ਜੇਕਰ ਤੁਸੀਂ ਵੀ ਪੇਟ ਦੀ ਚਰਬੀ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਪਰੇਸ਼ਾਨ ਦੀ ਕੋਈ ਜ਼ਰੂਰਤ ਨਹੀਂ ਹੈ। ਅੱਜ ਅਸੀਂ ਤੁਹਾਨੂੰ ਕੁਝ ਆਸਾਨ ਆਸਣ ਦੱਸਾਂਗੇ, ਜਿਸ ਨੂੰ ਅਪਣਾ ਕੇ ਤੁਸੀਂ ਕੁਝ ਦਿਨਾਂ ਤੱਕ ਆਪਣੇ ਪੇਟ ਨੂੰ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਇਹ ਆਸਣ।
1. ਭੁਜੰਗਾਸਣ— ਪੇਟ ਦੀ ਚਰਬੀ ਘੱਟ ਕਰਨ ਲਈ ਭੁਜੰਗਾਸਣ ਜ਼ਰੂਰ ਕਰੋ। ਇਸ ਆਸਣ ਤੇ ਲਈ ਜ਼ਮੀਨ 'ਤੇ ਉਲਟੇ ਲੇਟ ਜਾਓ। ਹੁਣ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਪੱਟਾਂ ਸਟਾਕਰ ਜ਼ਮੀਨ 'ਤੇ ਰੱਖੋ ਅਤੇ ਸਰੀਰ ਦੇ ਉਪਰੀ ਹਿੱਸੇ ਦੀ ਤਰਫ ਉਠਾਓ। ਇਸ ਨਾਲ ਬੈਕ ਪੇਨ 'ਚ ਆਰਾਮ ਮਿਲਦਾ ਹੈ।
2. ਬਾਲਾਸਣ— ਇਸ ਆਸਣ 'ਚ ਬੱਚਿਆਂ ਦੀ ਤਰ੍ਹਾਂ ਪੋਜ਼ ਬਣਾ ਲਓ। ਹੁਣ ਆਪਣੇ ਦੋਵੇਂ ਹੱਥਾਂ ਨੂੰ ਉਪਰ ਉਠਾਓ ਅਤੇ ਹੌਲੀ-ਹੌਲੀ ਅੱਗੇ ਦੀ ਤਰਫ ਝੁੱਕਦੇ ਹੋਏ ਹਥੇਲੀਆਂ ਨੂੰ ਜ਼ਮੀਨ ਨਾਲ ਲਗਾ ਦਿਓ। ਇਸ ਆਸਣ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੇ ਅਤੇ ਨਾਲ ਹੀ ਲੋਅਰ ਬੈਕ ਪੇਨ ਵੀ ਦੂਰ ਹੋ ਜਾਂਦਾ ਹੈ।
3. ਜਥਾਰਾ ਪਰਿਵਾਥਰਾਸਣ— ਇਸ ਆਸਣ 'ਚ ਜ਼ਮੀਨ ਤੇ ਸਿੱਧਾ ਲੇਟੋ। ਹੁਣ ਆਪਣੇ ਸੱਜੇ ਪੈਰ ਨੂੰ ਮੋੜੋ ਅਤੇ ਖੱਬੇ ਪੈਰ ਦੇ ਗੋਢੇ ਨਾਲ ਲਗਾ ਦਿਓ। ਖੱਬਾ ਹੱਥ ਮੋੜੇ ਹੋਏ ਪੈਰਾਂ 'ਤੇ ਰੱਖੋ ਅਤੇ ਸਿਰ ਨੂੰ ਅਪੋਜਿਟ ਦਿਸ਼ਾ 'ਚ ਕਰੋ। ਸੱਜਾ ਹੱਥਾ ਖੁੱਲ੍ਹਾ ਕਰਕੇ ਉਸ ਤਰਫ ਫੈਲਾ ਦਿਓ। ਇਸ ਕ੍ਰਮ ਨੂੰ ਦੂਜੇ ਪੈਰ ਨਾਲ ਕਰੋ। ਇਸ ਆਸਣ ਨਾਲ ਪੇਟ ਦੀ ਚਰਬੀ ਘੱਟ ਹੋ ਜਾਂਦੀ ਹੈ ਅਤੇ ਕਮਰ ਦਰਦ ਤੋਂ ਵੀ ਆਰਾਮ ਮਿਲਦਾ ਹੈ। ਨੀਂਦ ਵੀ ਵਧੀਆ ਆਉਂਦੀ ਹੈ।
4. ਧਨੁਰਾਸਣ— ਇਸ ਦੇ ਲਈ ਸਭ ਤੋਂ ਪਹਿਲਾਂ ਜ਼ਮੀਨ ਤੇ ਉਲਟੇ ਲੇਟ ਜਾਓ। ਹੁਣ ਹੱਥ ਅਤੇ ਪੈਰਾਂ ਨੂੰ ਉਪਰ ਉਠਾਉਂਦੇ ਹੋਏ ਹੱਥਾਂ ਅਤੇ ਪੈਰਾਂ ਨੂੰ ਫੜੋ। ਕੋਸ਼ਿਸ਼ ਕਰੋ ਕਿ ਤੁਸੀਂ ਪੇਟ ਦੇ ਬਲ ਹੋ ਜਾਓ। ਇਸ ਨਾਲ ਪੇਟ ਦੀ ਚਰਬੀ ਘੱਟ ਕਰਨ 'ਚ ਲਾਭ ਮਿਲਦਾ ਹੈ।
5. ਪਵਨਮੁਕਤਾਸਣ— ਸੱਜੇ ਪੈਰ ਨੂੰ ਮੋੜ ਕੇ ਛਾਤੀ ਨਾਲ ਲਗਾਓ। ਇਸ ਤੋਂ ਬਾਅਦ ਦੋਨਾਂ ਹੱਥਾਂ ਦੀ ਉਂਗਲੀਆਂ ਨੂੰ ਗੋਢਿਆਂ ਦੇ ਨੀਚੇ ਆਪਸ ਨਾਲ ਮਿਲਾ ਕੇ ਫੜੋ। ਸਾਹ ਛੱਡਦੇ ਹੋਏ ਸਿਰ ਨੂੰ ਉਪਰ ਉਠਾਓ ਅਤੇ ਨੱਕ ਨਾਲ ਗੋਢਿਆਂ ਨੂੰ ਛੂਹੋ। ਇਸ ਤੋਂ ਬਾਅਦ ਖੱਬੇ ਪੈਰ ਨਾਲ ਇਸ ਤਰ੍ਹਾਂ ਹੀ ਆਸਣ ਦਾ ਅਭਿਆਸ ਕਰੋ। ਬਾਅਦ 'ਚ ਦੋਨਾਂ ਪੈਰਾਂ ਨਾਲ ਇਕ ਸਾਥ ਇਹ ਆਸਣ ਕਰੋ। ਇਸ ਨਾਲ ਪੇਟ ਦੀ ਚਰਬੀ ਦੂਰ ਹੋਣ ਦੇ ਨਾਲ-ਨਾਲ ਹਵਾ ਵਿਕਾਰ, ਪਾਚਨ ਸ਼ਕਤੀ, ਗਠੀਆ,ਕਮਰ ਦਰਦ ਵੀ ਦੂਰ ਹੋ ਜਾਂਦਾ ਹੈ।
ਜ਼ਿਆਦਾ ਹਲਦੀ ਦੀ ਵਰਤੋਂ ਵੀ ਸਿਹਤ ਲਈ ਨੁਕਸਾਨਦਾਇਕ, ਜਾਣੋ ਕਿਸ ਤਰ੍ਹਾਂ?
NEXT STORY