ਜਲੰਧਰ (ਬਿਊਰੋ) - ਅੱਜ ਦੇ ਸਮੇਂ ’ਚ ਸਰੀਰ ਨੂੰ ਫਿੱਟ ਅਤੇ ਸਿਹਤ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ। ਫਿੱਟ ਰਹਿਣ ਲਈ ਲੋਕਾਂ ਨੂੰ ਰੋਜ਼ਾਨਾ ਸਾਈਕਲਿੰਗ, ਖੇਡਣਾ, ਕਸਰਤ, ਸੈਰ, ਯੋਗਾ ਆਦਿ ਕਰਨੇ ਚਾਹੀਦੇ ਹਨ। ਭੱਜ-ਦੌੜ ਭਰੀ ਇਸ ਜ਼ਿੰਦਗੀ ਵਿੱਚ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਆਪਣੀ ਖੁਰਾਕ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਖਾਣ-ਪੀਣ ਦੀਆਂ ਆਦਤਾਂ ਵਿੱਚ ਬਹੁਤ ਜਲਦੀ ਬਦਲਾਅ ਆਉਣ ਕਾਰਨ ਅਸੀਂ ਜਲਦੀ ਬੀਮਾਰ ਹੋ ਜਾਂਦੇ ਹਾਂ। ਆਪਣੀ ਖੁਰਾਕ ਵਿੱਚ ਬਦਲਾਅ ਲਿਆ ਕੇ ਅਸੀਂ ਤੰਦਰੁਸਤ ਹੋ ਸਕਦੇ ਹਾਂ। ਫਿੱਟ ਰਹਿਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ....
ਸਿਹਤਮੰਦ ਖੁਰਾਕ ਦੀ ਕਰੋ ਵਰਤੋਂ
ਸਰੀਰ ਨੂੰ ਫਿੱਟ ਰੱਖਣ ਅਤੇ ਭਾਰ ਘਟਾਉਣ ਲਈ ਤੁਹਾਨੂੰ ਸਿਹਤਮੰਦ ਖੁਰਾਕ ਲੈਣੀ ਚਾਹੀਦੀ ਹੈ। ਤੁਹਾਨੂੰ ਸਿਰਫ਼ ਘਰ ਵਿੱਚ ਬਣੇ ਸੰਤੁਲਿਤ ਭੋਜਨ ਦਾ ਹੀ ਸੇਵਨ ਕਰਨਾ ਚਾਹੀਦਾ ਹੈ। ਘਰ ਦਾ ਭੋਜਨ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਤੇਲ ਵਾਲੀਆਂ ਚੀਜ਼ਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਸਰੀਰ ਨੂੰ ਪੋਸ਼ਣ ਦੇਣ ਲਈ ਤੁਸੀਂ ਫਾਈਬਰ, ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨਾਂ ਨਾਲ ਭਰਪੂਰ ਭੋਜਨ ਖਾ ਸਕਦੇ ਹੋ।
ਵਿਟਾਮਿਨ-ਸੀ ਦੀ ਵਰਤੋਂ
ਭਾਰ ਘਟਾਉਣ ਅਤੇ ਚੰਗੀ ਚਮੜੀ ਲਈ ਵਿਟਾਮਿਨ-ਸੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਇਸ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰ ਸਕਦੇ ਹੋ। ਸਿਹਤਮੰਦ ਖੁਰਾਕ ’ਚ ਤੁਸੀਂ ਨਿੰਬੂ, ਸੰਤਰਾ, ਮੌਸਮੀ, ਸੇਬ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਗੂੜ੍ਹੇ ਰੰਗ ਦੇ ਭੋਜਨ ਵਿਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਜਿਵੇਂ ਲਾਲ, ਪੀਲੇ, ਹਰੇ ਰੰਗ ਦੇ ਫਲਾਂ ਅਤੇ ਸਬਜ਼ੀਆਂ ਵਿਚ ਵਿਟਾਮਿਨ ਅਤੇ ਆਇਰਨ ਚੰਗੀ ਮਾਤਰਾ ਵਿਚ ਮੌਜੂਦ ਹੁੰਦੇ ਹਨ।
ਫਿੱਟ ਰਹਿਣ ਲਈ ਕਰੋ ਸਵੇਰ ਦੀ ਸੈਰ
ਫਿੱਟ ਰਹਿਣ ਲਈ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਜਿੰਮ ’ਚ ਜਾ ਕੇ ਆਪਣਾ ਪਸੀਨਾ ਵਹਾਓ। ਸਰੀਰ ਨੂੰ ਫਿੱਟ ਕਰਨ ਲਈ ਤੁਸੀਂ ਰੋਜ਼ਾਨਾ ਚੰਗੀ ਖੁਰਾਕ ਦਾ ਸੇਵਨ ਕਰੋ ਅਤੇ ਰੋਜ਼ਾਨਾ ਘੱਟੋ-ਘੱਟ 45 ਮਿੰਟ ਕਸਰਤ ਕਰੋ। ਜ਼ਿਆਦਾ ਤੋਂ ਜ਼ਿਆਦਾ ਪੈਦਲ ਤੁਰੋ ਸਵੇਰੇ ਸੈਰ ਕਰੋ ਅਤੇ ਸਵੇਰ ਦੀ ਸੈਰ ਲਈ ਜਾਓ।
ਮਾਨਸਿਕ ਤਣਾਅ ਤੋਂ ਛੁਟਕਾਰਾ
ਸਰੀਰ ਨੂੰ ਫਿੱਟ ਰੱਖਣ ਲਈ ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਣ ਲਈ ਚੰਗੀ ਨੀਂਦ ਲਓ। ਜੇਕਰ ਤੁਸੀਂ ਚੰਗੀ ਨੀਂਦ ਨਹੀਂ ਲੈਂਦੇ ਤਾਂ ਤੁਹਾਡੀ ਮਾਨਸਿਕ ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਤੁਹਾਡੀ ਸ਼ਾਂਤੀ ਭੰਗ ਹੋ ਸਕਦੀ ਹੈ। ਇਸੇ ਲਈ ਰਾਤ ਨੂੰ ਘੱਟ ਤੋਂ ਘੱਟ 8 ਘੰਟੇ ਦੀ ਨੀਂਦ ਲਓ। ਇਸ ਨਾਲ ਤੁਹਾਡੇ ਚਿਹਰੇ 'ਤੇ ਚਮਕ ਆਵੇਗੀ ਅਤੇ ਭਾਰ ਕੰਟਰੋਲ 'ਚ ਰਹੇਗਾ।
ਸਰੀਰ ਨੂੰ ਡੀਟੌਕਸ ਕਰਨਾ ਜ਼ਰੂਰੀ
ਸਰੀਰ ਨੂੰ ਫਿੱਟ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਰੀਰ ਨੂੰ ਡੀਟੌਕਸ ਕਰਨਾ ਜ਼ਰੂਰੀ ਹੈ। ਤੁਸੀਂ ਦਿਨ ਦੀ ਖੁਰਾਕ ਵਿੱਚ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰਕੇ ਸਰੀਰ ਨੂੰ ਡੀਟੌਕਸ ਕਰ ਸਕਦੇ ਹੋ। ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਗ੍ਰੀਨ-ਟੀ ਪੀ ਸਕਦੇ ਹੋ, ਜਿਸ ਨਾਲ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਿਆ ਜਾ ਸਕਦਾ ਹੈ।
ਕੀ ਤੁਸੀਂ ਵੀ ਭਾਰ ਘਟਾਉਣ ਲਈ ਖ਼ੂਬ ਪੀਂਦੇ ਹੋ 'ਨਿੰਬੂ ਪਾਣੀ'? ਨੁਕਸਾਨ ਜਾਣ ਕਰੋਗੇ ਤੌਬਾ
NEXT STORY