ਹੈਲਥ ਡੈਸਕ - ਜੇਕਰ ਤੁਸੀਂ ਖੁਦ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ਦਾ ਧਿਆਨ ਰੱਖਣਾ ਹੋਵੇਗਾ। ਤੁਹਾਨੂੰ ਆਪਣੀ ਰੁਟੀਨ ’ਚ ਅਜਿਹੇ ਭੋਜਨ ਸ਼ਾਮਲ ਕਰਨੇ ਪੈਂਦੇ ਹਨ ਜੋ ਤੁਹਾਡੇ ਸਰੀਰ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਏਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਕਿਹੜੇ ਹਨ ਸਿਹਤਮੰਦ ਭੋਜਨ? ਆਓ ਤੁਹਾਨੂੰ ਦੁਨੀਆ ਦੇ 10 ਅਜਿਹੇ ਭੋਜਨਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਹੈਲਦੀ ਫੂਡਜ਼ ਦੀ ਟਾਪ 10 ਸੂਚੀ ’ਚ ਰੱਖਿਆ ਗਿਆ ਹੈ।
ਦੁਨੀਆ ਦੇ ਟਾਪ 10 ਸੁਪਰ ਫੂਡ
ਸਿਹਤਮੰਦ ਅਤੇ ਸੰਤੁਲਿਤ ਖੁਰਾਕ ਲਈ ਬਹੁਤ ਜ਼ਿਆਦਾ ਪੌਸ਼ਟਿਕ ਅਤੇ ਲਾਹੇਵੰਦ ਮੰਨੇ ਜਾਂਦੇ ਕੁਝ ਭੋਜਨਾਂ ਨੂੰ "ਸੁਪਰਫੂਡ" ਕਿਹਾ ਜਾਂਦਾ ਹੈ। ਇਹ ਭੋਜਨ ਜ਼ਰੂਰੀ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਦੇ ਹਨ ਅਤੇ ਬਿਮਾਰੀਆਂ ਨਾਲ ਲੜਨ ’ਚ ਮਦਦ ਕਰਦੇ ਹਨ। ਇਨ੍ਹਾਂ ਸਿਹਤਮੰਦ ਭੋਜਨਾਂ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰਨ ਨਾਲ ਨਾ ਸਿਰਫ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਬਲਕਿ ਦਿਲ, ਦਿਮਾਗ ਅਤੇ ਪਾਚਨ ਪ੍ਰਣਾਲੀ ਦੀ ਸਿਹਤ ਵੀ ਬਿਹਤਰ ਹੁੰਦੀ ਹੈ ਅਤੇ ਉਨ੍ਹਾਂ 10 ਭੋਜਨਾਂ ਦਾ ਜ਼ਿਕਰ ਹੇਠਾਂ ਦਿੱਤਾ ਗਿਆ ਹੈ।
ਹਰੀ ਪੱਤੇਦਾਰ ਸਬਜ਼ੀਆਂ : ਪਾਲਕ, ਕੇਲ, ਬ੍ਰੋਕਲੀ ’ਚ ਆਇਰਨ, ਕੈਲਸ਼ੀਅਮ, ਐਂਟੀਆਕਸੀਡੈਂਟ, ਵਿਟਾਮਿਨ A, C, K, ਹੁੰਦਾ ਹੈ ਜੋ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਸਾਡੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦੀ ਹੈ, ਦਿਮਾਗ ਨੂੰ ਤੰਦਰੁਸਤ ਰੱਖਦੀ ਹੈ ਅਤੇ ਭਾਰ ਨੂੰ ਕੰਟ੍ਰੋਲ ਕਰਨ ’ਚ ਮਦਦ ਕਰਦੇ ਹੈ।
ਸੈਲਮਨ (ਮੱਛੀ) : ਮੱਛੀ ’ਚ ਓਮੇਗਾ-3 ਫੈਟੀ ਐਸਿ, ਪ੍ਰੋਟੀਨ, ਵਿਟਾਮਿਨ B ਅਤੇ ਸੈਲੇਨੀਅਮ ਹੁੰਦਾ ਹੈ ਜੋ ਦਿਲ ਅਤੇ ਦਿਮਾਗ ਨੂੰ ਸਿਹਤਮੰਦ ਬਣਾਉਂਦਾ ਹੈ ਅਤੇ ਸੋਜ ਨੂੰ ਘੱਟ ਕਰਦਾ ਹੈ। ਇਹ ਜੋੜਾਂ ਲਈ ਵੀ ਬੜਾ ਫਾਇਦੇਮੰਦ ਰਹਿੰਦਾ ਹੈ।
ਐਵੋਕਾਡੋ : ਐਵੋਕਾਡੋ ’ਚ ਹੈਲਦੀ ਫੈਟ, ਫਾਇਬਰ, ਪੋਟਾਸ਼ੀਅਮ ਅਤੇ ਵਿਟਾਮਿਨ C,E, B6 ਭਰਪੂਰ ਮਾਤਰਾ ’ਚ ਹੁੰਦਾ ਹੈ ਜੋ ਸਾਡੇ ਦਿਲ ਨੂੰ ਤਾਂ ਤੰਦੁਰਸਤ ਰੱਖਦਾ ਹੈ, ਇਸ ਦੇ ਨਾਲ ਹੀ ਪਾਚਨ ’ਚ ਮਦਦ ਕਰਦਾ ਹੈ ਅਤੇ ਕੋਲੈਸਟ੍ਰੋਲ ਨੂੰ ਕੰਟ੍ਰੋਲ ਕਰਦਾ ਹੈ।
ਬਲੂਬੈਰੀ : ਬਲੂਬੈਰੇ ’ਚ ਐਂਟੀਆਕਸੀਡੈਂਟ, ਫਾਇਬਰ, ਵਿਟਾਮਿਨ C, ਕੇ, ਮੈਂਗਨੀਜ਼ ਹੁੰਦਾ ਹੈ ਜੋ ਕਿ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ, ਦਿਮਾਗ ’ਚ ਸੁਧਾਰ ਕਰਦਾ ਹੈ ਅਤੇ ਗੰਭੀਰ ਬਿਮਾਰੀਆਂ ਦਾ ਖਤਰਾ ਘੱਟ ਕਰਦਾ ਹੈ।
ਨਟਸ (Nuts) : ਬਾਦਾਮ, ਅਖਰੋਟ, ਅਲਸੀ ’ਚ ਹੈਲਦੀ ਫੈਟਸ, ਪ੍ਰੋਟੀਨ, ਫਾਇਬਰ, ਮੈਗਨੀਸ਼ੀਅਮ ਅਤੇ ਵਿਟਾਮਿਨ e ਭਰਪੂਰ ਮਾਤਰਾ ’ਚ ਹੁੰਦਾ ਹੈ। ਇਹ ਦਿਲ ਦੀ ਸਿਹਤ ਲਈ ਚੰਗੇ ਹਨ, ਭਾਰ ਨੂੰ ਕੰਟ੍ਰੋਲ ਕਰਨ ’ਚ ਮਦਦ ਕਰਦੇ ਹਨ ਅਤੇ ਦਿਮਾਗ ਲਈ ਲਾਭਕਾਰੀ ਹਨ।
ਸ਼ਕਰਗੰਦ : ਸ਼ਕਰਗੰਦ ’ਚ ਬੀਟਾ-ਕੈਰੋਟੀਨ, ਫਾਇਬਰ, ਵਿਟਾਮਿਨ A, C, B6, ਪੋਟੈਸ਼ੀਅਮ ਹੁੰਦਾ ਹੈ ਜੋ ਅੱਖਾਂ ਦੀ ਸਿਹਤ ਨੂੰ ਸੁਧਾਰਦਾ ਹੈ, ਇਮਿਊਨਿਟੀ ਵਧਾਉਂਦਾ ਹੈ ਅਤੇ ਬਲੱਡ ਸ਼ੂਗਰ ਨੂੰ ਕੰਟ੍ਰੋਲ ਕਰਦਾ ਹੈ।
ਦਹੀ- ਯੋਗਰਟ : ਇਸ ’ਚ ਪ੍ਰੋਬਾਇਓਟਿਕਸ, ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ B12 ਹੁੰਦਾ ਹੈ ਜੋ ਪਾਚਨ ਨੂੰ ਬਿਹਤਰ ਬਣਾਉਂਦਾ ਹੈ ਤੇ ਹੱਡੀਆਂ ਦੀ ਸਿਹਤ ਲਈ ਚੰਗਾ ਹੈ ਅਤੇ ਡਾਇਜੇਸ਼ਨ ’ਚ ਮਦਦ ਕਰਦਾ ਹੈ।
ਕਿੰਨੋਆ : ਕਿੰਨੋਆ ’ਚ ਸਾਰੇ ਜ਼ਰੂਰੀ ਅਮੀਨੋ ਐਸਿਡਸ, ਫਾਇਬਰ, ਮੈਗਨੀਸ਼ੀਅਮ ਅਤੇ ਆਇਰਨ ਸਮ੍ਰਿੱਧ ਹਨ। ਇਸ ਲਈ ਇਹ ਮਾਸਪੇਸ਼ੀਆਂ ਦੀ ਮੁਰੰਮਦ ਲਈ ਸਹਾਇਕ, ਪਾਚਨ ਲਈ ਚੰਗਾ ਅਤੇ ਬਲੱਡ ਸ਼ੂਗਰ ਨੂੰ ਕੰਟ੍ਰੋਲ ਕਰਦਾ ਹੈ।
ਲੱਸਣ : ਲੱਸਣ ’ਚ ਐਲੀਸਿਨ, ਐਂਟੀਆਕਸੀਡੈਂਚ, ਵਿਟਾਮਿਨ C, B6 ਅਤੇ ਮੈਂਗਨੀਜ਼ ਹੁੰਦਾ ਹੈ ਜੋ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਦਿਲ ਦੀ ਸਿਹਤ ’ਚ ਸੁਧਾਰ ਕਰਦਾ ਹੈ ਅਤੇ ਸੋਜ ਨੂੰ ਘੱਟ ਕਰਦਾ ਹੈ।
ਚੀਆ ਬੀਜ : ਇਸ ’ਚ ਫਾਇਬਰ, ਓਮੇਗਾ-3 ਫੈਟੀ ਐਸਿਡ, ਪ੍ਰੋਟੀਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ ’ਚ ਹੁੰਦਾ ਹੈ। ਪਾਚਨ ਨੂੰ ਬਿਹਤਰ ਬਣਾਉਂਦਾ ਹੈ, ਦਿਲ ਦੀ ਸਿਹਤ ਨੂੰ ਸੁਧਾਰਤਾ ਹੈ ਅਤੇ ਭਾਰ ਘਟਾਉਣ ’ਚ ਮਦਦ ਕਰਦਾ ਹੈ।
ਇਹ ਸਿਹਤਮੰਦ ਭੋਜਨ ਤੁਹਾਨੂੰ ਪੋਸ਼ਣ ਪ੍ਰਦਾਨ ਕਰਦੇ ਹਨ ਅਤੇ ਲੰਬੇ ਸਮੇਂ ’ਚ ਬਿਮਾਰੀਆਂ ਤੋਂ ਤੁਹਾਡੀ ਰੱਖਿਆ ਕਰਨ ’ਚ ਮਦਦ ਕਰਦੇ ਹਨ। ਇਨ੍ਹਾਂ ਨੂੰ ਹਫ਼ਤੇ ’ਚ 1 ਤੋਂ 2 ਵਾਰ ਸ਼ਾਮਲ ਕਰੋ। ਸਰੀਰ ’ਚ ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਵਰਗੇ ਤੱਤਾਂ ਦੀ ਕਮੀ ਨਹੀਂ ਹੋਵੇਗੀ।
ਵਰਤ ਦੌਰਾਨ ਕਬਜ਼ ਅਤੇ ਐਸੀਡਿਟੀ ਨਹੀਂ ਕਰਨਗੇ ਪ੍ਰੇਸ਼ਾਨ, ਪਹਿਲਾਂ ਹੀ ਕਰ ਲਓਗੇ ਇਹ ਕੰਮ
NEXT STORY