ਨਵੀਂ ਦਿੱਲੀ- ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਸੀ.ਓ.) ਨੇ ਮਈ, 2026 ਦੇ ਲਈ ਜਾਰੀ ਮਾਸਿਕ ਗੁਣਵੱਤਾ ਨਿਗਰਾਨੀ ਰਿਪੋਰਟ ’ਚ ਦੱਸਿਆ ਹੈ ਕਿ ਦੇਸ਼ ਭਰ ’ਚ 159 ਦਵਾਈਆਂ ਦੇ ਸੈਂਪਲ ਗੁਣਵੱਤਾ ਮਾਪਦੰਡਾਂ ’ਤੇ ਖਰੇ ਨਹੀਂ ਉੱਤਰੇ।
ਸੀ.ਡੀ.ਐੱਸ.ਸੀ.ਓ. ਦੇ ਅਨੁਸਾਰ, ਕੇਂਦਰੀ ਡਰੱਗ ਪ੍ਰਯੋਗਸ਼ਾਲਾਵਾਂ ਨੇ 46 ਦਵਾਈਆਂ ਦੇ ਨਮੂਨਿਆਂ ਨੂੰ ‘ਨੌਟ ਆਫ ਸਟੈਂਡਰਡ ਕੁਆਲਿਟੀ’ (ਐੱਨ.ਐੱਸ.ਕਿਊ.) ਐਲਾਨ ਕੀਤਾ ਜਦਕਿ ਵੱਖ-ਵੱਖ ਸੂਬਿਆਂ ਦੀਆਂ ਡਰੱਗ ਟੈਸਟਿੰਗ ਪ੍ਰਯੋਗਸ਼ਾਲਾਵਾਂ ਨੇ 113 ਨਮੂਨਿਆਂ ਨੂੰ ਗੁਣਵੱਤਾ ਮਾਪਦੰਡਾਂ ’ਤੇ ਅਸਫਲ ਪਾਇਆ।
ਇਹ ਵੀ ਪੜ੍ਹੋ- ਸਟਾਰਮਰ ਦੇ ਅਸਤੀਫ਼ੇ ਮਗਰੋਂ ਕੌਣ ਸੰਭਾਲੇਗਾ ਬ੍ਰਿਟੇਨ ਦੀ ਕਮਾਨ ? ਸਭ ਤੋਂ ਉਪਰ ਹੈ ਇਹ ਨਾਂ
ਰਿਪੋਰਟ ਦੇ ਅਨੁਸਾਰ, ਕਿਸੇ ਦਵਾਈ ਦੇ ਐੱਨ.ਐੱਸ.ਕਿਊ. ਐਲਾਨ ਹੋਣ ਦਾ ਮਤਲਬ ਇਹ ਹੈ ਕਿ ਟੈਸਟਿੰਗ ਦੌਰਾਨ ਉਹ ਨਿਰਧਾਰਿਤ ਗੁਣਵੱਤਾ ਮਾਪਦੰਡਾਂ ਦੇ ਇਕ ਜਾਂ ਵੱਧ ਮਾਪਦੰਡਾਂ ’ਤੇ ਖਰੀ ਨਹੀਂ ਉੱਤਰੀ। ਹਾਲਾਂਕਿ ਇਹ ਸਿੱਟਾ ਸਿਰਫ ਜਾਂਚ ਕੀਤੇ ਗਏ ਵਿਸ਼ੇਸ਼ ਬੈਚ ’ਤੇ ਲਾਗੂ ਹੁੰਦਾ ਹੈ ਅਤੇ ਇਸ ਨਾਲ ਬਾਜ਼ਾਰ ’ਚ ਉਪਲੱਬਧ ਉਸੇ ਦਵਾਈ ਦੇ ਹੋਰ ਬੈਚਾਂ ਦੀ ਗੁਣਵੱਤਾ ’ਤੇ ਕੋਈ ਸਵਾਲ ਨਹੀਂ ਉੱਠਦਾ।
ਮਈ, 2026 ਦੀ ਰਿਪੋਰਟ ’ਚ ਅਸਾਮ ਤੋਂ ਇਕ ਸਪਿਊਰੀਅਸ (ਨਕਲੀ) ਦਵਾਈ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਜਾਂਚ ’ਚ ਪਾਇਆ ਗਿਆ ਕਿ ਇਹ ਦਵਾਈ ਕਿਸੇ ਅਣਅਧਿਕਾਰਤ ਨਿਰਮਾਤਾ ਵੱਲੋਂ ਬਣਾਈ ਗਈ ਸੀ, ਜਿਸ ਨੇ ਦੂਜੀ ਕੰਪਨੀ ਦੇ ਬ੍ਰਾਂਡ ਨਾਮ ਦੀ ਦੁਰਵਰਤੋਂ ਕੀਤੀ।
ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ ! ਅੱਧੀ ਰਾਤੀਂ ਕਬਰਸਤਾਨ 'ਚ ਵੜੇ ਨੌਜਵਾਨਾਂ ਨੇ ਪੁੱਟ ਲਈ ਕਬਰ, ਲਾਸ਼ ਕੱਢ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਸਮ : 2.9 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ, ਇਕ ਗ੍ਰਿਫਤਾਰ
NEXT STORY