ਜਲੰਧਰ- ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਾਹਰ ਕੱਢਣ ਨੂੰ ਆਪਣਾ ਮੁੱਖ ਟੀਚਾ ਅਤੇ ਮੰਜ਼ਿਲ ਦੱਸਿਆ ਹੈ। ਇਸ ਲਈ ਨੌਜਵਾਨਾਂ ਨੂੰ ਵਿਅਸਤ ਰੱਖਣ ਲਈ ਖੇਡਾਂ ਨੂੰ ਸਭ ਤੋਂ ਵਧੀਆ ਬਦਲ (ਅਲਟਰਨੇਟਿਵ) ਮੰਨਿਆ ਹੈ। ਪੰਜਾਬ ਸਰਕਾਰ ਨੇ ਹਰ ਪਿੰਡ ਵਿੱਚ ਖੇਡ ਸਟੇਡੀਅਮ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਇਸ ਕੰਮ ਨੂੰ ਬਹੁਤ ਵੱਡਾ ਪੁੰਨ ਦਾ ਕੰਮ ਦੱਸਿਆ ਗਿਆ ਹੈ, ਕਿਉਂਕਿ ਜਦੋਂ ਬੱਚੇ ਖੇਡ ਦੇ ਮੈਦਾਨਾਂ ਵਿੱਚ ਜਾਣਗੇ, ਤਾਂ ਉਨ੍ਹਾਂ ਨੂੰ ਆਪਣੇ ਸਰੀਰ ਨਾਲ ਪਿਆਰ ਹੋ ਜਾਵੇਗਾ ਅਤੇ ਉਹ ਬੁਰਾਈਆਂ (ਅਲਾਮਤਾਂ) ਤੋਂ ਬਚ ਜਾਣਗੇ।
ਮੁੱਖ ਮੰਤਰੀ ਮਾਨ ਵੱਲੋਂ ਪੰਜਾਬ 'ਚ 3,838 ਖੇਡ ਸਟੇਡੀਅਮ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸਰਕਾਰ ਖੇਡਾਂ ਨੂੰ ਤਰਜੀਹ ਦੇ ਰਹੀ ਹੈ ਅਤੇ ਹਰ ਪਿੰਡ ਵਿਚ ਖੇਡ ਸਟੇਡੀਅਮ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਉਹ ਖਿਡਾਰੀ ਜਿਨ੍ਹਾਂ ਨੇ ਕਾਮਨਵੈਲਥ, ਵਿਸ਼ਵ ਪੱਧਰ ਜਾਂ ਏਸ਼ੀਆਈ ਪੱਧਰ ਦੇ ਮੁਕਾਬਲਿਆਂ ਵਿੱਚ ਸਫਲਤਾ (ਮੱਲ ਮਾਰੀ) ਹਾਸਲ ਕੀਤੀ ਹੈ, ਉਨ੍ਹਾਂ ਨੂੰ ਕੋਚਿੰਗ ਵਾਸਤੇ ਵੀ ਰੱਖਿਆ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਪੰਜਾਬ ਜਿਵੇਂ ਕਿ ਹਾਕੀ, ਕ੍ਰਿਕਟ, ਕਬੱਡੀ ਅਤੇ ਅਥਲੈਟਿਕ ਵਿੱਚ ਪਹਿਲਾਂ ਹੀ 'ਨੰਬਰ ਵਨ' ਹੈ। ਉਨ੍ਹਾਂ ਕਿਹਾ ਪੰਜਾਬ ਦੇ ਲੋਕਾਂ ਕੋਲ ਟੈਲੇਂਟ ਤਾਂ ਹੈ ਹੀ ਪਰ ਮੌਕਾ ਮਿਲਣਾ ਵੀ ਜ਼ਰੂਰੀ ਹੈ।
ਤਰਨਤਾਰਨ ਜ਼ਿਮਨੀ ਚੋਣ ਦੀਆਂ ਤਿਆਰੀਆਂ ਮੁਕੰਮਲ, ਸੁਰੱਖਿਆ ਦੇ ਸਖ਼ਤ ਪ੍ਰਬੰਧ
NEXT STORY