ਮੁੰਬਈ — ਕਿਡਨੀ ਦੇ ਫੇਲ ਹੋਣ ਤੋਂ ਮਤਲਬ ਕਿਡਨੀ ਦਾ ਪੂਰੀ ਤਰ੍ਹਾਂ ਕੰਮ ਨਾ ਕਰ ਸਕਣ ਤੋਂ ਹੈ। ਜੇਕਰ ਕੋਈ ਵਿਅਕਤੀ ਕਿਡਨੀ ਫੇਲ ਹੋਣ ਦੀ ਸਥਿਤੀ 'ਚ ਹੈ ਤਾਂ ਉਸ ਲਈ ਕੁਝ ਨਹੀਂ ਕੀਤਾ ਜਾ ਸਕਦਾ। ਇਸ ਲਈ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਕਿਡਨੀ ਨਾਲ ਸਬੰਧਤ ਕੋਈ ਵੀ ਸਮੱਸਿਆ ਹੋਣ 'ਤੇ ਉਸ ਦਾ ਸਹੀ ਇਲਾਜ ਕੀਤਾ ਜਾਵੇ। ਆਓ ਜਾਣਦੇ ਹਾਂ ਇਸ ਦੇ ਲੱਛਣਾ ਦੇ ਬਾਰੇ।
ਏਡੇਮਾ — ਇਸ ਦੀ ਪਹਿਲੀ ਅਵਸਥਾ 'ਚ ਸਿਰਫ ਪੈਰਾਂ 'ਤੇ ਸੋਜ ਆਉਂਦੀ ਹੈ। ਇਸ ਤਰ੍ਹਾਂ ਇਸ ਲਈ ਹੁੰਦਾ ਹੈ ਕਿ ਕਿਡਨੀ ਸਰੀਰ 'ਚੋਂ ਪਾਣੀ ਬਾਹਰ ਨਹੀਂ ਕੱਢ ਸਕਦੀ ਅਤੇ ਇਸ ਨਾਲ ਸਰੀਰ 'ਚ ਪਾਣੀ ਭਰ ਜਾਣ ਦੀ ਸਮੱਸਿਆ ਹੋ ਜਾਂਦੀ ਹੈ।
ਅਨੀਮੀਆ - ਕਿਡਨੀ ਦਾ ਕੰਮ ਸਰੀਰ 'ਚ ਲਾਲ ਰਕਤਾਣੂਆਂ ਦਾ ਨਿਰਮਾਣ ਕਰਨਾ ਵੀ ਹੁੰਦਾ ਹੈ ਅਤੇ ਜੇਕਰ ਕਿਡਨੀ ਫੇਲ ਹੋ ਜਾਏ ਤਾਂ ਸਰੀਰ 'ਚ ਲਾਲ ਰਕਤਾਣੂਆਂ ਦੀ ਕਮੀ ਹੋਣ ਲੱਗ ਜਾਂਦੀ ਹੈ। ਜਿਸ ਦੇ ਕਾਰਨ ਅਨੀਮੀਆ ਹੋ ਜਾਂਦਾ ਹੈ।
ਹੇਮੇਟਿਉਰੀਆ — ਜਦੋਂ ਕਿਡਨੀ ਫੇਲ ਹੁੰਦੀ ਹੈ ਤਾਂ ਪੇਸ਼ਾਬ ਦੇ ਨਾਲ ਲਾਲ ਰੰਗ ਦੇ ਧੱਕੇ ਦਿਖਾਈ ਦਿੰਦੇ ਹਨ। ਇਹ ਸਮੱਸਿਆ ਹੋਣ 'ਤੇ ਅਲਗ-ਅਲਗ ਲੋਕਾਂ ਨੂੰ ਅਲਗ-ਅਲਗ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਮੂਡ 'ਚ ਬਦਲਾਅ ਜਾਂ ਭਰਮ ਆਦਿ ਦੀ ਸਮੱਸਿਆ।
ਪਿੱਠ ਦਾ ਦਰਦ — ਇਹ ਦਰਦ ਬਹੁਤ ਤੇਜ਼ ਹੁੰਦਾ ਹੈ ਅਤੇ ਸਰੀਰ ਦੇ ਇਕ ਹੋਰ ਦੇ ਪਿੱਛਲੇ ਹਿੱਸੇ 'ਚ ਹੁੰਦਾ ਹੈ। ਇਹ ਦਰਦ ਪੇਟ ਦੇ ਥੱਲੇ ਹੁੰਦਾ ਹੋਇਆ ਕਮਰ ਅਤੇ ਅੰਡਕੋਸ਼ ਤੱਕ ਵੀ ਪਹੁੰਚ ਸਕਦਾ ਹੈ।
ਪੇਸ਼ਾਬ ਦੀ ਮਾਤਰਾ 'ਚ ਕਮੀ — ਘੱਟ ਪੇਸ਼ਾਬ ਆਉਣ ਦਾ ਮਤਲਬ ਕਿਡਨੀ ਫੇਲ ਹੋਣਾ ਨਹੀਂ ਹੁੰਦਾ ਇਹ ਕਿਸੇ ਹੋਰ ਕਾਰਨ ਵੀ ਹੋ ਸਕਦਾ ਹੈ । ਇਸ ਲਈ ਡਾਕਟਰ ਨਾਲ ਇਸ ਬਾਰੇ ਜ਼ਰੂਰ ਸੰਪਰਕ ਕਰੋ।
ਸਾਹ ਲੈਣ 'ਚ ਤਕਲੀਫ ਹੋਣਾ — ਉੱਚ ਖੂਨ ਦੇ ਦੌਰੇ ਦੇ ਕਾਰਨ ਸਾਹ ਲੈਣ 'ਚ ਮੁਸ਼ਕਿਲ ਆ ਸਕਦੀ ਹੈ। ਜੋ ਕਿ ਕਿਡਨੀ ਦੇ ਫੇਲ ਹੋਣ ਦਾ ਕਾਰਨ ਹੋ ਸਕਦੀ ਹੈ।
ਕੰਪਨ — ਜਦੋਂ ਕਿਡਨੀ ਫੇਲ ਹੋਣਾ ਸ਼ੁਰੂ ਕਰਦੀ ਹੈ ਤਾਂ ਸਰੀਰ ਦੇ ਕੁਝ ਹਿੱਸਿਆਂ 'ਚ ਕੰਪਨ ਅਤੇ ਹਲਚਲ ਹੋਣ ਲੱਗਦੀ ਹੈ।
ਪੇਸ਼ਾਬ 'ਚ ਬਦਬੂ — ਪੇਸ਼ਾਬ 'ਚ ਮਿੱਠੀ ਅਤੇ ਤਿੱਖੀ ਬਦਬੂ ਆਉਂਦੀ ਹੈ। ਪੇਸ਼ਾਬ 'ਚ ਖੂਨ ਆਉਣਾ ਵੀ ਕਿਡਨੀ ਫੇਲ ਹੋਣ ਦੀ ਨਿਸ਼ਾਨੀ ਹੈ।
ਹਾਈ ਬਲੱਡ ਪ੍ਰੈੱਸ਼ਰ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣ ਲਈ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ
NEXT STORY