ਹੈਲਥ ਡੈਸਕ - ਅਕਸਰ ਪੈਰਾਂ ਵਿਚ ਆਉਣ ਵਾਲੀ ਸੋਜ ਨੂੰ ਲੋਕ ਸਾਧਾਰਣ ਥਕਾਵਟ ਜਾਂ ਮੌਸਮੀ ਪ੍ਰਭਾਵ ਮੰਨ ਕੇ ਅਣਦੇਖਾ ਕਰ ਜਾਂਦੇ ਹਨ ਪਰ ਸਿਹਤ ਮਾਹਿਰਾਂ ਅਨੁਸਾਰ, ਇਹ ਲੱਛਣ ਕਿਸੇ ਗੰਭੀਰ ਅੰਦਰੂਨੀ ਸਮੱਸਿਆ ਦੀ ਪਛਾਣ ਵੀ ਹੋ ਸਕਦੇ ਹਨ। ਪੈਰਾਂ, ਟਖਨਿਆਂ ਜਾਂ ਪਿੰਡਲੀਆਂ ਵਿਚ ਆਉਣ ਵਾਲੀ ਸੋਜ, ਚਮੜੀ ’ਤੇ ਦਬਾਉ ਪਾਉਣ ’ਤੇ ਪਿੱਟ ਪੈ ਜਾਣਾ ਜਾਂ ਪੈਰ ਭਾਰੀ ਮਹਿਸੂਸ ਹੋਣਾ ਇਨ੍ਹਾਂ ਦੇ ਮੁੱਖ ਸੰਕੇਤ ਹਨ।
ਕਾਰਨ :-
- ਲੰਬੇ ਸਮੇਂ ਬੈਠੇ ਰਹਿਣਾ ਜਾਂ ਖੜੇ ਰਹਿਣਾ, ਵਧੇਰੇ ਨਮਕ ਦੀ ਖਪਤ, ਮੋਟਾਪਾ, ਗਰਭਅਵਸਥਾ ਜਾਂ ਹਾਰਮੋਨਲ ਬਦਲਾਅ, ਵੈਰੀਕੋਜ਼ ਵੈਨਜ਼, ਦਿਲ, ਲਿਵਰ ਜਾਂ ਗੁਰਦੇ ਦੀਆਂ ਬਿਮਾਰੀਆਂ ਅਜਿਹੇ ਕੁਝ ਆਮ ਕਾਰਣ ਹਨ ਜੋ ਪੈਰਾਂ ਵਿਚ ਸੋਜ ਪੈਦਾ ਕਰ ਸਕਦੇ ਹਨ।
ਲੱਛਣ :-
- ਜੇ ਸੋਜ ਇਕ ਪਾਸੇ ਹੀ ਹੋਵੇ ਜਾਂ ਦਰਦ, ਲਾਲੀ ਜਾਂ ਚਮੜੀ ਦੇ ਰੰਗ ਵਿਚ ਬਦਲਾਅ ਨਾਲ ਹੋਵੇ ਤਾਂ ਇਹ Deep Vein Thrombosis (DVT) ਜਾਂ ਦਿਲ-ਗੁਰਦੇ ਨਾਲ ਜੁੜੀ ਕਿਸੇ ਸੰਕਟ ਦੀ ਨਿਸ਼ਾਨੀ ਹੋ ਸਕਦੀ ਹੈ। ਇਸ ਸਥਿਤੀ ਵਿਚ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਬਚਾਅ :-
- ਸੋਣ ਜਾਂ ਬੈਠਣ ਵੇਲੇ ਪੈਰ ਉਚੇ ਰੱਖੋ
- ਹਰ ਇਕ-ਦੋ ਘੰਟਿਆਂ ਵਿਚ ਥੋੜ੍ਹਾ ਚੱਲੋ-ਫਿਰੋ
- ਹਲਕੀ-ਫੁਲਕੀ ਕਸਰਤ ਕਰੋ ਜਾਂ ਯੋਗਾ ਕਰੋ
- ਨਮਕ ਦੀ ਮਾਤਰਾ ਘਟਾਓ
- ਢਿੱਲੇ ਕੱਪੜੇ ਅਤੇ ਆਰਾਮਦਾਇਕ ਜੁੱਤੇ ਪਹਿਨੋ
ਨੋਟ :- ਜੇ ਪੈਰਾਂ ਵਿਚ ਆ ਰਹੀ ਸੋਜ ਦਿਨੋਂ-ਦਿਨ ਵਧ ਰਹੀ ਹੈ ਜਾਂ ਇਸ ਨਾਲ ਹੋਰ ਲੱਛਣ ਵੀ ਪੈਦਾ ਹੋ ਰਹੇ ਹਨ ਤਾਂ ਇਸਨੂੰ ਹਲਕਾ ਨਾ ਲਿਆ ਜਾਵੇ। ਪੂਰੀ ਜਾਂਚ ਅਤੇ ਢੁੱਕਵੇ ਇਲਾਜ ਰਾਹੀਂ ਹੀ ਸਰੀਰ ਨੂੰ ਵਧੀਕ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
ਸਰੀਰ 'ਚ ਹੋ ਗਈ ਹੈ Calcium ਦੀ ਘਾਟ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਠੀਕ
NEXT STORY