ਨਿਊਯਾਰਕ- ਅਲਜ਼ਾਈਮਰ ਨਾਲ ਪੀੜਤ ਇਨਸਾਨ ਵਿਚ ਯਾਦਦਾਸ਼ਤ ਦੀ ਕਮੀ ਹੋਣਾ, ਫੈਸਲਾ ਨਾ ਲੈ ਸਕਣਾ, ਬੋਲਣ ਵਿਚ ਦਿੱਕਤ ਆਉਣਾ ਆਦਿ ਲੱਛਣ ਪਾਏ ਜਾਂਦੇ ਹਨ। ਬਲੱਡ ਪ੍ਰੈਸਰ, ਸ਼ੂਗਰ, ਆਧੁਨਿਕ ਜੀਵਨ ਸ਼ੈਲੀ ਅਤੇ ਸਿਰ ਵਿਚ ਸੱਟ ਲੱਗ ਜਾਣ ਨਾਲ ਇਸ ਬੀਮਾਰੀ ਦੇ ਹੋਣ ਦੀ ਸ਼ੰਕਾ ਵੱਧ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਘਰ ਵਿਚ ਜ਼ਿਆਦਾਤਰ ਇਸਤੇਮਾਲ ਹੋਣ ਵਾਲੀ ਹਲਦੀ ਕਿਵੇਂ ਅਲਜ਼ਾਈਮਰ ਦੇ ਖਤਰੇ ਨੂੰ ਘੱਟ ਕਰ ਸਕਦੀ ਹੈ। ਆਮ ਤੌਰ ’ਤੇ ਅਸੀਂ ਖਾਣ ਵਿਚ ਹਲਦੀ ਦਾ ਸੇਵਨ ਰੋਜ਼ ਕਰਦੇ ਹਾਂ। ਕਈ ਲੋਕ ਹਲਦੀ ਨੂੰ ਸਿਰਫ ਇਕ ਮਸਾਲਾ ਸਮਝਦੇ ਹਨ ਪਰ ਹਲਦੀ ਸਿਰਫ ਇਕ ਮਸਾਲਾ ਹੀ ਨਹੀਂ ਸਗੋਂ ਸਾਡੇ ਸਰੀਰ ਲਈ ਕਈ ਤਰ੍ਹਾਂ ਦੇ ਫਾਇਦੇਮੰਦ ਵੀ ਹੈ। ਹਲਦੀ ਵਿਚ ਮੌਜੂਦ ਗੁਣ ਨਾ ਸਿਰਫ ਸਾਡੇ ਭਾਰ ਨੂੰ ਘੱਟ ਕਰਨ ਵਿਚ ਸਗੋਂ ਅਲਜ਼ਾਈਮਰ ਦਾ ਖਤਰਾ ਘੱਟ ਕਰਨ ਵਿਚ ਵੀ ਬਹੁਤ ਸਹਾਇਕ ਹੁੰਦੇ ਹਨ। ਦਰਅਸਲ ਹਲਦੀ ਵਿਚ ਕਰਕਿਊਮਨ ਪਾਇਆ ਜਾਂਦਾ ਹੈ।
ਕਰਕਿਊਮਿਨ ਵਿਚ ਆਕਸੀਕਰਨ ਰੋਕੂ ਗੁਣਕਰਕਿਊਮਿਨ ਵਿਚ ਆਕਸੀਕਰਨ ਰੋਕੂ ਗੁਣ ਹੁੰਦੇ ਹਨ। ਕਰਕਿਊਮਿਨ ਅਲਜ਼ਾਈਮਰ ਦੇ ਖਤਰੇ ਨੂੰ ਘੱਟ ਕਰਨ ਅਤੇ ਸਾਡੀ ਯਾਦਦਾਸ਼ਤ ਨੂੰ ਵਧਾਉਣ ਵਿਚ ਕਾਫੀ ਫਾਇਦੇਮੰਦ ਹੈ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਹਲਦੀ ਦਿਮਾਗ ਵਿਚ ਇਕ ਅਜਿਹਾ ਪ੍ਰੋਟੀਨ ਬਣਨ ਤੋਂ ਰੋਕਦੀ ਹੈ ਜੋ ਯਾਦਦਾਸ਼ਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕਈ ਡਾਕਟਰਾਂ ਦਾ ਮੰਨਣਾ ਹੈ ਕਿ ਹਲਦੀ ਵਿਚ ਇਸ ਦੇ ਇਲਾਵਾ ਕਈ ਹੋਰ ਗੁਣ ਵੀ ਹੁੰਦੇ ਹਨ।
ਬਲੱਡ ਪਿਊਰੀਫਾਇਰ ਵੀ ਮੰਨਿਆ ਗਿਆ ਹੈ ਹਲਦੀ ਨੂੰ
ਹਲਦੀ ਨੂੰ ਬਲੱਡ ਪਿਊਰੀਫਾਇਰ ਵੀ ਮੰਨਿਆ ਗਿਆ ਹੈ। ਜਾਣਕਾਰੀ ਮੁਤਾਬਕ ਹਲਦੀ ਸਰੀਰ ਵਿਚ ਬਲੱਡ ਸਰਕੁਲੇਸ਼ਨ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦੀ ਹੈ। ਮੋਟੇ ਟਿਸ਼ੂਆਂ ਨੂੰ ਘੱਟ ਕਰਨ ਜਾਂ ਫਿਰ ਉਨ੍ਹਾਂ ਨੂੰ ਸਾਡੇ ਸਰੀਰ ਤੋਂ ਹਟਾਉਣ ਵਿਚ ਵੀ ਹਲਦੀ ਸਹਾਇਕ ਹੈ। ਇਹ ਭਾਰ ਕੰਟਰੋਲ ਲਈ ਅਹਿਮ ਹੈ। ਇੰਨਾ ਹੀ ਨਹੀਂ ਹਲਦੀ ਦੇ ਸੇਵਨ ਨਾਲ ਡਾਇਬਟੀਜ਼ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਸਰੀਰ ਦੇ ਜੋੜਾਂ ਵਿਚ ਦਰਦ ਜਾਂ ਅਕੜਨ ਹੋਣ ’ਤੇ ਹਲਦੀ ਦੇ ਸੇਵਨ ਨਾਲ ਰਾਹਤ ਮਿਲਦੀ ਹੈ।
ਇੰਝ ਕਰੋ ਇਸਤੇਮਾਲ
ਹਲਦੀ ਦਾ ਇਕ ਖਾਸ ਜੂਸ ਸਾਡੇ ਸਰੀਰ ਦੇ ਖੂਨ ਨੂੰ ਸਾਫ ਕਰਨ ਵਿਚ ਮਦਦਗਾਰ ਹੁੰਦਾ ਹੈ। ਘਰਾਂ ਵਿਚ ਇਹ ਜੂਸ ਬਣਾਉਣਾ ਵੀ ਬਹੁਤ ਆਸਾਨ ਹੁੰਦਾ ਹੈ। ਘਰ ਵਿਚ ਮੌਜੂਦ ਹਲਦੀ ਦੇ ਟੁਕੜੇ ਜਾਂ ਪਾਊਡਰ ਵਿਚ ਨਿੰਬੂ, ਨਮਕ ਅਤੇ ਪਾਣੀ ਮਿਲਾ ਕੇ ਇਸ ਜੂਸ ਨੂੰ ਬਣਾਇਆ ਜਾ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੇ ਸੇਵਨ ਨਾਲ ਖੂਨ ਸਾਫ ਹੁੰਦਾ ਹੈ।
ਫੋਟੋ ਹਲਦੀ
ਮੋਟਾਪਾ ਘੱਟ ਕਰਨ ਲਈ ਸੌਂਣ ਤੋਂ ਪਹਿਲਾਂ ਰੱਖੋ ਇਨ੍ਹਾਂ 4 ਗੱਲਾਂ ਦਾ ਖਾਸ ਧਿਆਨ
NEXT STORY