ਜਲੰਧਰ (ਬਿਊਰੋ) - ਗਰਮੀਆਂ ਦੇ ਮੌਸਮ ਵਿੱਚ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ, ਤਾਂਕਿ ਉਹ ਆਪਣੇ ਸਰੀਰ ਨੂੰ ਠੰਡਾ ਰੱਖ ਸਕਣ। ਗਰਮੀਆਂ ’ਚ ਸਰੀਰ ਨੂੰ ਠੰਡਾ ਰੱਖਣ ਲਈ ਲੋਕ ਕਈ ਤਰ੍ਹਾਂ ਦੇ ਸੋਫਟ ਡਰਿੰਕ ਅਤੇ ਜੂਸ ਪੀਣਾ ਪਸੰਦ ਕਰਦੇ ਹਨ, ਜਿਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ ਅਤੇ ਸਰੀਰ ਨੂੰ ਠੰਡਕ ਪਹੁੰਚਦੀ ਹੈ। ਡਰਿੰਕ ਪੀਣ ਨਾਲ ਭਾਵੇਂ ਸਰੀਰ ਨੂੰ ਠੰਡਕ ਪਹੁੰਚਦੀ ਹੈ ਪਰ ਇਹ ਸਾਡੇ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ। ਇਸੇ ਲਈ ਗਰਮੀ ਤੋਂ ਬਚਣ ਲਈ ਸਾਨੂੰ ਅਜਿਹੇ ਸ਼ਰਬਤਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਭਾਰ ਘੱਟ ਹੋ ਸਕੇ ਅਤੇ ਸਿਹਤ ਨੂੰ ਲਾਭ ਹੋਵੇ। ਆਪਣੀ ਡਾਈਟ ਵਿਚ ਅਜਿਹੇ ਡਿਟੋਕਸ ਡ੍ਰਿੰਕ ਸ਼ਾਮਿਲ ਕਰੋ, ਜਿਸ ਨਾਲ ਸਰੀਰ ਦੀ ਕੈਲੋਰੀ ਬਰਨ ਹੁੰਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ।
ਗਰਮੀਆਂ ਵਿੱਚ ਪੀਓ ਇਹ ਡ੍ਰਿੰਕ
ਡਿਟੋਕਸ ਡ੍ਰਿੰਕ
ਗਰਮੀਆਂ ’ਚ ਡਿਟਾਕਸ ਡ੍ਰਿੰਕ ਪੀਣ ਨਾਲ ਸਰੀਰ ਵਿੱਚਲੇ ਵਿਸ਼ੈਲੇ ਤੱਤ ਪਸੀਨੇ ਅਤੇ ਯੂਰਿਨ ਦੇ ਰਸਤੇ ਸਰੀਰ ’ਚੋਂ ਬਾਹਰ ਨਿਕਲਦੇ ਹਨ। ਇਸ ਨਾਲ ਕੈਲੋਰੀ ਵੀ ਨਸ਼ਟ ਹੁੰਦੀ ਹੈ। ਡਿਟਾਕਸ ਵਾਟਰ ਪੀਣ ਨਾਲ ਮੈਟਾਬਾਲੀਜ਼ਮ ਠੀਕ ਰਹਿੰਦਾ ਹੈ ਅਤੇ ਭੁੱਖ ਕੰਟਰੋਲ ’ਚ ਰਹਿੰਦੀ ਹੈ। ਨਾਲ ਹੀ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ।
ਨਿੰਬੂ ਅਤੇ ਪੁਦੀਨਾ
ਗਰਮੀਆਂ ਦੇ ਮੌਸਮ ਵਿੱਚ ਬਹੁਤ ਸਾਰੇ ਲੋਕ ਨਿੰਬੂ ਪਾਣੀ ਪੀਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਨਿੰਬੂ ਪਾਣੀ ਵਿਚ ਪੁਦੀਨੇ ਦੀਆਂ ਕੁਝ ਪੱਤੀਆਂ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਸਰੀਰ ਹਾਈਡ੍ਰੇਟ ਰਹੇਗਾ ਅਤੇ ਭਾਰ ਜਲਦੀ ਘੱਟ ਜਾਵੇਗਾ। ਨਿੰਬੂ ਪਾਣੀ ਦਾ ਇਹ ਡਰਿੰਕ ਪਾਚਨ ਕਿਰਿਆ ਨੂੰ ਵੀ ਤੰਦਰੁਸਤ ਕਰਦਾ ਹੈ।
ਖੀਰਾ
ਗਰਮੀਆਂ ਵਿੱਚ ਲੋਕ ਖੀਰੇ ਵੀ ਵੱਧ ਮਾਤਰਾ ਵਿੱਚ ਵਰਤੋਂ ਕਰਦੇ ਹਨ। ਖੀਰੇ ਵਿੱਚ ਵਿਟਾਮਿਨ ਬੀ , ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ, ਜੋ ਸਰੀਰ ਲਈ ਫ਼ਾਇਦੇਮੰਦ ਹੁੰਦਾ ਹੈ। ਭਾਰ ਘੱਟ ਕਰਨ ਲਈ ਇੱਕ ਖੀਰਾ, ਇੱਕ ਨਿੰਬੂ, ਇੱਕ ਅਦਰਕ ਦਾ ਪੀਸ ਇੱਕ ਗਿਲਾਸ ਪਾਣੀ ਵਿੱਚ ਮਿਲਾ ਕੇ ਬਲੈਂਡ ਕਰੋ। ਇਸ ਦਾ ਜੂਸ ਬਣਾ ਕੇ ਇਸ ਨੂੰ ਰੋਜ਼ਾਨਾ ਰਾਤ ਦੇ ਖਾਣੇ ਤੋਂ ਬਾਅਦ ਪੀਓ। ਅਜਿਹਾ ਕਰਨ ਨਾਲ ਤੁਹਾਡਾ ਭਾਰ ਘੱਟ ਹੋ ਜਾਵੇਗਾ।
ਸੇਬ, ਦਾਲਚੀਨੀ
ਸੇਬ-ਦਾਲਚੀਨੀ ਤੋਂ ਤਿਆਰ ਕੀਤਾ ਜੂਸ ਮੈਟਾਬੋਲੀਜ਼ਮ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ। ਦੋ ਚਮਚ ਸੇਬ ਦਾ ਸਿਰਕਾ, ਇੱਕ ਚਮਚ ਨਿੰਬੂ ਦਾ ਰਸ, ਚੁਟਕੀ ਭਰ ਦਾਲ ਚੀਨੀ ਨੂੰ ਇੱਕ ਗਿਲਾਸ ਪਾਣੀ ਵਿੱਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।
ਸੰਤਰੇ ਦਾ ਜੂਸ
ਸੰਤਰੇ ਵਿਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਸਰੀਰ ਵਿੱਚ ਫੈਟ ਨੂੰ ਜਮ੍ਹਾਂ ਨਹੀਂ ਹੋਣ ਦਿੰਦਾ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ, ਤਾਂ ਰੋਜ਼ਾਨਾ 1-2 ਗਿਲਾਸ ਸੰਤਰੇ ਦਾ ਜੂਸ ਪੀਓ। ਇਸ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।
ਜੇਕਰ ਤੁਸੀਂ ਵੀ ਆਪਣੇ ਪਤਲੇਪਨ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਜ਼ਰੂਰ ਅਜ਼ਮਾਓ
NEXT STORY