ਹੈਲਥ ਡੈਸਕ - ਅਜੋਕੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਪ੍ਰਦੂਸ਼ਣ ਦੇ ਦੌਰ 'ਚ ਸਿਹਤਮੰਦ ਰਹਿਣਾ ਇਕ ਵੱਡੀ ਚੁਣੌਤੀ ਬਣ ਗਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ 'ਚ ਹੀ ਇਕ ਅਜਿਹੀ 'ਸੰਜੀਵਨੀ' ਮੌਜੂਦ ਹੈ ਜੋ ਤੁਹਾਨੂੰ ਸੈਂਕੜੇ ਬੀਮਾਰੀਆਂ ਤੋਂ ਬਚਾ ਸਕਦੀ ਹੈ? ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਹਲਦੀ ਅਤੇ ਸ਼ਹਿਦ ਦੇ ਸ਼ਕਤੀਸ਼ਾਲੀ ਮਿਸ਼ਰਣ ਦੀ।
ਸੋਨੇ ਵਰਗੀ ਹਲਦੀ ਤੇ ਮਿੱਠਾ ਸ਼ਹਿਦ : ਕਿਉਂ ਹੈ ਇਹ ਖ਼ਾਸ?
ਵਿਗਿਆਨਕ ਖੋਜਾਂ ਅਤੇ ਆਯੁਰਵੇਦ ਮੁਤਾਬਕ ਜਦੋਂ ਹਲਦੀ ਦੇ ਐਂਟੀ-ਸੈਪਟਿਕ ਗੁਣ ਸ਼ਹਿਦ ਦੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਮਿਲਦੇ ਹਨ, ਤਾਂ ਇਹ ਸਰੀਰ ਲਈ ਇਕ ਮਜ਼ਬੂਤ ਸੁਰੱਖਿਆ ਕਵਚ ਤਿਆਰ ਕਰਦੇ ਹਨ।
ਇਸ ਦੇ 5 ਹੈਰਾਨੀਜਨਕ ਫਾਇਦੇ :-
ਇਮਿਊਨਿਟੀ ਬੂਸਟਰ
- ਇਹ ਮਿਸ਼ਰਣ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਕਈ ਗੁਣਾ ਵਧਾ ਦਿੰਦਾ ਹੈ। ਸਰਦੀ, ਜ਼ੁਕਾਮ ਅਤੇ ਵਾਇਰਲ ਬੀਮਾਰੀਆਂ ਤੁਹਾਡੇ ਨੇੜੇ ਵੀ ਨਹੀਂ ਫਟਕਣਗੀਆਂ।
ਜੋੜਾਂ ਦੇ ਦਰਦ ਤੋਂ ਰਾਹਤ
- ਹਲਦੀ 'ਚ ਮੌਜੂਦ 'ਕਰਕਿਊਮਿਨ' ਸਰੀਰ ਦੀ ਸੋਜ ਅਤੇ ਗੋਡਿਆਂ ਦੇ ਦਰਦ ਨੂੰ ਘੱਟ ਕਰਨ 'ਚ ਜਾਦੂਈ ਅਸਰ ਦਿਖਾਉਂਦਾ ਹੈ।
ਚਮਕਦਾਰ ਚਮੜੀ
- ਰੋਜ਼ਾਨਾ ਇਸ ਦਾ ਸੇਵਨ ਖ਼ੂਨ ਨੂੰ ਸਾਫ਼ ਕਰਦਾ ਹੈ, ਜਿਸ ਨਾਲ ਚਿਹਰੇ 'ਤੇ ਕੁਦਰਤੀ ਨਿਖਾਰ ਆਉਂਦਾ ਹੈ ਅਤੇ ਕਿੱਲ-ਮੁਹਾਸੇ ਖ਼ਤਮ ਹੁੰਦੇ ਹਨ।
ਪਾਚਨ ਤੰਤਰ 'ਚ ਸੁਧਾਰ
- ਜੇਕਰ ਤੁਸੀਂ ਪੇਟ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਸ਼ਹਿਦ ਤੇ ਹਲਦੀ ਦਾ ਸੇਵਨ ਗੈਸ ਅਤੇ ਬਦਹਜ਼ਮੀ ਲਈ ਰਾਮਬਾਣ ਇਲਾਜ ਹੈ।
ਦਿਲ ਦੀ ਸਿਹਤ
- ਇਹ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਅਤੇ ਦਿਲ ਦੀਆਂ ਨਾੜੀਆਂ ਨੂੰ ਸਾਫ਼ ਰੱਖਣ 'ਚ ਮਦਦਗਾਰ ਸਾਬਤ ਹੁੰਦਾ ਹੈ।
ਮਾਹਿਰਾਂ ਦੀ ਰਾਏ
- ਰੋਜ਼ਾਨਾ ਸਵੇਰੇ ਖ਼ਾਲੀ ਪੇਟ ਅੱਧਾ ਚਮਚ ਹਲਦੀ ਅਤੇ ਇਕ ਚਮਚ ਸ਼ੁੱਧ ਸ਼ਹਿਦ ਦਾ ਮਿਸ਼ਰਣ ਲੈਣ ਨਾਲ ਤੁਸੀਂ ਲੰਬੀ ਅਤੇ ਤੰਦਰੁਸਤ ਉਮਰ ਮਾਣ ਸਕਦੇ ਹੋ।
Weight loss ਵਾਲੀਆਂ ਦਵਾਈਆਂ 'ਤੇ ਸਰਕਾਰ ਦੀ ਸਖ਼ਤ ਨਜ਼ਰ; ਮਾੜੇ ਪ੍ਰਭਾਵਾਂ ਕਾਰਨ ਚਿਤਾਵਨੀ ਜਾਰੀ
NEXT STORY