ਜਲੰਧਰ— ਗਰਮੀਆਂ ਦਾ ਮੌਸਮ ਆਉਣ ਨਾਲ ਸਰੀਰ 'ਚ ਗਰਮੀ ਵੀ ਵੱਧਣ ਲੱਗ ਜਾਂਦੀ ਹੈ। ਕਈ ਵਾਰ ਲੂ ਲੱਗਣ ਨਾਲ ਸਰੀਰ ਬੀਮਾਰ ਪੈ ਜਾਂਦਾ ਹੈ। ਗਰਮੀਆਂ ’ਚ ਪਸੀਨਾ ਆਉਣ ਨਾਲ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਸਰੀਰ ਦਾ ਔਸਤ ਤਾਪਮਾਨ ਲਗਭਗ 36.9 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ। ਜੇਕਰ ਇਹ ਜ਼ਿਆਦਾ ਹੋ ਜਾਂਦਾ ਹੈ ਤਾਂ ਇਸ ਦੇ ਬਹੁਤ ਸਾਰੇ ਖਤਰੇ ਵੀ ਹੁੰਦੇ ਹਨ। ਇਸ ਦੇ ਕਈ ਕਾਰਨ ਹੁੰਦੇ ਹਨ, ਜਿਵੇਂ ਬਹੁਤ ਜ਼ਿਆਦਾ ਕਸਰਤ ਕਰਨਾ, ਤੇਜ਼ ਦਵਾਈਆਂ ਜਾਂ ਫਿਰ ਧੁੱਪ 'ਚ ਬਹੁਤਾ ਸਮਾਂ ਬਿਤਾਉਣਾ ਆਦਿ।
ਜੇਕਰ ਤੁਸੀਂ ਬਹੁਤ ਜ਼ਿਆਦਾ ਗਰਮ ਅਤੇ ਮਸਾਲੇਦਾਰ ਭੋਜਨ ਖਾਂਦੇ ਹੋ ਤਾਂ ਉਸ ਤੋਂ ਪਰਹੇਜ਼ ਕਰੋ। ਜੰਕ ਫੂਡ ਨਾ ਖਾਓ ਕਿਉਂਕਿ ਇਸ 'ਚ ਕਾਫੀ ਜ਼ਿਆਦਾ ਤੇਲ ਹੁੰਦਾ ਹੈ। ਜ਼ਿਆਦਾ ਚਾਹ ਅਤੇ ਸ਼ਰਾਬ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸ਼ਾਕਾਹਾਰੀ ਭੋਜਨ ਨੂੰ ਪਹਿਲ ਦੇਣੀ ਚਾਹੀਦੀ ਹੈ। ਇਥੇ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਗਰਮੀਆਂ ਦੇ ਮੌਸਮ ’ਚ ਆਪਣੇ ਸਰੀਰ ਨੂੰ ਠੰਡਾ ਰੱਖ ਸਕਦੇ ਹੋ ਅਤੇ ਗਰਮੀ ਤੋਂ ਬਚਾਅ ਕਰ ਸਕਦੇ ਹੋ।
ਚੰਦਨ ਦਾ ਲੇਪ
ਪਾਣੀ ਜਾਂ ਠੰਡੇ ਦੁੱਧ ’ਚ ਚੰਦਨ ਮਿਲਾਓ ਅਤੇ ਆਪਣੇ ਮੱਥੇ ਸਮੇਤ ਛਾਤੀ 'ਤੇ ਇਸ ਦਾ ਲੇਪ ਲਗਾਓ। ਚੰਗੇ ਨਤੀਜੇ ਪ੍ਰਾਪਤ ਕਰਨ ਲਈ ਲੇਪ 'ਚ ਗੁਲਾਬ ਜਲ ਦੀਆਂ ਕੁਝ ਬੂੰਦਾਂ ਪਾਓ। ਇਸ ਨਾਲ ਤੁਹਾਨੂੰ ਠੰਡਕ ਮਿਲੇਗੀ।
ਵਿਟਾਮਿਨ-ਸੀ ਵਾਲੇ ਖਾਧ ਪਦਾਰਥ
ਅਕਸਰ ਕਿਹਾ ਜਾਂਦਾ ਹੈ ਕਿ ਸਬਜ਼ੀਆਂ ਸਰੀਰ ਦੇ ਤਾਪਮਾਨ ਤੋਂ ਰਾਹਤ ਦੇਣ ਲਈ ਸਰਵੋਤਮ ਖਾਧ ਪਦਾਰਥ ਹਨ। ਵਿਟਾਮਿਨ-ਸੀ ਦੀ ਭਰਪੂਰ ਮਾਤਰਾ ਵਾਲੀਆਂ ਚੀਜ਼ਾਂ ਜਿਵੇਂ ਨਿੰਬੂ, ਨਾਰੰਗੀ ਅਤੇ ਮਿੱਠਾ ਨਿੰਬੂ ਆਦਿ ਦਾ ਸੇਵਨ ਕਰੋ।
ਅਨਾਰ ਦਾ ਜੂਸ
ਰੋਜ਼ ਸਵੇਰੇ ਇਕ ਗਲਾਸ ਅਨਾਰ ਦੇ ਤਾਜੇ ਜੂਸ 'ਚ ਬਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ।
ਲੱਸੀ ਪੀਓ
ਗਰਮੀਆਂ 'ਚ ਲੱਸੀ ਪੀਣ ਦੇ ਬਹੁਤ ਲਾਭ ਹਨ। ਇਸ 'ਚ ਜ਼ਰੂਰੀ ਪ੍ਰੋਬਾਇਓਟਿਕ, ਖਣਿਜ ਅਤੇ ਵਿਟਾਮਿਨ ਹੁੰਦੇ ਹਨ, ਜੋ ਕਿ ਤੁਹਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਨ 'ਚ ਮਦਦ ਕਰਦੇ ਹਨ।
ਖਸਖਸ ਦਾ ਸੇਵਨ
ਸਰੀਰ ਦੇ ਸਾਧਾਰਨ ਤਾਪਮਾਨ ਨੂੰ ਬਣਾਈ ਰੱਖਣ ਲਈ ਸੌਣ ਤੋਂ ਪਹਿਲਾਂ, ਰਾਤ ਨੂੰ ਇਕ ਮੁੱਠੀ ਖਸਖਸ ਖਾਓ। ਖਸਖਸ 'ਚ ਓਪੀਏਟ ਹੁੰਦਾ ਹੈ ਅਤੇ ਇਸ ਦਾ ਬਹੁਤਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਬੱਚਿਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।
Health Tips: ਕਸਰਤ ਕਰਨ ਤੋਂ ਬਾਅਦ ਜ਼ਰੂਰ ਕਰੋਂ ਇਨ੍ਹਾਂ ਚੀਜ਼ਾਂ ਦੀ ਵਰਤੋਂ, ਸਰੀਰ ਨੂੰ ਹੋਵੇਗਾ ਦੁੱਗਣਾ ਲਾਭ
NEXT STORY