ਨਵੀਂ ਦਿੱਲੀ— ਸਿਹਤਮੰਦ ਰਹਿਣ ਲਈ ਜਿੰਨੀ ਜ਼ਰੂਰਤ ਵਿਟਾਮਿਨ ਅਤੇ ਕੈਲਸ਼ੀਅਮ ਦੀ ਹੁੰਦੀ ਹੈ ਉਸ ਤੋਂ ਕਈ ਜ਼ਿਆਦਾ ਜ਼ਰੂਰਤ ਆਇਰਨ ਦੀ ਹੁੰਦੀ ਹੈ। ਸਰੀਰ 'ਚ ਆਇਰਨ ਦੀ ਕਮੀ ਹੋਣ 'ਤੇ ਅਨੀਮਿਆ ਦੀ ਸਮੱਸਿਆ ਰਹਿੰਦੀ ਹੈ ਅਤੇ ਖੂਨ ਦਾ ਲੇਵਲ ਡਿੱਗਣ ਲੱਗਦਾ ਹੈ। ਸਰੀਰ ਨੂੰ ਸਹੀ ਢੰਗ ਨਾਲ ਚਲਾਉਣ 'ਚ ਖੂਨ ਦਾ ਅਹਿਮ ਰੋਲ ਹੁੰਦਾ ਹੈ। ਇਸ ਦੀ ਕਮੀ ਹੋਣ 'ਤੇ ਥਕਾਵਟ ਰਹਿਣਾ, ਸਾਹ ਲੈਣਾ 'ਚ ਤਕਲੀਫ ਹੋਣਾ, ਮਾਸਪੇਸ਼ੀਆ 'ਚ ਦਰਦ, ਚਿਹਰੇ ਦੀ ਰੰਗਤ ਫਿੱਕੀ ਪੈਣਾ, ਨਹੁੰਆਂ ਦਾ ਟੁੱਟਣਾ, ਦਰਦਨਾਕ ਮਾਹਾਵਾਰੀ, ਸਿਰਦਰਦ ਰਹਿਣਾ, ਵਾਲ ਝੜਣ ਵਰਗੇ ਲੱਛਣ ਦਿਖਾਈ ਦਿੰਦੇ ਹਨ। ਸਰੀਰ 'ਚ ਆਇਰਨ ਦੀ ਮਾਤਰਾ ਨੂੰ ਪੂਰਾ ਕਰਨ ਲਈ ਮਾਸਾਹਾਰੀ ਲੋਕ ਮਾਸ-ਮੱਛੀ ਖਾਂਦੇ ਹਨ ਪਰ ਅਕਸਰ ਸ਼ਾਕਾਹਾਰੀ ਲੋਕ ਇਸ ਕੰਨਫਿਊਜਨ 'ਚ ਰਹਿੰਦੇ ਹਨ ਕਿ ਉਹ ਕਿਹੜਾ ਆਹਾਰ ਖਾਣ ਜਿਸ ਨਾਲ ਉਨ੍ਹਾਂ ਦੇ ਸਰੀਰ 'ਚ ਆਇਰਨ ਦੀ ਕਮੀ ਪੂਰੀ ਹੋ ਸਕੇ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ 'ਚ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ।
1. ਮੁਨੱਕਾ
ਸ਼ਾਕਾਹਾਰੀ ਲੋਕਾਂ ਦੇ ਲਈ ਮੁਨੱਕਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਜੋ ਲੋਕ ਮਾਸ-ਮੱਛੀ ਨਹੀਂ ਖਾਂਦੇ ਉਨ੍ਹਾਂ ਨੂੰ ਮੁਨੱਕੇ ਦੀ ਵਰਤੋਂ ਕਰਨੀ ਚਾਹੀਦੀ ਹੈ। ਮੁਨੱਕੇ 'ਚ ਆਇਰਨ ਅਤੇ ਵਿਟਾਮਿਨ ਬੀ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ ਜਿਨ੍ਹਾਂ ਲੋਕਾਂ ਦੇ ਸਰੀਰ 'ਚ ਆਇਰਨ ਦੀ ਕਮੀ ਹੁੰਦੀ ਹੈ ਉਹ ਮੁਨੱਕੇ ਦੀ ਵਰਤੋਂ ਕਰਕੇ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹਨ ਪਰ ਧਿਆਨ ਰੱਖੋ ਕਿ ਮੁਨੱਕੇ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਗਰਮੀਆਂ 'ਚ ਇਸ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
2. ਕਾਜੂ
ਸੁੱਕੇ ਮੇਵਿਆਂ 'ਚ ਕਾਜੂ ਸਭ ਤੋਂ ਜ਼ਿਆਦਾ ਸੁਆਦ ਹੁੰਦਾ ਹੈ। ਸੁਆਦ ਹੋਣ ਦੇ ਨਾਲ ਹੀ ਇਹ ਹੈਲਦੀ ਵੀ ਹੁੰਦਾ ਹੈ। ਇਸ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪ੍ਰੋਟੀਨ, ਫਾਈਬਰ, ਵਿਟਾਮਿਨ ਈ, ਵਿਟਾਮਿਨ ਬੀ 6 ਦੇ ਇਲਾਵਾ ਆਇਰਨ ਦੀ ਵੀ ਭਰਪੂਰ ਮਾਤਰਾ 'ਚ ਮੌਜੂਦ ਹੁੰਦੀ ਹੈ। 10 ਗ੍ਰਾਮ ਕਾਜੂ 'ਚ 0.3 ਮਿਲੀਗ੍ਰਾਮ ਆਇਰਨ ਹੁੰਦਾ ਹੈ ਜੋ ਸਿਹਤਮੰਦ ਰਹਿਣ ਲਈ ਬਹੁਤ ਹੀ ਜ਼ਰੂਰੀ ਹੈ।
3. ਪਾਲਕ
ਪਾਲਕ 'ਚ ਵਿਟਾਮਿਨ ਬੀ6, ਏ, ਸੀ ਆਇਰਨ, ਕੈਲਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ 'ਚ ਕਿਸੇ ਵੀ ਪੋਸ਼ਕ ਤੱਤ ਦੀ ਕਮੀ ਨਹੀਂ ਹੁੰਦੀ। ਪਾਲਕ ਦੀ ਸਬਜ਼ੀ ਜਾਂ ਜੂਸ ਬਣਾ ਕੇ ਪੀ ਸਕਦੇ ਹੋ।
4. ਆਂਵਲੇ ਦਾ ਰਸ
ਆਂਵਲੇ ਅਤੇ ਜਾਮਨ ਦੇ ਰਸ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਪੀਣ ਨਾਲ ਵੀ ਸਰੀਰ 'ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਹੀਮੋਗਲੋਬਿਨ ਦੀ ਕਮੀ ਨੂੰ ਪੂਰਾ ਕਰਨ ਲਈ ਲਗਾਤਾਰ 1 ਹਫਤੇ ਤਕ ਇਸ ਦੀ ਵਰਤੋਂ ਕਰੋ।
5. ਬ੍ਰੋਕਲੀ
ਸ਼ਾਕਾਹਾਰੀ ਲੋਕ ਸਰੀਰ 'ਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਲਈ ਬ੍ਰੋਕਲੀ ਦੀ ਵਰਤੋਂ ਵੀ ਕਰ ਸਕਦੇ ਹੋ। ਬ੍ਰੋਕਲੀ 'ਚ ਆਇਰਨ ਦੇ ਇਲਾਵਾ ਵਿਟਾਮਿਨ ਸੀ ਮੌਜੂਦ ਹੁੰਦਾ ਹੈ ਜੋ ਇਮਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ।
6. ਚੁਕੰਦਰ ਦਾ ਰਸ
1 ਗਲਾਸ ਚੁਕੰਦਰ ਦੇ ਜੂਸ 'ਚ 1 ਚੱਮਚ ਸ਼ਹਿਦ ਮਿਕਸ ਕਰਕੇ ਰੋਜ਼ਾਨਾ ਪੀਣ ਨਾਲ ਵੀ ਸਰੀਰ 'ਚ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਗੁੜ ਦੇ ਨਾਲ ਮੂੰਗਫਲੀ ਨੂੰ ਮਿਲਾ ਕੇ ਖਾਣ ਨਾਲ ਵੀ ਸਰੀਰ ਨੂੰ ਆਇਰਨ ਮਿਲਦਾ ਹੈ।
7. ਅਨਾਰ
ਅਨਾਰ ਜਾਂ ਇਸ ਦੇ ਜੂਸ ਨੂੰ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ 'ਚ ਕਦੇ ਵੀ ਆਇਰਨ ਦੀ ਕਮੀ ਨਹੀਂ ਹੁੰਦੀ। ਅਨੀਮਿਆ ਦੇ ਰੋਗੀਆਂ ਨੂੰ ਅਨਾਰ ਦੀ ਵਰਤੋਂ ਜ਼ਰੂਰ ਕਰਨੀ ਚੀਹੀਦੀ ਹੈ।
8. ਮੋਟੇ ਅਨਾਜ
ਮੋਟੇ ਅਨਾਜ ਦੀ ਵਰਤੋਂ ਕਰਨ ਨਾਲ ਵੀ ਸਰੀਰ 'ਚ ਖੂਨ ਦੀ ਮਾਤਰਾ ਪੂਰੀ ਹੁੰਦੀ ਹੈ ਸਰੀਰ 'ਚ ਆਇਰਨ ਦੀ ਮਾਤਰਾ ਨੂੰ ਵਧਾਉਣ ਲਈ ਡਾਈਟ 'ਚ ਸੂਜੀ ਨਾਲ ਬਣੀਆਂ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ।
9. ਗੁੜ
ਕਈ ਲੋਕ ਭੋਜਨ ਕਰਨ ਦੇ ਬਾਅਦ ਗੁੜ ਖਾਣਾ ਪਸੰਦ ਕਰਦੇ ਹਨ। ਗੁੜ 'ਚ ਵੀ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ। ਰੋਜ਼ਾਨਾ ਇਕ ਟੁੱਕੜਾ ਗੁੜ ਦਾ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਦੂਰ ਹੁੰਦੀ ਹੈ।
10. ਕੇਲਾ
ਕੇਲੇ 'ਚ ਪ੍ਰੋਟੀਨ, ਆਇਰਨ ਅਤੇ ਖਣਿਜ ਵਰਗੇ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ 'ਚ ਆਇਰਨ ਦੀ ਮਾਤਰਾ ਨੂੰ ਪੂਰਾ ਕਰਨ 'ਚ ਸਹਾਈ ਹੁੰਦੇ ਹਨ।
ਮੋਟਰਸਾਈਕਲ ਚੋਰ ਗਿਰੋਹ ਦੇ ਮੈਂਬਰਾਂ ਨੂੰ ਮੋਗਾ ਪੁਲਸ ਨੇ ਕੀਤਾ ਗ੍ਰਿਫਤਾਰ
NEXT STORY