ਅੰਮ੍ਰਿਤਸਰ (ਨੀਰਜ) : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜ਼ਿਲਾ ਪ੍ਰਸ਼ਾਸਨ ਨੇ ਹੜ੍ਹ ਰੋਕਥਾਮ ਲਈ ਮੁੱਢਲੇ ਪ੍ਰਬੰਧ ਕੀਤੇ ਹਨ। ਇਸ ਸੰਦਰਭ ਵਿਚ ਜਿੱਥੇ ਜ਼ਿਲਾ ਪ੍ਰਸ਼ਾਸਨ ਨੇ 16 ਜੂਨ ਤੋਂ 24 ਘੰਟੇ ਕੰਮ ਕਰਨ ਵਾਲਾ ਫਲੱਡ ਕੰਟਰੋਲ ਰੂਮ ਸਥਾਪਤ ਕੀਤਾ ਹੈ, ਉੱਥੇ ਉਨ੍ਹਾਂ 55 ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਜੋ ਅਜਨਾਲਾ ਦੇ ਰਾਵੀ ਦਰਿਆ, ਲੋਪੋਕੇ ਅਤੇ ਬਿਆਸ ਦਰਿਆ ਨਾਲ ਲੱਗਦੇ ਹਨ। ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਵਿਚ ਕੋਈ ਹੜ੍ਹ ਨਹੀਂ ਆਇਆ ਹੈ ਪਰ ਰਾਵੀ ਅਤੇ ਬਿਆਸ ਦਰਿਆ ਵਿਚ ਜ਼ਿਆਦਾ ਪਾਣੀ ਹੋਣ ਕਾਰਨ ਕਈ ਪਿੰਡਾਂ ਦੀ ਸੈਂਕੜੇ ਏਕੜ ਫਸਲ ਜ਼ਰੂਰ ਤਬਾਹ ਹੁੰਦੀ ਰਹੀ ਹੈ। ਇਸ ਲਈ ਜ਼ਿਲਾ ਕੁਲੈਕਟਰ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹੜ੍ਹ ਤੋਂ ਬਚਾਅ ਲਈ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗਾਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਹੜ੍ਹਾਂ ਤੋਂ ਬਚਾਅ ਲਈ ਜ਼ਰੂਰੀ ਪ੍ਰਬੰਧ ਜਿਵੇਂ ਕਿ ਦਵਾਈਆਂ, ਪਸ਼ੂਆਂ ਦਾ ਚਾਰਾ, ਖਾਣ-ਪੀਣ ਦੀਆਂ ਵਸਤੂਆਂ, ਕਿਸ਼ਤੀਆਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਦਕਿ ਡੀ. ਸੀ. ਨੇ ਖੁਦ ਰਾਵੀ ਦਰਿਆ ਦੇ ਸੰਵੇਦਨਸ਼ੀਲ ਇਲਾਕਿਆਂ ਦਾ ਨਿਰੀਖਣ ਕੀਤਾ ਹੈ ਅਤੇ ਇਸ ਮਾਮਲੇ ਵਿਚ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ, ਇਨ੍ਹਾਂ ਲੋਕਾਂ ਦੀਆਂ ਲੱਗੀਆਂ ਮੌਜਾਂ
ਤਹਿਸੀਲ ਅਜਨਾਲਾ ਦੇ 34 ਪਿੰਡ ਸੰਵੇਦਨਸ਼ੀਲ
ਭਾਵੇਂ ਜ਼ਿਲੇ ਦੇ ਕੁੱਲ 55 ਪਿੰਡ ਹੜ੍ਹ ਪ੍ਰਭਾਵਿਤ ਸੰਵੇਦਨਸ਼ੀਲ ਹਨ, ਇਨ੍ਹਾਂ ਵਿਚ ਤਹਿਸੀਲ ਅਜਨਾਲਾ ਵਿਚ ਰਾਵੀ ਦਰਿਆ ਨਾਲ ਲੱਗਦੇ ਪਿੰਡ ਨੰਗਲ ਸੋਹਲ, ਗਗਰ, ਦੂਜੋਵਾਲ, ਬਲ ਲੰਬੇ ਦਰਿਆ, ਲੱਖੂਵਾਲ ਰਮਦਾਸ, ਕੋਟਲੀ ਜਮੀਤ ਸਿੰਘ, ਦੂਰੀਆ, ਕਲੋ ਮਾਹਲ, ਲੰਗੋ ਮਾਹਲ, ਗੱਗੋ ਮਾਹਲ, ਹਰੜਕਲਾ, ਕੋਟਲੀ ਅੰਬ, ਚੱਕ ਔਲ, ਵੰਝਾਵਾਲਾ, ਜੱਸੜ, ਲੱਖੂਵਾਲ ਅਜਨਾਲਾ, ਤਲਵੰਡੀ ਰਾਏਦਾਦ, ਫਤਿਹ ਵਾਲਵੜਾ, ਇਬਰਾਹੀਮਪੁਰਾ, ਭੂਰੋਗਿਲ, ਦਿਆਲਪੁਰਾ, ਕਿਆਮਪੁਰਾ, ਅਬੂਸੇਬ, ਕੁਰਾਲੀਆ, ਸ਼ਹਿਜ਼ਾਦਾ, ਨਿਸੋਕੇ, ਘੋਨੇਵਾਲ, ਸਿੰਘੋਕੇ, ਪੰਜਗਰਾਈ ਵਾਹਲਾ, ਤੰਗਾਈ, ਦਰਿਆ ਮੂਸਾ, ਮਲਕਪੁਰ, ਚਾਹੜਪੁਰਾ, ਸੈਦਪੂਰ ਖੂਰਦ ਦੇ ਨਾਮ ਸ਼ਾਮਿਲ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਟੱਕਰ ਤੋਂ ਬਾਅਦ ਕਾਰਾਂ ਦੇ ਉੱਡੇ ਪਰਖੱਚੇ, ਨੌਜਵਾਨ ਕੁੜੀ ਦੀ ਦਰਦਨਾਕ ਮੌਤ
ਬਾਬਾ ਬਕਾਲਾ ਬਿਆਸ ਦਰਿਆ ਨਾਲ ਲੱਗਦੇ ਪਿੰਡ
ਬਾਬਾ ਬਕਾਲਾ ਦੇ ਛੇ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਜਿਨ੍ਹਾਂ ਵਿਚ ਸ਼ੇਰੋਂ ਬਾਘਾ, ਸ਼ੇਰੋਂ ਨਿਗਾਹ, ਜੋਧੇ, ਡੇਰਾ ਬਾਬਾ ਜੈਮਲ ਸਿੰਘ, ਬਲਸਰਾਂ, ਵੜੈਚ, ਰਾਜੀਵਾਲੀ ਮਿਆਣੀ, ਬੁੱਢਾਥੇਹ, ਵਜ਼ੀਰ ਭੁੱਲਰ, ਕੋਟ ਮਹਿਤਾਬ ਦੇ ਨਾਮ ਸ਼ਾਮਲ ਹਨ।
ਤਹਿਸੀਲ ਲੋਪੋਕੇ ਦੇ ਪਿੰਡ
ਜ਼ਿਲੇ ਦੀ ਤਹਿਸੀਲ ਲੋਪੋਕੇ ਵਿਚ ਢੰਡਾਲ, ਪੰਜੂ ਕਲਾਲ, ਮਿਆਦੀ ਖੁਰਦ, ਖੁਸ਼ਪੁਰਾ, ਬਲੋਟ, ਨੇਪਾਲ, ਮਿਆਦੀ ਕਲਾਂ, ਚੱਕ ਫਤਿਹ ਖਾਂ, ਕੱਕੜ, ਰਾਣੀਆਂ ਅਤੇ ਮੰਡਿਆਲਵਾਲਾ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੇ ਵੱਡੇ ਫ਼ੈਸਲੇ, ਬਦਲ ਦਿੱਤਾ 1965 ਵਾਲਾ ਐਕਟ
ਖੰਡਰ ਇਮਾਰਤਾਂ ਨੂੰ ਟ੍ਰੇਸ ਕਰਨ ਦੇ ਨਿਰਦੇਸ਼
ਵਾਲਡ ਸਿਟੀ ਦੇ ਅੰਦਰ ਕਈ ਪੁਰਾਣੇ ਬਾਜ਼ਾਰਾਂ ਵਿਚ ਦਰਜਨਾਂ ਦੀ ਸੰਖਿਆ ’ਚ ਅਜਿਹੀ ਖੰਡਰ ਇਮਾਰਤਾਂ ਹਨ ਜੋ 1947 ਤੋਂ ਪਹਿਲਾਂ ਦੀਆਂ ਬਣੀਆਂ ਹਨ ਪਰ ਅਦਾਲਤੀ ਕੇਸਾਂ ਅਤੇ ਹੋਰ ਕਾਰਨਾਂ ਕਰਕੇ ਲੋਕ ਨਾ ਤਾਂ ਇਨ੍ਹਾਂ ਇਮਾਰਤਾਂ ਨੂੰ ਖਾਲੀ ਕਰ ਰਹੇ ਹਨ ਅਤੇ ਨਾ ਹੀ ਇਨ੍ਹਾਂ ਨੂੰ ਦੁਬਾਰਾ ਬਣਾ ਰਹੇ ਹਨ, ਜਿਸ ਕਾਰਨ ਹਰ ਸਾਲ ਬਰਸਾਤ ਦੇ ਮੌਸਮ ਵਿਚ ਕੋਈ ਨਾ ਕੋਈ ਖੰਡਰ ਇਮਾਰਤ ਡਿੱਗ ਜਾਂਦੀ ਹੈ ਅਤੇ ਜਾਨੀ ਨੁਕਸਾਨ ਹੁੰਦਾ ਹੈ। ਇਸ ਵਾਰ ਵੀ ਜ਼ਿਲਾ ਪ੍ਰਸ਼ਾਸਨ ਨੇ ਸਬੰਧਤ ਵਿਭਾਗਾਂ ਨੂੰ ਮਹਾਂਨਗਰ ਦੀਆਂ ਉਨ੍ਹਾਂ ਖੰਡਰ ਇਮਾਰਤਾਂ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਪੰਚਾਂ ਅਤੇ ਸਰਪੰਚਾਂ ਨਾਲ ਸਿੱਧਾ ਤਾਲਮੇਲ ਰੱਖਣ ਦੇ ਹੁਕਮ
ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਨਾਲ ਤਾਲਮੇਲ ਰੱਖਣ ਲਈ ਡੀ. ਸੀ. ਵਲੋਂ ਸਬੰਧਤ ਖੇਤਰਾਂ ਦੇ ਐੱਸ. ਡੀ. ਐੱਮ., ਥਾਣਾ ਮੁਖੀ, ਤਹਿਸੀਲਦਾਰ ਅਤੇ ਪਟਵਾਰੀਆਂ ਨੂੰ ਸਿੱਧਾ ਸੰਪਰਕ ਰੱਖਣ ਦੇ ਹੁਕਮ ਦਿੱਤੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਸਮੇਂ ਸਿਰ ਨਜਿੱਠਿਆ ਜਾ ਸਕੇ ਕਿਉਂਕਿ ਜਦੋਂ ਵੀ ਦਰਿਆ ਦਾ ਪਾਣੀ ਉੱਪਰ ਵੱਲ ਵਧਦਾ ਹੈ ਤਾਂ ਸੰਵੇਦਨਸ਼ੀਲ ਪਿੰਡਾਂ ਵਿਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਸ਼ੁਰੂਆਤੀ ਸੂਚਨਾਂ ’ਤੇ ਹੀ ਰੈਸਕਊ ਆਪ੍ਰੇਸ਼ਨ ਚਲਾਇਆ ਜਾਵੇ ਤਾਂ ਪੂਰਾ ਬਚਾਅ ਸੰਭਵ ਰਹਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, 500 ਅਸਾਮੀਆਂ ਭਰਨ ਨੂੰ ਪ੍ਰਵਾਨਗੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ: ਥੋੜ੍ਹੀ ਦੇਰ 'ਚ ਅਚਾਨਕ ਬਦਲੇਗਾ ਮੌਸਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਤਾਜ਼ਾ ਅਪਡੇਟ
NEXT STORY