ਨਵੀਂ ਦਿੱਲੀ— ਭਾਂਵੇ ਹੀ ਪ੍ਰੋਸਟੇਟ ਕੈਂਸਰ ਜ਼ਿਆਦਾ ਸੁਣਨ ਨੂੰ ਨਹੀਂ ਮਿਲਦਾ ਪਰ ਇਹ ਇਕ ਖਤਰਨਾਕ ਸਮੱਸਿਆ ਹੈ। ਇਹ ਕੈਂਸਰ ਖਾਸ ਕਰਕੇ ਮਰਦਾਂ 'ਚ ਦੇਖਣ ਨੂੰ ਮਿਲਦਾ ਹੈ। ਇਕ ਉਮਰ ਦੇ ਬਾਅਦ ਪ੍ਰੋਸਟੇਟ ਕੈਂਸਰ ਵੀ ਵਧ ਸਕਦਾ ਹੈ। ਅਜਿਹੇ 'ਚ ਮੰਨਿਆ ਜਾਂਦਾ ਹੈ ਕਿ 50 ਦੀ ਉਮਰ ਦੇ ਮਰਦਾਂ 'ਚ ਪ੍ਰੋਟਸੇਸ ਕੈਂਸਰ ਦੀ ਆਸ਼ੰਕਾ ਹੁੰਦੀ ਹੈ ਪ੍ਰੋਸਟੇਟ ਦੇ ਅੰਦਰ ਮੋਜੂਦ ਸੈੱਲਸ ਕੈਂਸਰ ਨੂੰ ਵਧਾਵਾ ਦਿੰਦਾ ਹੈ। ਇਹ ਪ੍ਰੋਸਟੇਟ ਦੇ ਸਾਈਜ ਦੇ ਮੁਤਾਬਕ ਨਾਲ ਵਧਣ ਲਗਦਾ ਹੈ। ਜੇ ਤੁਸੀਂ ਪ੍ਰੋਸਟੇਟ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੇ ਖਾਣ-ਪਾਣ 'ਚ ਬਦਲਾਅ ਲਿਆਓ। ਇਸ ਤੋਂ ਇਲਾਵਾ ਡਾਕਟਰੀ ਸਲਾਹ ਵੀ ਲੈਂਦੇ ਰਹੋ ਅਤੇ ਇਸ ਦਾ ਘਰੇਲੂ ਇਲਾਜ਼ ਵੀ ਜਾਰੀ ਰੱਖੋ।
ਇਨ੍ਹਾਂ ਫੂਡਸ ਦੀ ਕਰੋ ਵਰਤੋ
1. ਅਨਾਰ
ਅਨਾਰ 'ਚ ਐਂਟੀਆਕਸੀਡੇਂਟ ਹੁੰਦੇ ਹਨ ਜੋ ਪ੍ਰੇਸਟੇਟ ਕੈਂਸਰ ਤੋਂ ਬਚਾਉਂਦੇ ਹਨ ਇਸ ਲਈ ਮਰਦਾਂ ਨੂੰ ਇਸ ਦੀ ਵਰਤੋ ਕਰਨੀ ਚਾਹੀਦੀ ਹੈ।
2. ਤਰਬੂਜ਼
ਇਸ 'ਚ ਲਾਈਕੋਪਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਪ੍ਰੋਸਟੇਟ ਕੈਂਸਰ ਨੂੰ ਕਾਫੀ ਹਦ ਤੱਕ ਟਾਲ ਦਿੰਦਾ ਹੈ।
3. ਹਲਦੀ
ਹਲਦੀ ਦੀ ਵਰਤੋ ਨਲ ਉਂਝ ਤਾਂ ਬਹੁਤ ਸਾਰੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ ਪਰ ਜੇ ਤੁਸੀਂ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਹਲਦੀ ਦੀ ਵਰਤੋ ਜ਼ਰੂਰ ਕਰੋ। ਕਿਉਂਕਿ ਇਸ 'ਚ ਕਈ ਤੱਤ ਮੋਜੂਦ ਹੁੰਦੇ ਹਨ। ਜੋ ਕੈਂਸਰ ਦੇ ਸੈੱਲ ਬਣਨ ਤੋਂ ਰੋਕਦਾ ਹੈ।
4. ਪਪੀਤਾ
ਪਪੀਤੇ ਨੂੰ ਨਿਯਮਤ ਖਾਣ ਨਾਲ ਅੱਖਾਂ ਦੀ ਰੋਸ਼ਨੀ ਦੇ ਨਾਲ ਨਾਲ ਸਿਹਤ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਇਸ 'ਚ ਫਲੋਵੋਨਾਈਟਸ ਹੁੰਦੇ ਹਨ ਜੋ ਕੈਂਸਰ ਦੇ ਸੈਲਸ ਬਣਨ ਤੋਂ ਰੋਕਦਾ ਹੈ।
5. ਲਸਣ
ਲਸਣ 'ਚ ਐਲਿਸਿਨ, ਸਲਫਰ ਕੰਪਾਉਡਸ ਹੁੰਦੇ ਹਨ ਜੋ ਮਰਦਾਂ 'ਚ ਹੋਣ ਵਾਲੇ ਪ੍ਰੋਸਟੇਟ ਕੈਂਸਰ ਤੋਂ ਬਚਾਉਂਦਾ ਹੈ।
6. ਅਦਰਕ
ਅਦਰਕ 'ਚ ਐਂਟੀਫਲੇਮੇਟਰੀ ਅਤੇ ਐਂਟੀਆਕਸੀਡੇਂਟ ਦੇ ਗੁਣ ਹੁੰਦੇ ਹਨ। ਜੋ ਕੈਂਸਰ ਨੂੰ ਵਧਾਵਾ ਦੇਣ ਵਾਲੇ ਸੈੱਲਸ ਨੂੰ ਖਤਮ ਕਰ ਦਿੰਦਾ ਹੈ। ਇਸ ਲਈ ਖਾਣੇ 'ਚ ਅਦਰਕ ਨੂੰ ਜ਼ਰੂਰ ਸ਼ਾਮਲ ਕਰੋ।
ਸਿਹਤ ਦੇ ਨਾਲ ਸੰਬੰਧਿਤ ਕਈ ਸਮੱਸਿਆਵਾਂ ਦੇ ਲਈ ਫਾਇਦੇਮੰਦ ਹੈ Herbal Teas
NEXT STORY