ਹੈਲਥ ਡੈਸਕ- ਜਿਵੇਂ ਹੀ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ, ਕਈ ਲੋਕਾਂ ਲਈ ਰਜ਼ਾਈ ਜਾਂ ਕੰਬਲ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਪਰ ਕੁਝ ਲੋਕਾਂ ਨੂੰ ਹੋਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ — ਹੱਥ ਪੈਰ ਹਮੇਸ਼ਾ ਠੰਡੇ ਰਹਿੰਦੇ ਹਨ ਜਾਂ ਹੌਲੀ ਹਵਾ ਨਾਲ ਹੀ ਕੰਬਣੀ ਛਿੜ ਜਾਂਦੀ ਹੈ। ਇਹ ਸਿਰਫ਼ ਮੌਸਮ ਦਾ ਅਸਰ ਨਹੀਂ, ਸਗੋਂ ਸਰੀਰ ਵਿਚ ਵਿਟਾਮਿਨ ਅਤੇ ਮਿਨਰਲ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਆਓ ਜਾਣੀਏ ਕਿਹੜੇ ਵਿਟਾਮਿਨ ਦੀ ਘਾਟ ਨਾਲ ਸਰੀਰ ਦਾ ਤਾਪਮਾਨ ਖਰਾਬ ਹੋ ਜਾਂਦਾ ਹੈ ਤੇ ਠੰਡ ਅਸਹਿਣਯੋਗ ਬਣ ਜਾਂਦੀ ਹੈ।
ਇਹ ਵੀ ਪੜ੍ਹੋ : 18, 22, 24 ਹੀ ਕਿਉਂ, 19, 21 ਜਾਂ 23 ਕੈਰਟ 'ਚ ਕਿਉਂ ਨਹੀਂ ਮਿਲਦਾ Gold? ਜਾਣੋ ਕੀ ਹੈ ਇਸ ਪਿੱਛੇ ਦਾ Logic
ਵਿਟਾਮਿਨ D ਦੀ ਕਮੀ
ਕਿਉਂ ਜ਼ਰੂਰੀ ਹੈ: ਵਿਟਾਮਿਨ D ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਤੇ ਤਾਪਮਾਨ ਸੰਤੁਲਨ ਬਣਾਏ ਰੱਖਣ ਲਈ ਬਹੁਤ ਮਹੱਤਵਪੂਰਨ ਹੈ।
ਸਰਦੀਆਂ ’ਚ ਕਮੀ ਕਿਉਂ ਹੁੰਦੀ ਹੈ: ਇਸ ਮੌਸਮ 'ਚ ਧੁੱਪ ਘੱਟ ਮਿਲਣ ਕਾਰਨ ਸਰੀਰ ਵਿਚ ਵਿਟਾਮਿਨ D ਦਾ ਪੱਧਰ ਘਟ ਜਾਂਦਾ ਹੈ।
ਕਮੀ ਦੇ ਲੱਛਣ: ਹੱਡੀਆਂ 'ਚ ਦਰਦ, ਮਾਸਪੇਸ਼ੀਆਂ ਦੀ ਜਕੜਨ, ਥਕਾਵਟ ਅਤੇ ਠੰਡ ਬਰਦਾਸ਼ਤ ਨਾ ਕਰ ਪਾਉਣਾ।
ਇਹ ਵੀ ਪੜ੍ਹੋ : ਭਾਰਤ ਦਾ ਹਰ ਨੰਬਰ +91 ਤੋਂ ਹੀ ਕਿਉਂ ਹੁੰਦਾ ਹੈ ਸ਼ੁਰੂ? ਜਾਣੋ ਕਿਉਂ ਨਹੀਂ ਬਦਲਿਆ ਗਿਆ ਇਹ ਕੋਡ
ਕੀ ਖਾਈਏ:
- ਸਾਲਮਨ, ਮੈਕਰਲ ਤੇ ਸਰਡੀਨ ਵਰਗੀ ਮੱਛੀ
- ਅੰਡੇ ਦੀ ਜਰਦੀ
- ਫੋਰਟੀਫਾਈਡ ਦੁੱਧ ਅਤੇ ਦਹੀਂ
- ਰੋਜ਼ 10–15 ਮਿੰਟ ਧੁੱਪ ਵਿਚ ਬੈਠਣਾ
ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ
ਵਿਟਾਮਿਨ B12 ਦੀ ਕਮੀ
ਕਿਉਂ ਜ਼ਰੂਰੀ ਹੈ: ਇਹ ਵਿਟਾਮਿਨ ਸਰੀਰ 'ਚ ਊਰਜਾ ਬਣਾਉਣ ਅਤੇ ਲਾਲ ਖੂਨ ਦੇ ਸੈੱਲ ਬਣਾਉਣ ਲਈ ਲਾਜ਼ਮੀ ਹੈ।
ਕਮੀ ਨਾਲ ਪ੍ਰਭਾਵ: ਸਰੀਰ 'ਚ ਕਮਜ਼ੋਰੀ, ਸੁੰਨਪਨ, ਥਕਾਵਟ ਅਤੇ ਤਾਪਮਾਨ ਦਾ ਅਸੰਤੁਲਨ।
ਕਿਸ 'ਚ ਜ਼ਿਆਦਾ ਕਮੀ ਹੁੰਦੀ ਹੈ: ਸ਼ਾਕਾਹਾਰੀ ਲੋਕਾਂ 'ਚ, ਕਿਉਂਕਿ ਇਹ ਵਿਟਾਮਿਨ ਮੁੱਖ ਤੌਰ ’ਤੇ ਨਾਨ-ਵੇਜ ਖਾਣਿਆਂ ਵਿੱਚ ਮਿਲਦਾ ਹੈ।
ਇਨ੍ਹਾਂ ਕਾਰਣਾਂ ਨਾਲ ਵੀ ਵੱਧ ਸਕਦੀ ਹੈ ਠੰਡ
- ਆਇਰਨ (ਲੋਹਾ) ਦੀ ਕਮੀ: ਖੂਨ 'ਚ ਆਕਸੀਜਨ ਦੀ ਘਾਟ ਨਾਲ ਸਰੀਰ ਠੰਡਾ ਰਹਿੰਦਾ ਹੈ।
- ਥਾਇਰਾਇਡ ਦੀ ਸਮੱਸਿਆ (Hypothyroidism): ਮੈਟਾਬੋਲਿਜ਼ਮ ਹੌਲੀ ਹੋਣ ਨਾਲ ਤਾਪਮਾਨ ਘਟਦਾ ਹੈ।
- ਲੋਅ ਬਲੱਡ ਪ੍ਰੈਸ਼ਰ ਜਾਂ ਐਨੀਮੀਆ: ਖੂਨ ਦਾ ਪ੍ਰਵਾਹ ਘਟਣ ਨਾਲ ਹੱਥ ਪੈਰ ਠੰਡੇ ਰਹਿੰਦੇ ਹਨ।
ਸਰਦੀਆਂ ਦਾ ਆਨੰਦ ਲੈਣਾ ਹੈ ਤਾਂ ਸਰੀਰ ਅੰਦਰੋਂ ਮਜ਼ਬੂਤ ਬਣਾਓ
ਜੇ ਤੁਹਾਨੂੰ ਹਮੇਸ਼ਾ ਠੰਡ ਲੱਗਦੀ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਵਿਟਾਮਿਨ D, B12, C ਜਾਂ E ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਰੋਜ਼ਾਨਾ ਸੰਤੁਲਿਤ ਖੁਰਾਕ ਲਵੋ, ਤਾਜ਼ੇ ਫਲ ਤੇ ਸਬਜ਼ੀਆਂ ਖਾਓ ਅਤੇ ਸਵੇਰੇ ਕੁਝ ਸਮਾਂ ਧੁੱਪ 'ਚ ਬਿਤਾਓ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹੋਈ ਹਵਾ ! ਸਾਹ ਲੈਣਾ ਵੀ ਹੋਇਆ ਔਖਾ, ਜਾਣੋ ਕਿਵੇਂ ਰੱਖੀਏ ਬੱਚਿਆਂ ਦਾ ਖ਼ਿਆਲ
NEXT STORY