ਹੈਲਥ ਡੈਸਕ - ਅੱਜ ਦੇ ਜ਼ਮਾਨੇ ’ਚ ਰੋਜ਼ਾਨਾ ਹੋਣ ਵਾਲੀ ਖ਼ਰਾਬੀ ਕਾਰਨ ਲੋਕਾਂ ਨੂੰ ਬਵਾਸੀਰ ਸਾਹਮਣਾ ਕਰਨਾ ਪੈ ਰਿਹਾ ਹੈ। ਖਾਣ-ਪੀਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗਲਤ ਜੀਵਨਸ਼ੈੱਲੀ ਅਤੇ ਅਣਹੈਲਦੀ ਫੂਡਸ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਇਸ ਦਾ ਸ਼ੁਰੂ ਤੋਂ ਇਲਾਜ ਨਹੀਂ ਕੀਤਾ ਗਿਆ ਤਾਂ ਇਹ ਕੈਂਸਰ ਦਾ ਰੂਪ ਲੈ ਸਕਦੀ ਹੈ ਪਰ ਲੋਕ ਸ਼ਰਮ ਕਾਰਨ ਜਾਂ ਆਪ੍ਰੇਸ਼ਨ ਕਾਰਨ ਇਸ ਨੂੰ ਜਗ ਜ਼ਾਹਿਰ ਨਹੀਂ ਕਰਦੇ ਜੋ ਕਿ ਵੱਡੀ ਸਮੱਸਿਆ ਦਾ ਕਾਰਨ ਬਣ ਜਾਂਦਾ ਹੈ। ਇਸ ਲਈ ਜੇਕਰ ਬਵਾਸੀਰ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਈਟ ’ਚ ਫਾਈਬਰ ਯੁਕਤ ਫਲ, ਸਬਜ਼ੀਆਂ ਵਰਗੇ ਅਨਾਜ ਨੂੰ ਸ਼ਾਮਲ ਕਰੋ।
ਜਗਬਾਣੀ ਨਾਲ ਗੱਲ ਕਰਦਿਆਂ ਰਾਣਾ ਹਸਪਤਾਲ ਦੇ ਡਾਕਟਰ ਹਤਿੰਦਰ ਸੁਰੀ ਨੇ ਦੱਸਿਆ ਹੈ ਕਿ ਬਵਾਸੀਰ ਬੈਕਟੀਰੀਆ ਜਾਂ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਨਹੀਂ ਸਗੋਂ ਇਹ ਤੁਹਾਡੇ ਰਹਿਣ-ਸਹਿਣ ਜਾਂ ਗਲਤ ਆਦਤਾਂ ਕਾਰਨ ਹੁੰਦੀ ਹੈ। ਹਾਲਾਂਕਿ ਜੇਕਰ ਤੁਹਾਨੂੰ ਬਵਾਸੀਰ ਦੇ ਸ਼ੁਰੂਆਤੀ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਹ ਬੀਮਾਰੀ ਵੱਧ ਨਾ ਸਕੇ। ਇਸ ਬੀਮਾਰੀ ਦੀ ਸ਼ੁਰੂਆਤ ’ਚ ਤੁਹਾਨੂੰ ਪਖਾਣਾ ਵਾਲੀ ਥਾਂ ਤੋਂ ਖੂਨ ਆਉਣਾ ਸ਼ੁਰੂ ਹੁੰਦਾ ਹੈ ਅਤੇ ਦੂਜੀ ਸਟੇਜ ’ਚ ਪਖਾਣੇ ਵਾਲੀ ਜਗ੍ਹਾ ’ਤੇ ਮੱਸੇ ਬਣ ਜਾਂਦੇ ਹਨ। ਤੀਜੀ ਸਟੇਜ ’ਤੇ ਮੱਸੇ ਵੱਡੇ ਹੋ ਜਾਂਦੇ ਹਨ। ਚੌਥੀ ਸਟੇਜ ’ਚ ਮੱਸੇ ਪਖਾਣੇ ਵਾਲੀ ਥਾਂ ਤੋਂ ਬਾਹਰ ਆ ਜਾਂਦੇ ਹਨ। ਤੀਜੀ ਅਤੇ ਚੌਥੀ ਸਟੇਜ ’ਚ ਹੀ ਆਪਰੇਸ਼ਨ ਦੀ ਨੌਬਤ ਆਉਂਦੀ ਹੈ ਪਰ ਇਸ ਬੀਮਾਰੀ ਤੋਂ ਬਚਿਆ ਵੀ ਜਾ ਸਕਦਾ ਹੈ। ਇਸ ਦੌਰਾਨ ਇਸ ਲੇਖ ਰਾਹੀਂ ਆਓ ਨਜ਼ਰ ਮਾਰਦੇ ਹਾਂ ਕਿ ਬਵਾਸੀਰ ਹੋਣ ਦੇ ਕੀ ਕਾਰਨ ਹਨ ਅਤੇ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਬਵਾਸੀਰ ਹੋਣ ਦੇ ਮੁੱਖ ਕਾਰਨ :-
ਕਬਜ਼
- ਲੰਬੇ ਸਮੇਂ ਤੱਕ ਕਬਜ਼ ਰਹਿਣ ਕਰਕੇ ਮਲ ਨਰਮ ਨਾ ਹੋਣ ਕਾਰਨ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਹੈ, ਜੋ ਕਿ ਬਵਾਸੀਰ ਦਾ ਮੁੱਖ ਕਾਰਨ ਬਣਦਾ ਹੈ।
- ਫਾਈਬਰ ਅਤੇ ਪਾਣੀ ਦੀ ਕਮੀ ਕਾਰਨ ਇਹ ਸਮੱਸਿਆ ਹੋ ਸਕਦੀ ਹੈ।
ਅਣਹੈਲਥੀ ਖਾਣ-ਪੀਣ
- ਜੰਕ ਫੂਡ, ਤਲੀਆਂ ਹੋਈਆਂ ਚੀਜ਼ਾਂ, ਤੇਜ਼ ਮਸਾਲੇ ਅਤੇ ਘੱਟ ਫਾਈਬਰ ਵਾਲਾ ਖਾਣਾ ਖਾਣ ਨਾਲ ਹਾਜ਼ਮੇ ’ਚ ਤਕਲੀਫ਼ ਹੋ ਸਕਦੀ ਹੈ।
- ਚਿੱਟੀ ਖੰਡ, ਮੈਦਾ ਅਤੇ ਪ੍ਰੋਸੈਸਡ ਫੂਡ ਕਬਜ਼ ਅਤੇ ਬਵਾਸੀਰ ਨੂੰ ਵਧਾ ਸਕਦੇ ਹਨ।
ਲੰਬੇ ਸਮੇਂ ਤੱਕ ਬੈਠਣ ਦੀ ਆਦਤ
- ਲੰਬੇ ਸਮੇਂ ਤੱਕ ਬੈਠਣ ਜਾਂ ਖਾਸ ਕਰਕੇ ਟਾਇਲਟ ’ਤੇ ਵੱਧ ਸਮਾਂ ਬਿਤਾਉਣ ਨਾਲ ਵੀ ਬਵਾਸੀਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
- ਦਫਤਰ ਜਾਂ ਘਰ ’ਚ ਬਿਨਾਂ ਕਿਸੇ ਸਰੀਰੀ ਐਕਟੀਵਿਟੀ ਦੇ ਲੰਬੇ ਸਮੇਂ ਤੱਕ ਬੈਠਣ ਨਾਲ ਹਿਮੋਰਾਇਡ ਹੋ ਸਕਦੇ ਹਨ।
ਗਰਭਾਵਸਥਾ
- ਗਰਭਾਵਸਥਾ ਦੌਰਾਨ ਸਰੀਰ ’ਚ ਹੋਣ ਵਾਲੀਆਂ ਹਾਰਮੋਨਲ ਤਬਦੀਲੀਆਂ ਅਤੇ ਗਰਭ ਦੀ ਵਜ੍ਹਾ ਨਾਲ ਆੰਤੜੀਆਂ ’ਤੇ ਪੈਣ ਵਾਲੇ ਦਬਾਅ ਕਰਕੇ ਬਵਾਸੀਰ ਹੋ ਸਕਦਾ ਹੈ।
ਭਾਰੀ ਵਸਤੂਆਂ ਨੂੰ ਉਠਾਉਣਾ
- ਜੇਕਰ ਤੁਸੀਂ ਬਹੁਤ ਭਾਰੀ ਸਮਾਨ ਉਠਾਉਂਦੇ ਹੋ, ਤਾਂ ਇਹ ਤੁਹਾਡੀ ਆੰਤੜੀ ’ਤੇ ਦਬਾਅ ਪਾ ਸਕਦਾ ਹੈ, ਜਿਸ ਕਰਕੇ ਬਵਾਸੀਰ ਦੀ ਸੰਭਾਵਨਾ ਵੱਧ ਜਾਂਦੀ ਹੈ।
ਜੈਨੇਟਿਕ ਸਮੱਸਿਆ
- ਜੇਕਰ ਤੁਹਾਡੇ ਪਰਿਵਾਰ ’ਚ ਕਿਸੇ ਨੂੰ ਬਵਾਸੀਰ ਰਹੀ ਹੋਈ ਹੈ, ਤਾਂ ਤੁਹਾਨੂੰ ਵੀ ਇਹ ਹੋ ਸਕਦੀ ਹੈ।
ਅਤਿ ਦਸਤ
- ਸਿਰਫ ਕਬਜ਼ ਹੀ ਨਹੀਂ, ਲੂਜ਼ ਮੋਸ਼ਨ ਵੀ ਬਵਾਸੀਰ ਦਾ ਕਾਰਨ ਬਣ ਸਕਦੇ ਹਨ, ਕਿਉਂਕਿ ਇਹ ਪਿਛਲੇ ਪਾਸੇ ਦੀਆਂ ਨਾਜ਼ੁਕ ਨਸਾਂ ’ਤੇ ਅਸਰ ਪਾਉਂਦੇ ਹਨ।
ਸ਼ਰਾਬ ਤੇ ਸਿਗਰੇਟਨੋਸ਼ੀ
- ਸ਼ਰਾਬ ਅਤੇ ਸਿਗਰੇਟ ਹਾਜ਼ਮੇ ਨੂੰ ਵਿਗਾੜ ਸਕਦੇ ਹਨ, ਜੋ ਕਿ ਬਵਾਸੀਰ ਨੂੰ ਵਧਾ ਸਕਦੇ ਹਨ।
ਟਾਇਲਟ ’ਤੇ ਲੰਬੇ ਸਮੇਂ ਤੱਕ ਬੈਠਣਾ
- ਮੋਬਾਈਲ ਜਾਂ ਅਖ਼ਬਾਰ ਪੜ੍ਹਦੇ ਹੋਏ ਲੰਬੇ ਸਮੇਂ ਤੱਕ ਟਾਇਲਟ ’ਤੇ ਬੈਠੇ ਰਹਿਣ ਨਾਲ ਮਲਦਵਾਰ ’ਤੇ ਵੱਧ ਦਬਾਅ ਪੈਂਦਾ ਹੈ, ਜਿਸ ਨਾਲ ਬਵਾਸੀਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਹਾਰਮੋਨਲ ਤਬਦੀਲੀਆਂ
- ਕੁਝ ਲੋਕਾਂ ਨੂੰ ਹਾਰਮੋਨਲ ਤਬਦੀਲੀਆਂ ਕਾਰਨ ਵੀ ਇਹ ਸਮੱਸਿਆ ਹੋ ਜਾਂਦੀ ਹੈ।
ਬਵਾਸੀਰ ਤੋਂ ਬਚਣ ਦੇ ਤਰੀਕੇ :-
ਹਾਜ਼ਮੇ ਨੂੰ ਠੀਕ ਰੱਖੋ
- ਰੋਜ਼ਾਨਾ ਫਾਈਬਰ ਯੁਕਤ ਭੋਜਨ (ਜਿਵੇਂ ਕਿ ਹਰੀ ਸਬਜ਼ੀਆਂ, ਫਲ, ਦਾਲਾਂ, ਅੰਕੁਰਿਤ ਅਨਾਜ) ਖਾਓ।
- ਮੈਦਾ, ਤਲੀਆਂ ਹੋਈਆਂ ਚੀਜ਼ਾਂ ਅਤੇ ਜੰਕ ਫੂਡ ਤੋਂ ਬਚੋ।
- ਖਾਣੇ ਦੇ ਨਾਲ ਘਰੇਲੂ ਘੀ, ਦਹੀਂ, ਜਾਂ ਲੱਸੀ ਸ਼ਾਮਲ ਕਰੋ, ਜੋ ਪਚਣ ’ਚ ਮਦਦ ਕਰਦੇ ਹਨ।
ਪਾਣੀ ਵੱਧ ਪਿਓ
- ਹਰ ਰੋਜ਼ 8-10 ਗਲਾਸ ਪਾਣੀ ਪੀਓ, ਤਾਂ ਕਿ ਮਲ ਸੌਖਾ ਨਿਕਲੇ ਅਤੇ ਕਬਜ਼ ਨਾ ਬਣੇ।
- ਨਿੰਬੂ ਪਾਣੀ, ਨਾਰੀਅਲ ਪਾਣੀ ਅਤੇ ਹਰਿਆਲੇ ਰਸਪੀਣ ਨਾਲ ਵੀ ਪਚਣ ਪ੍ਰਣਾਲੀ ਠੀਕ ਰਹਿੰਦੀ ਹੈ।
ਰੋਜ਼ਾਨਾ ਕਸਰਤ ਕਰੋ
- ਰੋਜ਼ 30-40 ਮਿੰਟ ਤਕ ਤੁਰਨਾ ਜਾਂ ਹਲਕੀ-ਫੁਲਕੀ ਐਕਸਰਸਾਈਜ਼ ਕਰੋ।
- ਲੰਬੇ ਸਮੇਂ ਤੱਕ ਬੈਠਣ ਤੋਂ ਬਚੋ ਖਾਸ ਕਰਕੇ ਕੰਪਿਊਟਰ ਜਾਂ ਟੀਵੀ ਦੇ ਸਾਹਮਣੇ।
- ਯੋਗਾ (ਜਿਵੇਂ ਕਿ ਮਲਾਸਨ, ਪਵਨਮੁਕਤ ਆਸਨ) ਕਰਨ ਨਾਲ ਵੀ ਬਵਾਸੀਰ ਤੋਂ ਬਚਿਆ ਜਾ ਸਕਦਾ ਹੈ।
ਟਾਇਲਟ ਦੀ ਸਹੀ ਆਦਤ
-ਟਾਇਲਟ ਨੂੰ ਦਬਾ ਕੇ ਨਾ ਰੋਕੋ ਜਦ ਵੀ ਲੋੜ ਮਹਿਸੂਸ ਹੋਵੇ, ਉਨ੍ਹਾਂ ਸਮੇਂ ਜਾਓ।
- ਟਾਇਲਟ ’ਤੇ ਬੈਠਣ ਸਮੇਂ ਜ਼ਿਆਦਾ ਜ਼ੋਰ ਨਾ ਲਗਾਓ ਇਹ ਬਵਾਸੀਰ ਦੇਖਣ ਦੀ ਸੰਭਾਵਨਾ ਵਧਾ ਸਕਦਾ ਹੈ।
- ਲੰਬੇ ਸਮੇਂ ਤਕ ਟਾਇਲਟ ’ਤੇ ਨਾ ਬੈਠੋ, ਮੋਬਾਈਲ ਜਾਂ ਕਿਤਾਬ ਪੜ੍ਹਨ ਦੀ ਆਦਤ ਛੱਡੋ।
ਮਿਰਚ-ਮਸਾਲਿਆਂ ਅਤੇ ਮੈਦੇ ਤੋਂ ਬਚੋ
- ਬਹੁਤ ਤੇਜ਼ ਮਸਾਲੇਦਾਰ ਖਾਣਾਅਤੇ ਲਾਲ ਮਿਰਚਬਵਾਸੀਰ ਦੀ ਸਮੱਸਿਆ ਨੂੰ ਵਧਾ ਸਕਦੇ ਹਨ।
- ਚਿੱਟੀ ਖੰਡ, ਸੋਡਾ ਵਾਲੇ ਪੀਣ ਵਾਲੇ ਪਦਾਰਥ (ਕੋਲਡ-ਡ੍ਰਿੰਕਸ) ਅਤੇ ਅਲਕੋਹਲਤੋਂ ਦੂਰ ਰਹੋ।
ਤਣਾਅ (Stress) ਘਟਾਓ
- ਮੈਡੀਟੇਸ਼ਨ ਅਤੇ ਯੋਗਾਦੀ ਸਹਾਇਤਾ ਨਾਲ ਮਨ ਨੂੰ ਸ਼ਾਂਤ ਰੱਖੋ।
-ਜਲਦੀ ਨਾ ਖਾਓ, ਹੌਲੀ-ਹੌਲੀ ਚੱਬ ਕੇ ਖਾਣਾ ਖਾਓ।
ਘਰੇਲੂ ਉਪਚਾਰ
-ਗੁੜ ਅਤੇ ਗੁਲਕੰਦਕਬਜ਼ ਤੋਂ ਬਚਣ ਲਈ ਲਾਭਦਾਇਕ ਹਨ।
-ਇਸਬਗੋਲ ਦੀ ਭੂਸੀਪਾਣੀ ਜਾਂ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਪਚਣ ਤੰਤਰ ਠੀਕ ਰਹਿੰਦਾ ਹੈ।
-ਅਲਸੀ (Flax Seeds) ਅਤੇ ਤਿਲ ਖਾਣਾ ਵੀ ਲਾਭਦਾਇਕ ਹੁੰਦਾ ਹੈ।
ਹੋ ਜਾਓ ਸਾਵਧਾਨ! ਜੇ ਸਰੀਰ 'ਚ ਦਿਖ ਰਹੇ ਨੇ ਇਹ ਲੱਛਣ ਤਾਂ ਖਰਾਬ ਹੋ ਰਹੀ ਹੈ Kidney
NEXT STORY