ਜਲੰਧਰ— ਹਰ ਕੋਈ ਚਾਹੁੰਦਾ ਹੈ ਕਿ ਉਸਦਾ ਪਰਿਵਾਰ ਸਿਹਤਮੰਦ ਰਹੇ। ਅੱਜ ਦੀ ਭੱਜਦੌੜ ਦੀ ਜਿੰਦਗੀ 'ਚ ਸਿਹਤ ਨਾਲ ਸੰਬੰਧਿਤ ਕੋਈ ਨਾ ਕੋਈ ਪਰੇਸ਼ਾਨੀ ਤਾਂ ਹੁੰਦੀ ਹੀ ਰਹਿੰਦੀ ਹੈ। ਛੋਟੀ-ਛੋਟੀ ਪਰੇਸ਼ਾਨੀਆਂ ਦੇ ਲਈ ਹਰ ਵਾਰ ਦਵਾਈ ਖਾਣਾ ਵੀ ਚੰਗਾ ਨਹੀਂ ਹੁੰਦਾ। ਪੁਰਾਣੇ ਸਮੇਂ 'ਚ ਤਾਂ ਲੋਕ ਘਰੇਲੂ ਨੁਸਖਿਆ ਨਾਲ ਹੀ ਆਪਣਾ ਇਲਾਜ ਕਰਦੇ ਸੀ। ਦਾਦਾ- ਨਾਨੀ ਦੇ ਅਸਰਦਾਰ ਨੁਸਖੇ ਡਾਕਟਰ ਕੋਲੋ ਦੂਰ ਰੱਖਣ 'ਚ ਮਦਦ ਕਰਦੇ ਸੀ। ਤੁਸੀਂ ਵੀ ਇਨ੍ਹਾਂ ਛੋਟੇ-ਛੋਟੇ ਨੁਸਖਿਆ ਨੂੰ ਆਪਣਾ ਕੇ ਸਿਹਤਮੰਦ ਰਹਿ ਸਕਦੇ ਹੋ।
1. ਤੁਤਲਾਉਣ ਦੀ ਆਦਤ
ਕੁੱਝ ਬੱਚੇ ਠੀਕ ਤਰ੍ਹਾਂ ਨਾਲ ਬੋਲ ਨਹੀਂ ਪਾਉਂਦੇ। ਬਚਪਨ 'ਚ ਤਾਂ ਲਾਡ-ਪਿਆਰ ਨਾਲ ਬਹੁਤ ਚੰਗੇ ਲੱਗਦੇ ਹਨ ਪਰ ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਹਨ, ਉਨ੍ਹਾਂ ਦੀ ਇਹ ਆਦਤ ਪਰੇਸ਼ਾਨੀ ਬਣ ਜਾਂਦੀ ਹੈ। ਇਸ ਹਾਲਤ 'ਚ ਰਾਤ ਨੂੰ ਸੌਂਣ ਤੋਂ ਕੁੱਝ ਦੇ ਪਹਿਲਾ ਤੋਤਲਾ ਬੋਲਣ ਵਾਲੇ ਵਿਅਕਤੀ ਦੇ ਮੂੰਹ 'ਚ 2-3 ਮਿੰਟ ਦੇ ਲਈ ਭੁੰਨੀ ਹੋਈ ਫਿਟਕਰੀ ਰੱਖ ਦਿਓ। ਇਸ ਨਾਲ ਕੁੱਝ ਹੀ ਦਿਨਾਂ 'ਚ ਫਰਕ ਦਿਖਾਈ ਦੇਣ ਲੱਗ ਜਾਵੇਗਾ। ਛੋਟੇ ਬੱਚਿਆ 'ਤੇ ਇਸ ਦਾ ਪ੍ਰਯੋਗ ਨਾ ਕਰੋ।
2. ਤੁਲਸੀ
ਤੁਲਸੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੈ। ਜਿਨ੍ਹਾਂ ਲੋਕਾਂ ਦੇ ਪੇਟ 'ਚ ਅਕਸਰ ਦਰਦ ਰਹਿੰਦਾ ਹੈ। ਉਨ੍ਹਾਂ ਨੂੰ ਤੁਲਸੀ ਦੇ ਪੱਤਿਆ ਦਾ ਪਾਣੀ ਅਤੇ ਅਦਰਕ ਦੇ ਰਸ ਦਾ ਪਾਣੀ ਪਿਲਾਓ।
3. ਛਾਤੀ 'ਚ ਦਰਦ
ਅੱਜ-ਕੱਲ੍ਹ ਛਾਤੀ ਦੇ ਦਰਦ ਤੋਂ ਬਹੁਤ ਸਾਰੇ ਲੋਕ ਪਰੇਸ਼ਾਨ ਹੈ। ਇਸ਼ ਨਾਲ ਗੈਸ ਦੀ ਪਰੇਸ਼ਾਨੀ ਹੁੰਦੀ ਹੈ। ਠੰਡੇ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਇਸ ਪਰੇਸ਼ਾਨੀ ਤੋਂ ਰਾਹਤ ਮਿਲਦੀ ਹੈ।
4. ਆਨਾਰ ਦੇ ਛਿੱਲਕੇ
ਮੂੰਹ 'ਚੋ ਬਦਬੂ ਆ ਰਹੀ ਹੈ ਤਾਂ ਆਨਾਰ ਦੇ ਛਿੱਲਕੇ ਬਹੁਤ ਲਾਭਕਾਰੀ ਹੈ। ਆਨਾਰ ਦੇ ਛਿੱਲਕਿਆਂ ਨੂੰ ਪਾਣੀ 'ਚ ਉੱਬਾਲ ਕੇ ਠੰਡਾ ਕਰ ਲਓ ਅਤੇ ਇਸ ਪਾਣੀ ਨਾਲ ਕੁੱਲਾ ਕਰੋ।
5. ਪੁਦੀਨੇ ਦੇ ਪੱਤੇ
ਹਿਚਕੀ ਲੱਗਣ 'ਤੇ ਪੁਦੀਨੇ ਦੇ ਕੁੱਝ ਪੱਤੇ ਚਬਾਓ। ਇਸ ਨਾਲ ਹਿਚਕੀ ਬੰਦੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਨਿੰਬੂ ਚੂਸਣ ਨਾ ਵੀ ਫਾਇਦਾ ਮਿਲਦਾ ਹੈ।
6. ਮੱਛਲੀ ਦਾ ਕੰਡਾ
ਮੱਛਲੀ ਖਾਂਦੇ ਹੋਏ ਜੇਕਰ ਮੱਛਲੀ ਦਾ ਕੰਡਾ ਫੰਸ ਜਾਵੇ ਤਾਂ ਤੁਰੰਤ ਕੇਲਾ ਖਾ ਲਓ। ਇਸ ਨਾਲ ਕੇਲਾ ਆਸਾਨੀ ਨਾਲ ਨਿਕਲ ਜਾਵੇਗਾ।
7. ਸੱਟ ਠੀਕ
ਅਚਾਨਕ ਸੱਟ ਲੱਗ ਜਾਵੇ ਤਾਂ ਥੋੜ੍ਹੀ ਜਿਹੀ ਮਲਾਈ ਲਗਾ ਲਓ। ਇਸ ਨਾਲ ਜਲਦੀ ਆਰਾਮ ਮਿਲੇਗਾ।
8. ਹਿੰਗ ਅਤੇ ਜੀਰਾ
ਭੋਜਨ ਪਚਾਉਣ 'ਚ ਪਰੇਸ਼ਾਨੀ ਹੋ ਰਹੀ ਹੈ ਤਾਂ ਜੀਰਾ ਅਤੇ ਹਿੰਗ ਨੂੰ ਖਾਓ।
ਇਨ੍ਹਾਂ ਸਬਜ਼ੀਆਂ ਨੂੰ ਉਬਾਲ ਕੇ ਖਾਣ ਨਾਲ ਸਰੀਰ ਨੂੰ ਹੋਣਗੇ ਕਈ ਫਾਇਦੇ
NEXT STORY