ਸਾਨੂੰ ਬੀਮਾਰੀਆਂ ਤੋਂ ਦੂਰ ਰੱਖਣ ਵਾਲੀ ਹਲਦੀ ਦੇ ਕਈ ਫਾਇਦੇ ਹਨ ਪਰ ਉੱਥੇ ਹੀ ਇਸ ਦੇ ਕਈ ਨੁਕਸਾਨ ਵੀ ਹਨ। ਜੀ ਹਾਂ, ਹਲਦੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਫਾਇਦੇ ਹੋਣ ਦੀ ਜਗ੍ਹਾ ਨੁਕਸਾਨ ਹੋ ਸਕਦੇ ਹਨ। ਇਸ ਲਈ ਇਸ ਦੀ ਜ਼ਿਆਦਾ ਵਰਤੋਂ ਕਰਨ ਤੋਂ ਬਚੋ। ਅੱਜ ਅਸੀਂ ਤੁਹਾਨੂੰ ਇਸ ਦੀ ਵਰਤੋਂ ਕਰਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਾਂਗੇ।
1. ਐਸੀਡੀਟੀ ਦੀ ਸਮੱਸਿਆ— ਇਕ ਖੋਜ ਦੇ ਅਨੁਸਾਰ ਜ਼ਿਆਦਾ ਮਾਤਰਾ 'ਚ ਹਲਦੀ ਦੀ ਵਰਤੋਂ ਕਰਨ ਨਾਲ ਐਸੀਡੀਟੀ ਦੀ ਸਮੱਸਿਆ ਹੋ ਸਕਦੀ ਹੈ।
2. ਦਵਾਈ ਨਾਲ ਨਾ ਖਾਓ— ਜੇਕਰ ਤੁਸੀਂ ਕਿਸੀ ਬੀਮਾਰੀ ਦੇ ਲਈ ਦਵਾਈਆਂ ਦੀ ਵਰਤੋਂ ਕਰ ਰਹੇ ਹੋ ਤਾਂ ਉਸ ਸਮੇਂ ਹਲਦੀ ਦੀ ਵਰਤੋਂ ਬਿਲਕੁੱਲ ਵੀ ਨਾ ਕਰੋ।
3. ਦਿਲ ਲਈ ਖਤਰਨਾਕ— ਦਿਨ 'ਚ ਦੋ ਵਾਰ 1500 ਗ੍ਰਾਮ ਹਲਦੀ ਦੀ ਵਰਤੋਂ ਕਰਨ ਨਾਲ ਦਿਲ ਦੀ ਧੜਕਣ ਨੂੰ ਨੁਕਸਾਨ ਪਹੁੰਚ ਸਕਦਾ ਹੈ।
4.ਗਰਭ-ਅਵਸਥਾ— ਗਰਭ-ਅਵਸਥਾ 'ਚ ਔਰਤ ਨੂੰ ਹਲਦੀ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਪੇਟ ਨੂੰ ਨੁਕਸਾਨ ਹੁੰਦਾ ਹੈ ਜੋ ਬੱਚੇ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।
5. ਸਰਜਰੀ ਤੋਂ ਬਾਅਦ— ਜੇਕਰ ਤੁਸੀਂ ਸਰਜਰੀ ਕਰਵਾਈ ਹੈ ਤਾਂ ਡਾਕਟਰ ਵੀ ਦੋ ਹਫਤੇ ਤੱਕ ਹਲਦੀ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਦੇ ਕਾਰਨ ਖੂਨ ਦੇ ਦੌਰੇ ਦੀ ਸਮੱਸਿਆ ਹੋ ਸਕਦੀ ਹੈ।
6. ਅਲਸਰ ਦਾ ਕਾਰਨ— ਲਗਾਤਾਰ ਜ਼ਿਆਦਾ ਮਾਤਰਾ 'ਚ ਹਲਦੀ ਦੀ ਵਰਤੋਂ ਕਰਨ ਨਾਲ ਪੇਟ 'ਚ ਅਲਸਰ ਦੀ ਸਮੱਸਿਆ ਹੋ ਸਕਦੀ ਹੈ ਅਤੇ ਸੀਨੇ 'ਚ ਜਲਣ ਵੀ ਹੋ ਸਕਦੀ ਹੈ।
ਸਵੇਰੇ ਅਤੇ ਰਾਤ ਦੇ ਸਮੇਂ ਕੀਤੀਆਂ ਇਹ ਗਲਤੀਆਂ ਵਧਾ ਸਕਦੀਆਂ ਹਨ ਤੁਹਾਡਾ ਵਜ਼ਨ,ਜਾਣੋ ਕਿਸ ਤਰ੍ਹਾਂ?
NEXT STORY