ਜਲੰਧਰ (ਬਿਊਰੋ)– ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀਆਂ ਬਾਹਾਂ ਤੇ ਲੱਤਾਂ ਪਤਲੀਆਂ ਰਹਿੰਦੀਆਂ ਹਨ ਪਰ ਬਾਹਰੋਂ ਜੰਕ ਫੂਡ ਖਾਣ ਨਾਲ ਢਿੱਡ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਢਿੱਡ ਦੀ ਚਰਬੀ ਵੀ ਜ਼ਿੱਦੀ ਹੈ ਤੇ ਘਟਣ ਦਾ ਨਾਂ ਨਹੀਂ ਲੈ ਰਹੀ। ਅਜਿਹੀ ਸਥਿਤੀ ’ਚ ਇਥੇ ਦੱਸੇ ਗਏ ਕੁਝ ਦੇਸੀ ਨੁਸਖ਼ੇ ਤੁਹਾਡੇ ਢਿੱਡ ਨੂੰ ਘੱਟ ਕਰਨ ’ਚ ਮਦਦ ਕਰ ਸਕਦੇ ਹਨ। ਇਹ ਨੁਸਖ਼ੇ ਸਿੱਧੇ ਢਿੱਡ ਨੂੰ ਨਿਸ਼ਾਨਾ ਬਣਾਉਂਦੇ ਹਨ। ਇਨ੍ਹਾਂ ਨੂੰ ਅਜ਼ਮਾਉਣ ਨਾਲ ਤੁਹਾਡੇ ਢਿੱਡ ਦੀ ਚਰਬੀ ਘਟੇਗੀ, ਕਮਰ ਦੀ ਚਰਬੀ ’ਤੇ ਅਸਰ ਪਵੇਗਾ ਤੇ ਤੁਸੀਂ ਬਿਲਕੁਲ ਫਿੱਟ ਤੇ ਸਿਹਤਮੰਦ ਦਿਖਾਈ ਦਿਓਗੇ। ਬਿਨਾਂ ਦੇਰੀ ਕੀਤੇ ਚਰਬੀ ਘਟਾਉਣ ਦੇ ਇਨ੍ਹਾਂ ਨੁਸਖ਼ਿਆਂ ਨੂੰ ਕਿਵੇਂ ਅਜ਼ਮਾਉਣਾ ਹੈ, ਆਓ ਜਾਣਦੇ ਹਾਂ–
ਢਿੱਡ ਦੀ ਚਰਬੀ ਨੂੰ ਘੱਟ ਕਰਨ ਦੇ ਘਰੇਲੂ ਨੁਸਖ਼ੇ
ਔਲਿਆਂ ਦਾ ਜੂਸ
ਔਲਿਆਂ ਦਾ ਜੂਸ ਬਾਹਰ ਨਿਕਲੇ ਢਿੱਡ ਨੂੰ ਅੰਦਰ ਕਰਨ ’ਚ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਔਲਾ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਵਧਾਉਣ ’ਚ ਮਦਦ ਕਰਦਾ ਹੈ। ਅਜਿਹੇ ’ਚ ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਔਲਿਆਂ ਦੇ ਜੂਸ ਦਾ ਸੇਵਨ ਕੀਤਾ ਜਾ ਸਕਦਾ ਹੈ। ਔਲਿਆਂ ਦੇ ਜੂਸ ਤੋਂ ਇਲਾਵਾ ਇਸ ਦਾ ਮੁਰੱਬਾ ਵੀ ਖਾਧਾ ਜਾ ਸਕਦਾ ਹੈ।
ਮੇਥੀ ਦੇ ਬੀਜ
ਫਾਈਬਰ ਨਾਲ ਭਰਪੂਰ ਮੇਥੀ ਦੇ ਬੀਜਾਂ ਨੂੰ ਵੀ ਭਾਰ ਘਟਾਉਣ ਵਾਲੀ ਖੁਰਾਕ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਮੇਥੀ ਦੇ ਬੀਜਾਂ ਨੂੰ ਰਾਤ ਭਰ ਭਿਓਂ ਕੇ ਰੱਖੋ ਤੇ ਅਗਲੀ ਸਵੇਰ ਇਸ ਪਾਣੀ ਨੂੰ ਗਰਮ ਕਰਕੇ ਖਾਲੀ ਪੇਟ ਪੀਓ। ਇਸ ਪਾਣੀ ਦਾ ਰੋਜ਼ਾਨਾ ਸੇਵਨ ਕੀਤਾ ਜਾ ਸਕਦਾ ਹੈ।
ਨਿੰਬੂ ਦਾ ਰਸ
ਬਾਹਰ ਨਿਕਲੇ ਢਿੱਡ ਨੂੰ ਅੰਦਰ ਕਰਨ ਲਈ ਨਿੰਬੂ ਦੇ ਰਸ ਦਾ ਸੇਵਨ ਵੀ ਚੰਗਾ ਪ੍ਰਭਾਵ ਦਿਖਾਉਂਦਾ ਹੈ। ਨਿੰਬੂ ਦਾ ਰਸ ਮੈਟਾਬੋਲਿਜ਼ਮ ਨੂੰ ਸੁਧਾਰਦਾ ਹੈ, ਚਰਬੀ ਨੂੰ ਪਿਘਲਾ ਦਿੰਦਾ ਹੈ ਤੇ ਢਿੱਡ ਦੀ ਚਰਬੀ ’ਤੇ ਤੇਜ਼ੀ ਨਾਲ ਪ੍ਰਭਾਵ ਦਿਖਾਉਂਦਾ ਹੈ। ਰੋਜ਼ਾਨਾ ਸਵੇਰੇ ਖਾਲੀ ਢਿੱਡ ਕੋਸੇ ਪਾਣੀ ’ਚ ਅੱਧਾ ਚਮਚ ਸ਼ਹਿਦ ਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਪੀਓ। ਨਿੰਬੂ ਦੇ ਰਸ ਨਾਲ ਹੀ ਪਾਣੀ ਬਣਾ ਕੇ ਪੀਤਾ ਜਾ ਸਕਦਾ ਹੈ।
ਅਜਵਾਇਨ ਦਾ ਪਾਣੀ
ਰੋਜ਼ਾਨਾ ਸਵੇਰੇ-ਸ਼ਾਮ ਅਜਵਾਇਨ ਦਾ ਪਾਣੀ ਬਣਾ ਕੇ ਪੀਣ ਨਾਲ ਢਿੱਡ ’ਤੇ ਅਸਰ ਦੇਖਣ ਨੂੰ ਮਿਲਦਾ ਹੈ। ਰਾਤ ਨੂੰ 3 ਗਲਾਸ ਪਾਣੀ ’ਚ ਇਕ ਚੱਮਚ ਅਜਵਾਇਨ ਦੇ ਬੀਜਾਂ ਨੂੰ ਉਬਾਲੋ। ਇਸ ਪਾਣੀ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ 3 ਗਲਾਸ ਤੋਂ 2 ਗਿਲਾਸ ਤੱਕ ਘੱਟ ਨਾ ਜਾਵੇ। ਹੁਣ ਰਾਤ ਦਾ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਇਸ ਪਾਣੀ ਦਾ ਇਕ ਗਿਲਾਸ ਪੀਓ ਤੇ ਬਾਕੀ ਬਚਿਆ ਗਿਲਾਸ ਅਗਲੀ ਸਵੇਰ ਪੀਓ।
ਨੋਟ– ਇਹ ਸਮੱਗਰੀ ਸਿਰਫ਼ ਸਲਾਹ ਸਮੇਤ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਕਿਸੇ ਵੀ ਤਰ੍ਹਾਂ ਯੋਗ ਡਾਕਟਰੀ ਰਾਏ ਦਾ ਬਦਲ ਨਹੀਂ ਹੈ। ਵਧੇਰੇ ਵੇਰਵਿਆਂ ਲਈ ਹਮੇਸ਼ਾ ਕਿਸੇ ਮਾਹਿਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ।
ਮਿਲਕ ਸ਼ੇਕ ਜਾਂ ਸਮੂਦੀ ਨਹੀਂ...WorkOut ਤੋਂ ਪਹਿਲਾਂ ਖਾਓ ਭਿੱਜੇ ਹੋਏ ਕਾਲੇ ਛੋਲੇ, ਮਿਲੇਗੀ ਭਰਪੂਰ ਐਨਰਜੀ
NEXT STORY