ਵੈੱਬ ਡੈਸਕ- ਭਾਰਤ ’ਚ ਸੋਨਾ ਸਿਰਫ਼ ਗਹਿਣਾ ਨਹੀਂ, ਸਗੋਂ ਸ਼ਾਨ, ਵਿਸ਼ਵਾਸ ਤੇ ਨਿਵੇਸ਼ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਭਾਵੇਂ ਵਿਆਹ ਹੋਣ, ਤਿਉਹਾਰ ਹੋਣ ਜਾਂ ਧਾਰਮਿਕ ਰਸਮਾਂ – ਹਰ ਮੌਕੇ ’ਤੇ ਸੋਨੇ ਦੀ ਚਮਕ ਖ਼ਾਸ ਮਹੱਤਵ ਰੱਖਦੀ ਹੈ। ਪਰ ਜਦੋਂ ਸੋਨਾ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਅਕਸਰ ਲੋਕਾਂ ਦੇ ਮਨ 'ਚ 18, 22 ਤੇ 24 ਕੈਰਟ ਦੇ ਨੰਬਰਾਂ ਨੂੰ ਲੈ ਕੇ ਗੁੰਝਲ ਰਹਿੰਦੀ ਹੈ। ਆਖਿਰ ਇਹ “ਕੈਰਟ” ਹੁੰਦਾ ਕੀ ਹੈ ਅਤੇ ਇਸਦੇ ਆਧਾਰ ’ਤੇ ਸੋਨਾ ਕਿਉਂ ਖਰੀਦਣਾ ਚਾਹੀਦਾ ਹੈ?
ਇਹ ਵੀ ਪੜ੍ਹੋ : ਲੱਡੂ ਗੋਪਾਲ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਉਸ ਜਲ ਦਾ ਕੀ ਕਰੀਏ? ਪ੍ਰੇਮਾਨੰਦ ਜੀ ਨੇ ਦੱਸੇ ਨਿਯਮ
ਕੈਰਟ ਦਰਅਸਲ ਸੋਨੇ ਦੀ ਸ਼ੁੱਧਤਾ ਮਾਪਣ ਦੀ ਇਕ ਇਕਾਈ ਹੈ। 24 ਕੈਰਟ ਸੋਨਾ 100% ਸ਼ੁੱਧ ਮੰਨਿਆ ਜਾਂਦਾ ਹੈ, ਇਸ 'ਚ ਕਿਸੇ ਹੋਰ ਧਾਤ ਦੀ ਮਿਲਾਵਟ ਨਹੀਂ ਹੁੰਦੀ। ਪਰ ਇਹ ਸੋਨਾ ਬਹੁਤ ਨਰਮ ਹੁੰਦਾ ਹੈ, ਇਸ ਲਈ ਇਸ ਨਾਲ ਗਹਿਣੇ ਬਣਾਉਣਾ ਮੁਸ਼ਕਲ ਹੁੰਦਾ ਹੈ। ਇਸੇ ਕਾਰਨ, ਇਸ 'ਚ ਤਾਂਬਾ, ਚਾਂਦੀ ਜਾਂ ਜ਼ਿੰਕ ਵਰਗੀਆਂ ਹੋਰ ਧਾਤਾਂ ਮਿਲਾ ਕੇ ਇਸ ਨੂੰ ਮਜ਼ਬੂਤ ਬਣਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਕੀ ਘਰ 'ਚ ਰੱਖ ਸਕਦੇ ਹਾਂ ਇਕ ਤੋਂ ਜ਼ਿਆਦਾ ਲੱਡੂ ਗੋਪਾਲ?
- 22 ਕੈਰਟ ਸੋਨਾ ਲਗਭਗ 91.67% ਸ਼ੁੱਧ ਹੁੰਦਾ ਹੈ — ਇਸ 'ਚ 22 ਹਿੱਸੇ ਸੋਨੇ ਦੇ ਤੇ 2 ਹਿੱਸੇ ਹੋਰ ਧਾਤਾਂ ਦੇ ਹੁੰਦੇ ਹਨ।
- 18 ਕੈਰਟ ਸੋਨਾ 'ਚ 18 ਹਿੱਸੇ ਸੋਨਾ ਤੇ 6 ਹਿੱਸੇ ਹੋਰ ਧਾਤਾਂ ਮਿਲੀਆਂ ਹੁੰਦੀਆਂ ਹਨ — ਯਾਨੀ ਲਗਭਗ 75% ਸ਼ੁੱਧਤਾ।
- 18 ਕੈਰਟ ਸੋਨਾ ਜ਼ਿਆਦਾ ਮਜ਼ਬੂਤ ਹੁੰਦਾ ਹੈ, ਇਸ ਲਈ ਆਧੁਨਿਕ ਤੇ ਫੈਸ਼ਨੇਬਲ ਡਿਜ਼ਾਈਨ ਵਾਲੇ ਗਹਿਣਿਆਂ ਵਿੱਚ ਇਸਦਾ ਵਧੇਰੇ ਇਸਤੇਮਾਲ ਹੁੰਦਾ ਹੈ। ਦੂਜੇ ਪਾਸੇ, 24 ਕੈਰਟ ਸੋਨਾ ਆਮ ਤੌਰ ’ਤੇ ਸਿੱਕਿਆਂ ਜਾਂ ਬਿਸਕੁੱਟਾਂ ਲਈ ਹੀ ਠੀਕ ਰਹਿੰਦਾ ਹੈ।
ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ
ਕਈ ਲੋਕਾਂ ਦੇ ਮਨ 'ਚ ਇਹ ਸਵਾਲ ਆਉਂਦਾ ਹੈ ਕਿ 19, 21 ਜਾਂ 25 ਕੈਰਟ ਦਾ ਸੋਨਾ ਕਿਉਂ ਨਹੀਂ ਮਿਲਦਾ। ਇਸ ਬਾਰੇ ਜਾਣੋ ਕਿ ਭਾਰਤ 'ਚ BIS (ਬਿਊਰੋ ਆਫ ਇੰਡੀਆਨ ਸਟੈਂਡਰਡਸ) ਨੇ ਸਿਰਫ਼ 14, 18, 22 ਅਤੇ 24 ਕੈਰਟ ਸੋਨੇ ਨੂੰ ਹੀ ਮਾਨਤਾ ਦਿੱਤੀ ਹੈ। ਇਨ੍ਹਾਂ 'ਚੋਂ 14, 18 ਤੇ 22 ਕੈਰਟ ਵਾਲੇ ਗਹਿਣਿਆਂ ’ਤੇ ਹਾਲਮਾਰਕ ਲੱਗਣ ਦੀ ਇਜਾਜ਼ਤ ਹੁੰਦੀ ਹੈ। ਹਾਲਮਾਰਕ BIS ਵੱਲੋਂ ਜਾਰੀ ਕੀਤਾ ਗਿਆ ਗੁਣਵੱਤਾ ਪ੍ਰਮਾਣ ਪੱਤਰ ਹੁੰਦਾ ਹੈ ਜੋ ਗਹਿਣੇ 'ਚ ਸੋਨੇ ਦੀ ਸ਼ੁੱਧਤਾ ਦੀ ਗਾਰੰਟੀ ਦਿੰਦਾ ਹੈ। ਇਸ ਲਈ, ਜਦੋਂ ਵੀ ਸੋਨਾ ਖਰੀਦੋ ਤਾਂ ਹਮੇਸ਼ਾ BIS ਹਾਲਮਾਰਕ ਚੈਕ ਕਰੋ, ਤਾਂ ਜੋ ਤੁਸੀਂ ਸ਼ੁੱਧ ਤੇ ਭਰੋਸੇਯੋਗ ਸੋਨਾ ਹੀ ਪ੍ਰਾਪਤ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਧਮਾਕਾ: ਕੇਂਦਰੀ ਗ੍ਰਹਿ ਮੰਤਰੀ ਸ਼ਾਹ ਸੁਰੱਖਿਆ ਸਮੀਖਿਆ ਮੀਟਿੰਗ ਦੀ ਕਰਨਗੇ ਪ੍ਰਧਾਨਗੀ
NEXT STORY