ਜਲੰਧਰ - ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਗਰਮੀਆਂ ’ਚ ਜਿਵੇਂ-ਜਿਵੇਂ ਤੇਜ਼ ਧੁੱਪ ਅਤੇ ਗਰਮ ਹਵਾਵਾਂ ਚਲਦੀਆਂ ਹਨ, ਉਸੇ ਤਰ੍ਹਾਂ ਲੋਕਾਂ ਦਾ ਦਿਲ ਠੰਡੀਆਂ ਚੀਜ਼ਾਂ ਖਾਣ ਨੂੰ ਕਰਦਾ ਹੈ। ਗਰਮੀਆਂ ’ਚ ਸਿਹਤ ਨੂੰ ਤੰਦਰੁਸਤ ਰੱਖਣ ਲਈ ਠੰਡੀਆਂ ਚੀਜ਼ਾਂ ਖਾਣ ਦੇ ਨਾਲ-ਨਾਲ ਪੌਸ਼ਟਿਕ ਸਬਜ਼ੀਆਂ ਜਾ ਸੇਵਨ ਵੀ ਕਰਨਾ ਚਾਹੀਦਾ ਹੈ। ਸਬਜ਼ੀਆਂ ਖਾਣ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ। ਸਬਜ਼ੀਆਂ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ, ਜਿਨ੍ਹਾਂ ਦਾ ਸੇਵਨ ਗਰਮੀਆਂ ’ਚ ਰੋਜ਼ਾਨਾ ਕਰਨਾ ਚਾਹੀਦਾ ਹੈ। ਗਰਮੀਆਂ ਦੇ ਦਿਨਾਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਸਬਜ਼ੀਆਂ ਦੇ ਨਾਲ-ਨਾਲ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ...
ਪਾਣੀ ਨਾਲ ਕਰੋ ਆਪਣੇ ਦਿਨ ਦੀ ਸ਼ੁਰੂਆਤ
ਗਰਮੀਆਂ 'ਚ ਸਵੇਰੇ ਉੱਠਦੇ ਸਾਰ ਬਰੱਸ਼ ਕਰਨ ਤੋਂ ਪਹਿਲਾਂ 2 ਗਲਾਸ ਤਾਜ਼ਾ ਜਾਂ ਗੁਣਗੁਣਾ ਪਾਣੀ ਪੀਓ। ਇਸ ਨਾਲ ਮੂੰਹ ‘ਚ ਮੌਜੂਦ ਕੁਝ ਵਿਸ਼ੇਸ਼ ਪਾਚਕ ਢਿੱਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ ਅਤੇ ਸਰੀਰ ਨੂੰ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਗੈਸ, ਐਸਿਡਿਟੀ ਆਦਿ ਸਮੱਸਿਆਵਾਂ ਤੋਂ ਬਚਣ ਲਈ ਪਾਣੀ ਦੇ ਨਾਲ 1/2 ਚਮਚ ਅਜਵਾਇਣ ਖਾਓ।

ਗੂੰਦ ਕਤੀਰਾ
ਗਰਮੀਆਂ ਦੇ ਮੌਸਮ ’ਚ ਗੂੰਦ ਕਤੀਰਾ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ। ਇਸ ਨੂੰ ਖਾਣ ਲਈ ਪਹਿਲਾਂ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਂਦਾ ਹੈ। ਇਸ ਨੂੰ ਨਿੰਬੂ ਪਾਣੀ ਜਾਂ ਦੁੱਧ ਵਿੱਚ ਮਿਲਾ ਕੇ ਖਾਣਾ ਚਾਹੀਦਾ ਹੈ, ਜਿਸ ਨਾਲ ਸਰੀਰ ਵਿੱਚ ਪਈ ਗਰਮੀ ਖ਼ਤਮ ਹੋ ਜਾਂਦੀ ਹੈ।
ਖੀਰਾ
ਗਰਮੀਆਂ ਦੇ ਦਿਨਾਂ 'ਚ ਖੀਰੇ ਦਾ ਸੇਵਨ ਕਰੋ। ਖੀਰੇ ‘ਚ 96 ਫ਼ੀਸਦੀ ਪਾਣੀ ਹੁੰਦਾ ਹੈ, ਜਿਸ ਨਾਲ ਸਰੀਰ ਹਮੇਸ਼ਾ ਨਮ ਰਹਿੰਦਾ ਹੈ ਅਤੇ ਤਾਪਮਾਨ ਕੰਟਰੋਲ ‘ਚ ਰਹਿੰਦਾ ਹੈ। ਖੀਰੇ ‘ਚ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਫਾਈਬਰ ਪਾਇਆ ਜਾਂਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਹਮੇਸ਼ਾ ਕੰਟਰੋਲ ਰਹਿੰਦਾ ਹੈ। ਖੀਰੇ ਨੂੰ ਤੁਸੀਂ ਸਲਾਦ ਵਜੋਂ ਵੀ ਖਾਂ ਸਕਦੇ ਹੋ।

ਤੋਰੀ
ਗਰਮੀਆਂ ਦੇ ਮੌਸਮ ’ਚ ਮਿਲਣ ਵਾਲੀ ਤੋਰੀ ਦੀ ਸਬਜ਼ੀ ਖ਼ੂਨ ਸਾਫ਼ ਕਰਨ ਦਾ ਕੰਮ ਕਰਦੀ ਹੈ। ਇਸ ਨਾਲ ਬਲੱਡ ਸ਼ੂਗਰ ਵੀ ਕੰਟਰੋਲ ਵਿੱਚ ਰਹਿੰਦੀ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ।
ਕਰੇਲੇ
ਗਰਮੀਆਂ ਦੇ ਮੌਸਮ ’ਚ ਕਰੇਲੇ ਖਾਣੇ ਬਹੁਤ ਜ਼ਰੂਰੀ ਹਨ। ਕਰੇਲੇ ਚਮੜੀ ਤੋਂ ਫੋੜੇ, ਫਿਨਸੀਆਂ, ਰੈਸ਼, ਫੰਗਲ ਇਨਫੈਕਸ਼ਨ ਤੇ ਦਾਗ਼ ਪੈਦਾ ਹੋਣ ਤੋਂ ਰੋਕਦੇ ਹਨ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਕੰਟਰੋਲ ਰਹਿੰਦੀ ਹੈ।

ਗੁਲਕੰਦ
ਗੁਲਾਬ ਦੀ ਪੱਤੀਆਂ ਤੋਂ ਬਣਿਆ ਗੁਲਕੰਦ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਇਹ ਖਾਣ ‘ਚ ਬਹੁਤ ਸੁਆਦ ਹੁੰਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਗਰਮੀਆਂ ‘ਚ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦੈ। ਇਹ ਡਿਹਾਈਡ੍ਰੇਸ਼ਨ ਅਤੇ ਯੂਰਿਨ ਇਨਫੈਕਸ਼ਨ ਨੂੰ ਦੂਰ ਕਰਨ ‘ਚ ਕਾਫੀ ਮਦਦਗਾਰ ਹੈ। ਗੁਲਾਬ ਦੀ ਪੰਖੁੜੀਆਂ ਦੀ ਵਰਤੋਂ ਚਾਹ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ।
Health Tips: ਗਰਮੀਆਂ 'ਚ ਖਾਓ ਪੌਸ਼ਟਿਕ ਤੱਤਾਂ ਨਾਲ ਭਰਪੂਰ ਇਹ ਸਬਜ਼ੀਆਂ, ਦੂਰ ਹੋਣਗੀਆਂ ਕਈ ਬੀਮਾਰੀਆਂ
NEXT STORY