ਜਲੰਧਰ (ਬਿਊਰੋ)– ਅੱਜ ਦੀ ਬਦਲਦੀ ਜੀਵਨ ਸ਼ੈਲੀ ਸਿਹਤ ਨੂੰ ਲਗਾਤਾਰ ਵਿਗਾੜ ਰਹੀ ਹੈ। ਇਸ ਕਾਰਨ ਕਈ ਬੀਮਾਰੀਆਂ ਜਨਮ ਲੈ ਰਹੀਆਂ ਹਨ। ਕੋਲੈਸਟ੍ਰੋਲ ਖ਼ਰਾਬ ਜੀਵਨ ਸ਼ੈਲੀ ਕਾਰਨ ਹੋਣ ਵਾਲੀਆਂ ਬੀਮਾਰੀਆਂ ’ਚੋਂ ਇਕ ਹੈ। ਕੋਲੈਸਟ੍ਰੋਲ ਨੂੰ ਨਜ਼ਰਅੰਦਾਜ਼ ਕਰਨਾ ਘਾਤਕ ਹੋ ਸਕਦਾ ਹੈ। ਜੇਕਰ ਸਰੀਰ ’ਚ ਕੋਲੈਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਕਈ ਅੰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੇ ਹਨ। ਜਦੋਂ ਕੋਲੈਸਟ੍ਰੋਲ ਦੀ ਮਾਤਰਾ 200 mg/dL ਤੋਂ ਘੱਟ ਹੁੰਦੀ ਹੈ ਤਾਂ ਇਸ ਨੂੰ ਆਮ ਮੰਨਿਆ ਜਾਂਦਾ ਹੈ। ਇਸ ਤੋਂ ਜ਼ਿਆਦਾ ਹੋਣ ’ਤੇ ਕੋਲੈਸਟ੍ਰੋਲ ਦੀ ਸਮੱਸਿਆ ਹੋ ਜਾਂਦੀ ਹੈ। ਕੋਲੈਸਟ੍ਰੋਲ ਸਾਡੇ ਖ਼ੂਨ ’ਚ ਪਾਇਆ ਜਾਣ ਵਾਲਾ ਇਕ ਮੋਮ ਵਰਗਾ ਪਦਾਰਥ ਹੈ, ਜੋ ਸਾਡੇ ਸਰੀਰ ’ਚ ਸੈੱਲ ਤੇ ਹਾਰਮੋਨ ਪੈਦਾ ਕਰਦਾ ਹੈ। ਤੇਲਯੁਕਤ ਤੇ ਮਸਾਲੇਦਾਰ ਭੋਜਨਾਂ ਦੇ ਜ਼ਿਆਦਾ ਸੇਵਨ ਨਾਲ ਸਰੀਰ ’ਚ ਚਰਬੀ ਜਮ੍ਹਾ ਹੋ ਜਾਂਦੀ ਹੈ ਤੇ ਖ਼ੂਨ ਦੀਆਂ ਨਾੜੀਆਂ ’ਚ ਰੁਕਾਵਟ ਵੱਧ ਜਾਂਦੀ ਹੈ। ਅਜਿਹੇ ’ਚ ਹਾਈ ਬੀ. ਪੀ., ਹਾਰਟ ਅਟੈਕ ਤੇ ਸਾਰੇ ਕੋਰੋਨਰੀ ਰੋਗਾਂ ਦਾ ਖ਼ਤਰਾ ਵੱਧ ਸਕਦਾ ਹੈ। ਅਜਿਹੀ ਸਥਿਤੀ ’ਚ ਵਿਟਾਮਿਨ, ਮਿਨਰਲਜ਼, ਐਂਟੀਆਕਸੀਡੈਂਟ ਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਫਲ ਨਾੜੀਆਂ ’ਚ ਜਮ੍ਹਾ ਚਰਬੀ ਨੂੰ ਪਿਘਲਾਉਣ ’ਚ ਮਦਦ ਕਰ ਸਕਦੇ ਹਨ।
ਇਹ 6 ਫਲ ਹਾਈ ਕੋਲੈਸਟ੍ਰੋਲ ਨੂੰ ਕਰਨਗੇ ਕੰਟਰੋਲ
1. ਅਨਾਰ
ਕਈ ਫਲਾਂ ਦੇ ਜੂਸ ਦੀ ਤਰ੍ਹਾਂ, ਅਨਾਰ ਦਾ ਜੂਸ ਵੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਅਨਾਰ ਦੇ ਜੂਸ ’ਚ ਪੌਲੀਫੇਨੌਲ ਨਾਮਕ ਐਂਟੀਆਕਸੀਡੈਂਟ ਹੋਰ ਰਸਾਂ ਨਾਲੋਂ ਬਹੁਤ ਜ਼ਿਆਦਾ ਹੁੰਦਾ ਹੈ। ਐਂਟੀਆਕਸੀਡੈਂਟ ਤੁਹਾਡੇ ਦਿਲ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਤੇ ਨਾਲ ਹੀ ਘੱਟ ਘਣਤਾ ਵਾਲੇ ਲਿਪੋਪ੍ਰੋਟੀਨ ਭਾਵ ਐੱਲ. ਡੀ. ਐੱਲ. ਕੋਲੈਸਟ੍ਰੋਲ ਨੂੰ ਘਟਾਉਂਦੇ ਹਨ। ਅਨਾਰ ’ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਰਬੀ ਨੂੰ ਪਿਘਲਾਉਣ ’ਚ ਮਦਦ ਕਰਦੇ ਹਨ। ਤੁਸੀਂ ਇਸ ਨੂੰ ਫਰੂਟ ਸਲਾਦ ਜਾਂ ਜੂਸ ਦੇ ਰੂਪ ’ਚ ਲੈ ਸਕਦੇ ਹੋ।
2. ਕੇਲਾ
ਕੇਲੇ ’ਚ ਰੋਧਕ ਸਟਾਰਚ ਹੁੰਦਾ ਹੈ, ਜੋ ਪਾਚਨ ’ਚ ਦੇਰੀ ਕਰਦਾ ਹੈ ਪਰ ਇਹ ਕੋਲੈਸਟ੍ਰੋਲ ਤੇ ਟ੍ਰਾਈਗਲਿਸਰਾਈਡ ਦੇ ਪੱਧਰ ਨੂੰ ਵੀ ਘਟਾਉਂਦਾ ਹੈ ਕਿਉਂਕਿ ਇਹ ਕੈਲਸ਼ੀਅਮ ਤੇ ਮੈਗਨੀਸ਼ੀਅਮ ’ਚ ਭਰਪੂਰ ਹੁੰਦਾ ਹੈ, ਜੋ ਵਧੇ ਹੋਏ ਕੋਲੈਸਟ੍ਰੋਲ ਨੂੰ ਸੋਖ ਲੈਂਦਾ ਹੈ। ਇਹੀ ਕਾਰਨ ਹੈ ਕਿ ਇਹ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦਗਾਰ ਹੁੰਦਾ ਹੈ। ਕੇਲਾ ਖ਼ਾਸ ਤੌਰ ’ਤੇ ਘੁਲਣਸ਼ੀਲ ਫਾਈਬਰ ਦਾ ਇਕ ਚੰਗਾ ਸਰੋਤ ਵਜੋਂ ਜਾਣਿਆ ਜਾਂਦਾ ਹੈ, ਜੋ ਇਕ ਸਿਹਤਮੰਦ ਸਰੀਰ ਤੇ ਚੰਗੀ ਇਮਿਊਨ ਸਿਸਟਮ ਪ੍ਰਦਾਨ ਕਰਦਾ ਹੈ।
3. ਤਰਬੂਜ਼
ਤਰਬੂਜ਼ ’ਚ ਕਈ ਤਰ੍ਹਾਂ ਦੇ ਵਿਟਾਮਿਨ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤਰਬੂਜ਼ ’ਚ ਵਿਟਾਮਿਨ ਸੀ ਤੇ ਪੋਟਾਸ਼ੀਅਮ ਦੀ ਮੌਜੂਦਗੀ ਦੇ ਕਾਰਨ ਚਰਬੀ ਨੂੰ ਪਿਘਲਾਉਣਾ ਆਸਾਨ ਹੁੰਦਾ ਹੈ। ਤੁਸੀਂ ਇਸ ਨੂੰ ਖ਼ਾਸ ਤੌਰ ’ਤੇ ਗਰਮੀਆਂ ’ਚ ਖਾਂਦੇ ਹੋ। ਤਰਬੂਜ਼ ’ਚ ਪਾਇਆ ਜਾਣ ਵਾਲਾ ਲਾਈਕੋਪੀਨ ਇਕ ਐਂਟੀਆਕਸੀਡੈਂਟ ਹੈ, ਜੋ ਸਰੀਰ ਦੀ ਚਰਬੀ ਨੂੰ ਪਿਘਲਾਉਣ ’ਚ ਮਦਦ ਕਰਦਾ ਹੈ।
4. ਸੇਬ
ਸੇਬ ਕੋਲੈਸਟ੍ਰੋਲ ਨੂੰ ਘੱਟ ਕਰਨ ’ਚ ਸਭ ਤੋਂ ਪ੍ਰਭਾਵਸ਼ਾਲੀ ਹੈ। ਸੇਬ ’ਚ ਪੈਕਟਿਨ ਨਾਮਕ ਇਕ ਫਾਈਬਰ ਹੁੰਦਾ ਹੈ, ਜੋ ਚਰਬੀ ਨੂੰ ਪਿਘਲਾਉਣ ’ਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਸੇਬ ’ਚ ਪੌਲੀਫੇਨੋਲ ਹੁੰਦੇ ਹਨ, ਜੋ ਸਾਡੇ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾ ਸਕਦੇ ਹਨ।
5. ਅੰਗੂਰ
ਅੰਗੂਰ ਦਾ ਸੇਵਨ ਕਰਨ ਨਾਲ ਕੋਲੈਸਟ੍ਰੋਲ ਕੰਟਰੋਲ ’ਚ ਰਹਿੰਦਾ ਹੈ। ਇਹ ਸਰੀਰ ਅੰਦਰਲੀ ਚਰਬੀ ਨੂੰ ਪਿਘਲਾਉਣ ’ਚ ਮਦਦ ਕਰਦਾ ਹੈ। ਅੰਗੂਰ ਖ਼ੂਨ ਦੇ ਪ੍ਰਵਾਹ ’ਚ ਦਾਖ਼ਲ ਹੁੰਦੇ ਹਨ ਤੇ ਸਾਰੇ ਮਾੜੇ ਕੋਲੈਸਟ੍ਰੋਲ ਨੂੰ ਜਿਗਰ ’ਚ ਲਿਜਾਂਦੇ ਹਨ, ਜਿਥੋਂ ਇਸ ਦੀ ਅੱਗੇ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ।
6. ਨਾਰੀਅਲ ਪਾਣੀ
ਨਾਰੀਅਲ ਪਾਣੀ ਗਰਮੀਆਂ ’ਚ ਕਈ ਬੀਮਾਰੀਆਂ ਲਈ ਰਾਮਬਾਣ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਇਕ ਸ਼ਾਨਦਾਰ ਹਾਈਡ੍ਰੇਟਰ ਹੈ, ਜੋ ਤੁਹਾਡੇ ਸਰੀਰ ਨੂੰ ਊਰਜਾ ਦਿੰਦਾ ਹੈ ਤੇ ਨਸਾਂ ਦੀ ਬਣਤਰ ਨੂੰ ਉਤਸ਼ਾਹਿਤ ਕਰਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੋਟਾਪਾ 91% ਤਕ ਵਧਾ ਦਿੰਦਾ ਹੈ ਮੌਤ ਦਾ ਖ਼ਤਰਾ! ਇਸ ਤਰੀਕੇ ਨਾਲ Obesity 'ਤੇ ਕਾਬੂ ਪਾਓ
NEXT STORY