ਹੈਲਥ ਡੈਸਕ - ਜੇਕਰ ਤੁਸੀਂ ਚਾਕਲੇਟ ਖਾਣ ਦੇ ਸ਼ੌਕੀਨ ਹੋ, ਤਾਂ ਤੁਹਾਡੇ ਲਈ ਇਕ ਬਹੁਤ ਹੀ ਚੰਗੀ ਖ਼ਬਰ ਹੈ! ਅਕਸਰ ਮਿੱਠਾ ਖਾਣ ਵੇਲੇ ਅਸੀਂ ਸੋਚਦੇ ਹਾਂ ਕਿ ਇਹ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ, ਪਰ ਗੱਲ ਜਦੋਂ ਡਾਰਕ ਚਾਕਲੇਟ ਦੀ ਆਉਂਦੀ ਹੈ, ਤਾਂ ਮਾਹਿਰ ਵੀ ਇਸ ਨੂੰ ਵਰਦਾਨ ਮੰਨਦੇ ਹਨ।
ਕਿਉਂ ਖਾਸ ਹੈ ਡਾਰਕ ਚਾਕਲੇਟ?
ਡਾਰਕ ਚਾਕਲੇਟ 'ਚ ਐਂਟੀ-ਆਕਸੀਡੈਂਟਸ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਸਰੀਰ ਨੂੰ ਕਈ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੀ ਹੈ। ਆਓ ਜਾਣਦੇ ਹਾਂ ਇਸ ਦੇ ਬੇਮਿਸਾਲ ਫਾਇਦੇ:
ਦਿਲ ਨੂੰ ਰੱਖੇ ਤੰਦਰੁਸਤ
- ਰੋਜ਼ਾਨਾ ਸੀਮਤ ਮਾਤਰਾ 'ਚ ਡਾਰਕ ਚਾਕਲੇਟ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
ਦਿਮਾਗ ਨੂੰ ਕਰੇ ਤੇਜ਼
- ਇਹ ਦਿਮਾਗ 'ਚ ਖੂਨ ਦੇ ਦੌਰੇ ਨੂੰ ਵਧਾਉਂਦੀ ਹੈ, ਜਿਸ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ ਅਤੇ ਇਕਾਗਰਤਾ ਵਧਦੀ ਹੈ।
ਮੂਡ ਬਣਾਏ ਖੁਸ਼ਗਵਾਰ
- ਜਦੋਂ ਤੁਸੀਂ ਤਣਾਅ 'ਚ ਹੁੰਦੇ ਹੋ ਤਾਂ ਡਾਰਕ ਚਾਕਲੇਟ ਖਾਣ ਨਾਲ ਸਰੀਰ 'ਚ 'ਹੈਪੀ ਹਾਰਮੋਨਸ' ਰਿਲੀਜ਼ ਹੁੰਦੇ ਹਨ, ਜੋ ਮਿੰਟਾਂ 'ਚ ਚਿੰਤਾ ਦੂਰ ਕਰਕੇ ਮੂਡ ਫਰੈਸ਼ ਕਰ ਦਿੰਦੇ ਹਨ।
ਚਮੜੀ ਲਈ ਵਰਦਾਨ
- ਇਸ 'ਚ ਮੌਜੂਦ ਫਲੇਵੋਨੋਲਸ ਸੂਰਜ ਦੀਆਂ ਕਿਰਨਾਂ ਤੋਂ ਚਮੜੀ ਦੀ ਰੱਖਿਆ ਕਰਦੇ ਹਨ ਅਤੇ ਚਿਹਰੇ 'ਤੇ ਕੁਦਰਤੀ ਨਿਖਾਰ ਲਿਆਉਂਦੇ ਹਨ।
ਵਜ਼ਨ ਘਟਾਉਣ 'ਚ ਮਦਦਗਾਰ
- ਜੇਕਰ ਤੁਸੀਂ ਖਾਣੇ ਤੋਂ 20 ਮਿੰਟ ਪਹਿਲਾਂ ਡਾਰਕ ਚਾਕਲੇਟ ਦਾ ਇਕ ਛੋਟਾ ਟੁਕੜਾ ਖਾਂਦੇ ਹੋ, ਤਾਂ ਇਹ ਭੁੱਖ ਨੂੰ ਕੰਟਰੋਲ ਕਰਦੀ ਹੈ, ਜੋ ਵਜ਼ਨ ਘਟਾਉਣ 'ਚ ਮਦਦਗਾਰ ਹੈ।
ਜ਼ਰੂਰੀ ਨੁਕਤਾ :-
ਫਾਇਦਾ ਲੈਣ ਲਈ ਹਮੇਸ਼ਾ ਉਹ ਚਾਕਲੇਟ ਚੁਣੋ ਜਿਸ 'ਚ ਘੱਟੋ-ਘੱਟ 70% ਕੋਕੋ ਹੋਵੇ। ਯਾਦ ਰੱਖੋ, ਅਤਿ ਹਰ ਚੀਜ਼ ਦੀ ਮਾੜੀ ਹੈ, ਇਸ ਲਈ ਇਸ ਨੂੰ ਸੀਮਤ ਮਾਤਰਾ 'ਚ ਹੀ ਖਾਓ।
ਸਾਵਧਾਨ! ਸਾਧਾਰਨ ਨਮਕ ਹੈ 'ਜ਼ਹਿਰ' ਦੇ ਬਰਾਬਰ, ਅੱਜ ਹੀ ਬਦਲੋ ਆਪਣੀ ਆਦਤ ਤੇ ਜਾਣੋ ਚਮਤਕਾਰੀ ਬਦਲਾਅ ਬਾਰੇ
NEXT STORY