ਜਲੰਧਰ— ਇਹ ਗੱਲ ਬਿਲਕੁੱਲ ਸਹੀ ਹੈ ਕਿ ਜਾਨ ਹੈ ਤਾਂ ਜਹਾਨ ਹੈ। ਸਿਹਤਮੰਦ ਹੋ ਕੇ ਹਰ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਪਰ ਅੱਜਕੱਲ ਦੀ ਭੱਜਦੋੜ ਦੀ ਜ਼ਿੰਦਗੀ ਵਿਚ ਸਿਹਤ ਨਾਲ ਜੁੜੀਆਂ ਕਈ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਦੀ-ਜੁਕਾ, ਗਲਾ ਖਰਾਬ, ਪੇਟ ਦਰਦ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਹਨ ਜੋ ਦੇਖਣ ਨੂੰ ਭਲੇ ਹੀ ਛੋਟੀਆਂ ਲੱਗਦੀਆਂ ਹਨ ਪਰ ਇਸ ਨਾਲ ਜ਼ਿੰਦਗੀ ਬੇਰੰਗ ਹੋ ਜਾਂਦੀ ਹੈ। ਸਿਹਤ ਨਾਲ ਜੁੜੀਆਂ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਲਈ ਦਾਦੀ-ਨਾਨੀ ਦੇ ਨੁਸਖੇ ਬਹੁਤ ਵਧੀਆ ਹੁੰਦੇ ਹਨ।
1. ਨਰਮ ਅਤੇ ਚਮਕਦਾਰ ਵਾਲ
ਪਾਣੀ ਵਿਚ ਅਮਰੂਦ ਦੇ ਪੱਤੇ ਉੱਬਾਲ ਕੇ ਇਸ ਨਾਲ ਵਾਲ ਧੋਵੋਂ।
2. ਪਸੀਨੇ ਤੋਂ ਛੁਟਾਕਾਰਾ
ਆਨਾਰ ਦੇ ਪੱਤਿਆਂ ਨੂੰ ਪਾਣੀ ਵਿਚ ਉੱਬਾਲ ਕੇ ਇਸ ਨਾਲ ਨਹਾਓ।
3. ਗਲੇ ਦੀ ਇਨਫੈਕਸ਼ਨ ਦੂਰ
ਸ਼ਹਿਤੂਤ ਖਾਣ ਨਾਲ ਫਾਇਦਾ ਹੋਵੇਗਾ। ਇਸ ਦਾ ਸ਼ਰਬਤ ਵੀ ਪੀ ਸਕਦੇ ਹੋ।
4. ਖਾਂਸੀ ਗਾਇਬ
ਆਨਾਰ ਦਾ ਛਿਲਕਾ ਮੂੰਹ ਵਿਚ ਰੱਖ ਕੇ ਚੂਸਣ ਨਾਲ ਰਾਹਤ ਮਿਲਦੀ ਹੈ।
5. ਦਰਦ ਤੋਂ ਆਰਾਮ
ਸਰ੍ਹੋਂ ਦੇ ਤੇਲ ਵਿਚ ਲਸਣ ਅਤੇ ਅਜਵਾਇਨ ਪਾ ਕੇ ਗਰਮ ਕਰ ਲਓ। ਇਸ ਨਾਲ ਸਰੀਰ ਉੱਤੇ ਮਸਾਜ ਕਰੋ।
6. ਭੁੱਖ ਨੂੰ ਵਧਾਉਣ ਲਈ
ਪੁਦੀਨੇ ਦੇ ਰਸ ਵਿਚ 2 ਬੂੰਦ ਅਦਰਕ ਦਾ ਰਸ ਅਤੇ ਸੇਂਧਾ ਨਮਕ ਪਾ ਕੇ ਪੀਓ।
7. ਕਬਜ਼
ਸੌਂਫ ਦਾ ਪਾਊਡਰ ਅਤੇ ਚੁਟਕੀ ਭਰ ਕਾਲਾ ਨਮਕ ਮਿਲਾ ਕੇ ਰਾਤ ਨੂੰ ਖਾਓ, ਇਸ ਨਾਲ ਕਬਜ਼ ਨਹੀਂ ਰਹੇਗੀ।
ਜਾਣੋ, ਉਸ ਜੀਨ ਬਾਰੇ ਜੋ ਹੁੰਦਾ ਹੈ 'ਤਣਾਅ' ਦਾ ਕਾਰਨ
NEXT STORY