ਮੁੰਬਈ— ਗਰਭ ਦੇ ਦੌਰਾਨ ਅਕਸਰ ਗਰਭਵਤੀ ਔਰਤਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਆਪਣੇ ਖਾਣ-ਪੀਣ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ । ਅਜਿਹੇ 'ਚ ਅਨਾਰ ਖਾਣਾ ਬਹੁਤ ਲਾਭਕਾਰੀ ਸਾਬਿਤ ਹੁੰਦਾ ਹੈ। ਅਨਾਰ 'ਚ ਐਂਟੀਆਕਸੇਡੇਂਟ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਮਾਂ ਅਤੇ ਬੱਚੇ ਦੌਨਾਂ ਦੇ ਲਈ ਫਾਇਦੇਮੰਦ ਹੁੰਦਾ ਹੈ।
1. ਦਿਮਾਗ ਤੇਜ
ਜੇਕਰ ਤੁਸੀਂ ਗਰਭ 'ਚ ਆਨਾਰ ਦਾ ਸੇਵਨ ਕਰਦੇ ਹੋ ਤਾਂ ਅਜਿਹੇ 'ਚ ਬੱਚੇ ਦੇ ਦਿਮਾਗ ਦਾ ਵਿਕਾਸ ਹੁੰਦਾ ਹੈ। ਇਸਦੇ ਇਲਾਵਾ ਇਹ ਦਿਮਾਗ ਦੇ ਟਿਸ਼ੂਆ ਦੇ ਨੁਕਸਾਨ ਤੋਂ ਬਚਾਉਦਾ ਹੈ।
2. ਸੋਜ਼ ਦੂਰ ਕਰੋ
ਗਰਭ ਦੇ ਦੌਰਾਨ ਹੱਥਾਂ ਪੈਰਾਂ 'ਚ ਸੋਜ਼ ਹੋਣਾ ਇੱਕ ਆਮ ਗੱਲ ਹੈ। ਜੇਕਰ ਅਜਿਹੇ 'ਚ ਤੁਸੀਂ ਅਨਾਰ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।
3. ਹੱਡੀਆਂ ਮਜਬੂਤ
ਅਨਾਰ 'ਚ ਵਿਟਾਮਿਨ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਬੱਚੇ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦਗਾਰ ਸਾਬਿਤ ਹੁੰਦੇ ਹਨ।
4. ਚਮੜੀ
ਗਰਭ 'ਚ ਚਮੜੀ ਦੇ ਸੰਬੰਧਿਤ ਕਈ ਪੇਸ਼ਾਨੀਆ ਹੁੰਦੀਆ ਹਨ, ਪਰ ਅਨਾਰ 'ਚ ਅਜਿਹੇ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਜੋ ਅਜਿਹੀ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦੇ ਹਨ।
5. ਮਾਸਪੇਸ਼ੀਆਂ
ਅਨਾਰ 'ਚ ਪੌਟਾਸ਼ੀਅਮ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਮਾਸਪੇਸ਼ੀਆ ਅਤੇ ਨਾੜੀਅÎਾਂ ਦੇ ਸਿਸਟਮ ਨੂੰ ਚੰਗੀ ਤਰ੍ਹਾਂ ਕੰਮ ਕਰਨ 'ਚ ਮਦਦ ਕਰਦਾ ਹੈ।
ਪੇਟ ਦੀਆਂ ਪਰੇਸ਼ਾਨੀਆਂ ਲਈ ਫਾਇਦੇਮੰਦ ਹੈ ਇਹ ਚੂਰਨ
NEXT STORY