਰਾਂ ਭਾਰ ਜ਼ਿਆਦਾ ਬੈਠਦੇ ਸਨ, ਜਿਸ ਕਾਰਨ ਉਨ੍ਹਾਂ ਦੇ ਜੋੜਾਂ ’ਚ ਦਰਦ ਨਹੀਂ ਸੀ ਹੁੰਦਾ। ਇਸੇ ਲਈ ਰੋਜ਼ਾਨਾ ਕੁਝ ਸਮਾਂ ਪੈਰਾਂ ਭਾਰ ਜ਼ਰੂਰ ਬੈਠੋ, ਜਿਸ ਨਾਲ ਕਦੇ ਵੀ ਗੋਡਿਆਂ ਦੀ ਸਮੱਸਿਆ ਅਤੇ ਦਰਦ ਦੀ ਸਮੱਸਿਆ ਨਹੀਂ ਹੋਵੇਗੀ।
ਮਜ਼ਬੂਤ ਕਰੇ ਪਾਚਨ ਸ਼ਕਤੀ
ਪਿੰਡਾਂ ਦੀਆਂ ਸੱਥਾਂ ਵਿੱਚ ਲੋਕ ਘੰਟਿਆਂ ਬੱਧੀ ਪੈਰਾਂ ਭਾਰ ਬੈਠੇ ਰਹਿੰਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਦਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਹੀ ਕਾਰਨ ਹੁੰਦਾ ਹੈ, ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਹਾਜ਼ਮਾ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਤੋਂ ਚੰਗਾ ਹੁੰਦਾ ਹੈ। ਸਕੂਲ ਵਿੱਚ ਛੋਟੇ ਬੱਚਿਆਂ ਨੂੰ ਮੁਰਗਾ ਬਣਾਉਣ ਦੀ ਪ੍ਰਥਾ ਵੀ ਇੱਥੋਂ ਹੀ ਚਾਲੂ ਹੋਈ ਸੀ ਕਿ ਉਨ੍ਹਾਂ ਦਾ ਪਾਚਨ ਤੰਤਰ ਮਜ਼ਬੂਤ ਰਹੇ ।

ਲੰਬੇ ਸਮੇਂ ਤੱਕ ਸਰੀਰ ਰਹੇ ਜਵਾਨ
ਜਿਨ੍ਹਾਂ ਲੋਕਾਂ ਨੂੰ ਪੈਰਾਂ ਭਾਰ ਬੈਠਣ ਦੀ ਆਦਤ ਹੁੰਦੀ ਹੈ। ਉਹ ਲੰਬੇ ਸਮੇਂ ਤੱਕ ਜਵਾਨ ਰਹਿੰਦੇ ਹਨ, ਕਿਉਂਕਿ ਪੈਰਾਂ ਭਾਰ ਬੈਠਣ ਨਾਲ ਸਾਡੇ ਸਰੀਰ ਦੇ ਮੂਲਾਧਾਰ ਚੱਕਰ ਦੇ ’ਤੇ ਦਬਾਅ ਪੈਂਦਾ ਹੈ। ਮੂਲਾਧਾਰ ਚੱਕਰ ਸਾਡੇ ਸਰੀਰ ਦਾ ਮੂਲ ਆਧਾਰ ਹੈ, ਜਿਸ ਦੀ ਵਜ੍ਹਾ ਕਾਰਨ ਸਾਡਾ ਸਰੀਰ ਕਿਰਿਆਸ਼ੀਲ ਰਹਿੰਦਾ ਹੈ ਅਤੇ ਲੋਕ ਬੁਢਾਪੇ ਵਿੱਚ ਨੌਜਵਾਨਾਂ ਵਾਂਗ ਐਕਟਿਵ ਰਹਿੰਦੇ ਹਨ
ਭਾਰ ਘਟਾਉਣ ਲਈ ਘਰ ’ਚ ਕਰੋ ਇਹ ਯੋਗ ਆਸਨ, ਤੇਜ਼ੀ ਨਾਲ ਸਰੀਰ ’ਚ ਦਿਸੇਗਾ ਫਰਕ
NEXT STORY